Global Awareness News

Awareness is Power: Know the World

ਪੰਜਾਬ ਸਰਕਾਰ ਵੱਲੋਂ 4 IAS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ 4 IAS ਅਧਿਕਾਰੀਆਂ ਦੇ ਤਬਾਦਲੇ

(KOROTANY) ਚੰਡੀਗੜ੍ਹ: ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ 4 IAS ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ/ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਸਾਰੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਵਰੁਣ ਰੂਜਮ IAS ਨੂੰ ਟਰਾਂਸਪੋਰਟ ਦੇ ਪ੍ਰਬੰਧਕੀ ਸਕੱਤਰ ਦੇ ਨਾਲ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਪ੍ਰਬੰਧਕੀ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਸਾਕਸ਼ੀ ਸਾਹਨੀ IAS ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ, NHM ਪੰਜਾਬ ਦੀ ਮਿਸ਼ਨ ਡਾਇਰੈਕਟਰ ਅਤੇ ਐਂਟੀ-ਡਰੱਗ ਮੁਹਿੰਮ ਦੀ ਨੋਡਲ ਅਫਸਰ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਦੇ ਨਾਲ ਡਾਇਰੈਕਟਰ, ਖੇਡਾਂ ਤੇ ਯੁਵਕ ਸੇਵਾਵਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ

ਸੰਦੀਪ ਰਿਸ਼ੀ IAS ਨੂੰ Greater Mohali Area Development Authority ਦੇ Chief Administrator ਦੇ ਨਾਲ ਕਮਿਸ਼ਨਰ, ਨਗਰ ਨਿਗਮ ਜਲੰਧਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਹ ਨਿਕਾਸ ਕੁਮਾਰ IAS ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ।

ਨਿਕਾਸ ਕੁਮਾਰ IAS ਨੂੰ ਨਗਰ ਨਿਗਮ ਜਲੰਧਰ ਦੇ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਵਧੀਕ ਸਕੱਤਰ, ਜਨਰਲ ਪ੍ਰਸ਼ਾਸਨ ਤੇ ਤਾਲਮੇਲ ਵਿਭਾਗ ਲਗਾਇਆ ਗਿਆ ਹੈ।