ਲਾਈਨ ਮੈਨ ਨੇ ਅੱਧੀ ਰਾਤ ਨੂੰ ਲੋਕਾਂ ਨੂੰ ਪਾ ਦਿੱਤੀਆਂ ਭਾਜੜਾਂ ਟਰਾਂਸਫਾਰਮਰ ਦਾ ਨੱਟ ਕੱਢ ਕੇ ਹੋਇਆ ਫਰਾਰ
ਬੱਤੀ ਗੁੱਲ ਹੋਣ ਕਾਰਨ 15 ਪਿੰਡਾਂ ਦੇ ਲੋਕ ਰਾਤ 12 ਵਜੇ ਆ ਗਏ ਸੜਕਾਂ ਤੇ
( KOROTANY ) ਜਲੰਧਰ/ਗੁਰਦਾਸਪੁਰ
ਸਬ ਡਿਵੀਜ਼ਨ ਆਮੀਪੁਰ ਦੇ ਇੱਕ ਬਿਜਲੀ ਮੁਲਾਜ਼ਮ ਵਲੋਂ ਜਾਣ ਬੁਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈੈ ਜੋ ਅੱਧੀ ਰਾਤ ਨੂੰ ਟਰਾਂਸਫਾਰਮਰ ਦਾ ਨੱਟ ਕੱਢ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਰਾਤ 12 ਵਜੇ 15 ਪਿੰਡਾਂ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ਤੇ ਆ ਗਏ।
ਲੋਕਾਂ ਦਾ ਦੋਸ਼ ਹੈ ਕਿ ਅੱਧੀ ਰਾਤ ਨੂੰ ਸਬ ਡਵੀਜਨ ਅਮੀਪੁਰ ਵਿੱਚ ਤੈਨਾਤ ਲਾਈਨ ਮੈਨ ਵੱਲੋ ਬਾਰ ਬਾਰ ਟੀਐੱਫ ਕੱਟ ਕੇ 15 ਪਿੰਡਾਂ ਦੇੇ ਲੋਕਾਂਂ ਪ੍ਰੇਸ਼ਾਨ ਕੀਤਾ ਗਿਆ । ਜੇ.ਈ ਵੱਲੋ ਬਾਰ ਬਾਰ ਬਿਜਲੀ ਸਪਲਾਈ ਚਾਲੂ ਕਰਨ ਦੇ ਬਾਵਜੂਦ ਲਾਈਨਮੈਨ ਵੱਲੋ ਕਈ ਬਾਰ ਟੀ ਐੱਫ ਤੋਂ ਬਿਜਲੀ ਬੰਦ ਕਰ ਦਿੱਤੀ ਜਾਂਦੀ ਰਹੀ ਤੇ ਬਾਅਦ ਵਿੱਚ ਟੀਐੱਫ ਦੇ ਸਵਿੱਚ ਵਿੱਚ ਲੱਗਿਆ ਨੱਟ ਲੈ ਕੇ ਫਰਾਰ ਹੋ ਗਿਆ। ਜਿਸ ਕਾਰਨ ਪਿੰਡ ਭੋਪਰ ਸੈਦਾਂ, ਕਾਦੀਆਂਵਲੀ , ਬਲੱਗਨ ,ਅਲੀਸ਼ੇਰ, ਕਮਾਲਪੁਰ ਆਦਿ ਸਮੇਤ ਕੁੱਲ 15 ਪਿੰਡਾਂ ਦੀ ਬੱਤੀ ਗੁੱਲ ਹੋ ਗਈ। ਜਦੋਂ ਇਹਨਾਂ ਪਿੰਡਾਂ ਦੇ ਲੋਕਾਂ ਵੱਲੋਂ ਸਬ ਡਵੀਜ਼ਨ ਅਮੀਪੁਰ ਅਤੇ ਬਿਜਲੀ ਵਿਭਾਗ ਦੇ ਮੁੱਖ ਦਫਤਰ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਲਾਈਨ ਤਾਂ ਚਾਲੂ ਹੈ ਤੇ ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲੇ ਤਾਂ ਪਤਾ ਲੱਗਿਆ ਕਿ ਇੱਕ ਲਾਈਨ ਮੈਨ ਜਾਨ ਬੁਝ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਟਰਾਂਸਫਾਰਮਰ ਦਾ ਨੱਟ ਹੀ ਖੋਲ ਕੇ ਨਾਲ ਲੈ ਗਿਆ ਹੈ ਤਾਂ ਜੋ ਬੱਤੀ ਦੁਬਾਰਾ ਚਾਲੂ ਨਾ ਹੋ ਸਕੇ। ਗੁੱਸੇ ਵਿੱਚ ਆਏ ਲੋਕਾਂ ਵੱਲੋਂ ਸੜਕ ਤੇ ਕਾਫੀ ਹੰਗਾਮਾ ਕੀਤਾ ਗਿਆ ਅਤੇ ਲਾਈਨਮੈਨ ਖਿਲਾਫ ਚੋਂਕੀ ਜੌੜਾ ਛੱਤਰਾਂ ਵਿੱਚ ਸ਼ਿਕਾਇਤ ਵੀ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਉੱਚ ਅਧਿਕਾਰੀਆਂ ਕੋਲੋਂ ਲਾਈਨਮੈਨ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ।

More Related Stories
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ
ਹੁਸ਼ਿਆਰਪੁਰ ਤੋਂ ਲੁਧਿਆਣਾ ਪਹੁੰਚਿਆ, ਮੁਆਫ਼ੀ ਮੰਗੀ; ਪਹਿਲਾਂ ਡੰਡੇ ਨਾਲ ਕੁੱਟਿਆ, ਫਿਰ ਥੱਪੜ ਮਾਰਿਆ
73.29 ਲੱਖ ਰੁਪਏ ਦੇ ਗਬਨ ਮਾਮਲੇ ਵਿੱਚ ਪੰਜਾਬ ਦੇ ਜਲੰਧਰ ਦੇ ਪਿੰਡ ਕਾਦੀਆਂਵਾਲੀ ਦੇ ਸਰਪੰਚ ਲਵਪ੍ਰੀਤ ਸਿੰਘ ਅਤੇ ਮੁਅੱਤਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਜਾਰੀ ਕੀਤੇ ਹੁਕਮ