Global Awareness News

Awareness is Power: Know the World

ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ ਇੰਗਲਿਸ਼ ਦੇ ‘ਲਿਟਰੇਰੀ ਕਲੱਬ’ ਦੁਆਰਾ ਸਟੋਰੀ ਟੈਲਿੰਗ ਪ੍ਰਤੀਯੋਗਤਾ ਦਾ ਕੀਤਾ ਗਿਆ ਆਯੋਜਨ

ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ ਇੰਗਲਿਸ਼ ਦੇ ‘ਲਿਟਰੇਰੀ ਕਲੱਬ’ ਦੁਆਰਾ ਸਟੋਰੀ ਟੈਲਿੰਗ ਪ੍ਰਤੀਯੋਗਤਾ ਦਾ ਕੀਤਾ ਗਿਆ ਆਯੋਜਨ

( KOROTANY ) ਏ.ਪੀ.ਜੇ. ਕਾਲਜ ਆਫ਼ ਫ਼ਾਈਨ ਆਰਟਸ ਜਲੰਧਰ ਦੇ ਪੀ.ਜੀ. ਡਿਪਾਰਟਮੈਂਟ ਆਫ਼ ਇੰਗਲਿਸ਼ ਦੇ ‘ਲਿਟਰੇਰੀ ਕਲੱਬ’ ਵੱਲੋਂ ਸਟੋਰੀ ਟੈਲਿੰਗ ਪ੍ਰਤੀਯੋਗਤਾ ਦਾ ਆਯੋਜਨ
​ ਏਪੀਜੇ ਕਾਲਜ ਹਮੇਸ਼ਾ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਭਰਨ ਲਈ ਉਹਨਾਂ ਨੂੰ ਮੰਚ ਪ੍ਰਦਾਨ ਕਰਨ ਦਾ ਯਤਨ ਕਰਦੇ ਰਹਿੰਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਵਿਅਕਤੀਤਵ ਦਾ ਸਰਬਪੱਖੀ ਵਿਕਾਸ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਇਸੇ ਲੜੀ ਤਹਿਤ ਕਾਲਜ ਦੇ ਪੀ.ਜੀ. ਡਿਪਾਰਟਮੈਂਟ ਆਫ਼ ਇੰਗਲਿਸ਼ ਦੇ ‘ਲਿਟਰੇਰੀ ਕਲੱਬ’ ਵੱਲੋਂ ਸਟੋਰੀ ਟੈਲਿੰਗ ਕੰਪੀਟੀਸ਼ਨ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਸਟੋਰੀ ਟੈਲਿੰਗ ਲਈ ਹੇਠ ਲਿਖੇ ਵਿਸ਼ੇ (ਥੀਮ) ਦਿੱਤੇ ਗਏ:
​ਇੱਕ ਅਜਿਹੀ ਚਿੱਠੀ ਜੋ ਕਦੇ ਭੇਜੀ ਨਹੀਂ ਗਈ (ਅ ਲੈਟਰ ਨੇਵਰ ਸੈਂਟ),​ਆਖਰੀ ਟ੍ਰੇਨ,​ਇੱਕ ਫੈਸਲਾ,​ਇੱਕ ਅਣਪਛਾਤਾ/ਅਣਉਡੀਕਿਆ ਮਹਿਮਾਨ,​ਲਾਇਬ੍ਰੇਰੀ ਵਿੱਚ ਇੱਕ ਰਹਿੱਸ,​ਉਹ ਦਿਨ ਜਦੋਂ ਸਭ ਕੁਝ ਬਦਲ ਗਿਆ
​ਕਾਲਜ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਸ ਪ੍ਰਤੀਯੋਗਤਾ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਦਿਆਰਥੀਆਂ ਨੇ ਇਹਨਾਂ ਵਿੱਚੋਂ ਹੀ ਕਿਸੇ ਇੱਕ ਵਿਸ਼ੇ ਨੂੰ ਚੁਣ ਕੇ ਕਹਾਣੀ ਸੁਣਾਉਣੀ ਸੀ। ਸਟੋਰੀ ਟੈਲਿੰਗ ਪ੍ਰਤੀਯੋਗਤਾ ਵਿੱਚ ਜੱਜਾਂ ਦੀ ਭੂਮਿਕਾ ਸ਼੍ਰੀ ਵਿਸ਼ਵਬੰਧੂ ਵਰਮਾ ਅਤੇ ਮੈਡਮ ਚੇਤਨਾ ਨੇ ਨਿਭਾਈ।
​ਸਟੋਰੀ ਟੈਲਿੰਗ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਤਮੰਨਾ ਦੁਆ ਅਤੇ ਰਿਜ਼ਾ ਨੇ ਹਾਸਲ ਕੀਤਾ, ਦੂਜੇ ਸਥਾਨ ‘ਤੇ ਜਾਹਨਵੀ ਸ਼ਰਮਾ ਅਤੇ ਸੋਨਮ ਰਹੀਆਂ, ਤੀਜਾ ਸਥਾਨ ਅਨੂ ਰਤੜਾ, ਸਨਾ ਵਰਮਾ ਅਤੇ ਮੰਨਤਪ੍ਰੀਤ ਕੌਰ ਨੇ ਹਾਸਲ ਕੀਤਾ, ਜਦਕਿ ਹੌਸਲਾ-ਅਫ਼ਜ਼ਾਈ (ਸਾਂਤਵਨਾ) ਇਨਾਮ ਧਨੰਜੇ ਪੁਰੀ ਨੂੰ ਮਿਲਿਆ।


​ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਭੇਟ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਇਸੇ ਤਰ੍ਹਾਂ ਵੱਖ-ਵੱਖ ਪ੍ਰਤੀਯੋਗਤਾਵਾਂ ਵਿੱਚ ਨਿਰੰਤਰ ਭਾਗ ਲੈਂਦੇ ਹੋਏ ਆਪਣੀ ਰਚਨਾਤਮਕ ਪ੍ਰਤਿਭਾ ਨੂੰ ਨਿਖਾਰਦੇ ਰਹਿਣ, ਜਿਸ ਨਾਲ ਉਹਨਾਂ ਦੀ ਸ਼ਖ਼ਸੀਅਤ ਨਿਖਰੇਗੀ ਅਤੇ ਆਤਮ-ਵਿਸ਼ਵਾਸ ਨੂੰ ਬਲ ਮਿਲੇਗਾ। ਸਟੋਰੀ ਟੈਲਿੰਗ ਪ੍ਰਤੀਯੋਗਤਾ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਉਹਨਾਂ ਨੇ ਪੀ.ਜੀ. ਡਿਪਾਰਟਮੈਂਟ ਆਫ਼ ਇੰਗਲਿਸ਼ ਦੀ ਮੁਖੀ ਡਾ. ਨਵਜੋਤ ਦਿਓਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਰਚਨਾਤਮਕ ਗਤੀਵਿਧੀਆਂ ਦਾ ਆਯੋਜਨ ਕਰਵਾਉਂਦੇ ਰਹਿਣ।