Global Awareness News

Awareness is Power: Know the World

ਵਿਧਾਇਕ ਗਰੇਵਾਲ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਚੜ੍ਹਾਏ ਫੁੱਲ

ਵਿਧਾਇਕ ਗਰੇਵਾਲ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਚੜ੍ਹਾਏ ਫੁੱਲ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕੱਢੀ ਬਾਈਕ ਰੈਲੀ

( KOROTANY ) ਲੁਧਿਆਣਾ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਨੌਜਵਾਨਾਂ ਨੇ ਜਮਾਲਪੁਰ ਤੋਂ ਲੈ ਕੇ ਦਾਣਾ ਮੰਡੀ ਬਹਾਦਰ ਕੇ ਰੋਡ ਤੱਕ ਮੋਟਰਸਾਈਕਲ ਅਤੇ ਕਾਰ ਰੈਲੀ ਕੱਢੀ।

ਬਹਾਦਰ ਕੇ ਰੋਡ ਸਥਿਤ ਸ਼ਹੀਦ ਦੇ ਬੁੱਤ ‘ਤੇ ਫੁੱਲ ਮਲਾਵਾਂ ਭੇਟ ਕਰਦੇ ਹੋਏ ਦੇਸ਼ਾਂ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਵਧਾਈ ਦਿੱਤੀ।

ਇਸ ਦੌਰਾਨ ਵਿਧਾਇਕ ਗਰੇਵਾਲ ਨੇ ਕਿਹਾ ਕਿ ਆਪ ਦਾ ਮੁੱਖ ਟੀਚਾ ਸਾਡੇ ਦੇਸ਼ ਦੇ ਮਹਾਨ ਸ਼ਹੀਦਾਂ ਦੇ ਸੁਪਨੇ ਵਾਲਾ ਰੰਗਲਾ ਪੰਜਾਬ ਦੀ ਸਿਰਜਣਾ ਕਰਨਾ ਹੈ, ਜਿੱਥੇ ਸਭ ਧਰਮਾਂ ਦਾ ਸਤਿਕਾਰ, ਜਾਤ ਪਾਤ ਦਾ ਤਿਆਗ ਕਰਨਾ ਹੈ ਅਤੇ ਬਿਨਾਂ ਕਿਸੇ ਭੇਦ ਭਾਵ ਤੋਂ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨਾ ਹੀ ਮੁੱਖ ਮਕਸਦ ਹੈ । ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਦੇਸ਼ ਦੇ ਲਈ 23 ਸਾਲ ਦੀ ਉਮਰ ਵਿੱਚ ਹੀ ਕੁਰਬਾਨੀ ਦੇ ਕੇ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਭਾਰਤ ਵਿੱਚੋਂ ਪੁੱਟ ਦਿੱਤੀਆਂ ਸਨ। ਉਹਨਾਂ ਕਿਹਾ ਕਿ ਅੱਜ ਉਹਨਾਂ ਦੇ ਜਨਮ ਦਿਵਸ ਮੌਕੇ ਸਾਨੂੰ ਸਭ ਨੂੰ ਪ੍ਰਣ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸ਼ਹੀਦਾਂ ਵੱਲੋਂ ਦੇਖੇ ਗਏ ਸੁਫਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।

ਇਸ ਮੌਕੇ ‘ਆਪ’ ਦੇ ਆਗੂ ਕੁਲਵਿੰਦਰ ਸਿੰਘ ਗਰੇਵਾਲ, ਸੁਰਿੰਦਰ ਮਦਾਨ, ਜਸਵਿੰਦਰ ਸਿੰਘ ਸੰਧੂ, ਬਾਬੂ ਰਾਮ ਸ਼ਰਮਾ, ਕੌਂਸਲਰ ਲਖਵਿੰਦਰ ਚੌਧਰੀ, ਵਿਪਨ ਦੀਸ਼ਾ, ਦਿਨੇਸ਼ ਸ਼ਰਮਾ, ਭੂਸ਼ਣ ਸ਼ਰਮਾ, ਜਗਪਾਲ ਸਿੰਘ ਲਾਲੀ, ਗੱਗੀ ਸ਼ਰਮਾ, ਜਤਿੰਦਰ ਸਿੰਘ ਸੋਢੀ, ਅਨੁਜ ਚੌਧਰੀ, ਕੌਂਸਲਰ ਮੈਡਮ ਨਿਧੀ ਗੁਪਤਾ , ਕੌਂਸਲਰ ਸੁਖਮੇਲ ਸਿੰਘ ਗਰੇਵਾਲ, ਕੌਂਸਲਰ ਅਸ਼ਵਨੀ ਸ਼ਰਮਾ, ਲਵਲੀ ਮਨੋਚਾ, ਕੁਲਵਿੰਦਰ ਕਿੰਨੂ, ਬਾਜ ਸਿੰਘ ਸਿੱਧੂ, ਸੁਖਵੰਤ ਸੁੱਖਾ, ਸੁਰਜੀਤ ਠੇਕੇਦਾਰ, ਅੰਕੁਰ ਗੁਲਾਟੀ, ਮਨਵੀਰ ਸੰਧੂ, ਲਖਵਿੰਦਰ ਲੱਖਾ, ਰਵਿੰਦਰ ਰਾਜੂ, ਬਿੱਲਾ ਅਲੀ, ਮੰਨੂ ਗਰੇਵਾਲ, ਰਾਜ ਗਰੇਵਾਲ, ਰਾਜੂ ਗਰੇਵਾਲ, ਲਖਨ ਗਰੇਵਾਲ, ਰਣਜੋਤ ਸਿੰਘ ਗਰੇਵਾਲ, ਅਮਰੀਕ ਸਿੰਘ ਸ਼ਕਤੀ ਨਗਰ, ਭਾਰਤ ਭੂਸ਼ਣ ਮਿੱਠੂ, ਰਮੇਸ਼ ਪਿੰਕਾ, ਇੰਦਰਦੀਪ ਮਿੰਕੂ, ਮੋਹਿਤ ਸ਼ਰਮਾ, ਦਰਸ਼ਨ ਚਾਵਲਾ, ਮੋਨੂ ਸਬਰਵਾਲ ਤੇ ਸੰਜੂ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ।