ਪੰਜਾਬ ਕਾਂਗਰਸ ‘ਚ ਟਿਕਟ ਨੂੰ ਲੈਕੇ ਸਿਆਸੀ ਘਮਾਸਾਣ! ਇੱਕ ਹੀ ਸੀਟ ‘ਤੇ 2 ਬੀਬੀਆਂ ਦਾ ਟਕਰਾਅ, ਭੱਖੀ ਸਿਆਸਤ; ਕੌਣ ਹੋਵੇਗਾ ਉਮੀਦਵਾਰ?
( KOROTANY ) Punjab News: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਗਈਆਂ ਹਨ, ਉੱਥੇ ਹੀ ਇਸ ਵਾਰ ਵਿਧਾਨ ਸਭਾ ਚੋਣਾਂ ਕਾਫੀ ਦਿਲਚਸਪ ਹੋਣ ਵਾਲੀਆਂ ਹਨ। ਪੰਜਾਬ ਵਿੱਚ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਐਕਟਿਵ ਹੋ ਚੁੱਕੀਆਂ ਹਨ, ਉੱਥੇ ਹੀ ਕਾਂਗਰਸ ਦੇ ਅੰਦਰ ਸ੍ਰੀ ਮੁਕਤਸਰ ਸਾਹਿਬ ਦੀ ਸੀਟ ਨੂੰ ਲੈਕੇ ਖਿੱਚੋਂਤਾਣ ਸਾਹਮਣੇ ਆਈ ਹੈ।
ਦਰਅਸਲ, ਇੱਕ ਪਾਸੇ ਜਿੱਥੇ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਕੌਰ ਵੜਿੰਗ ਨੇ ਮੁਕਤਸਰ ਤੋਂ ਚੋਣ ਲੜਨ ਦੇ ਸੰਕੇਤ ਦਿੱਤੇ ਹਨ, ਤਾਂ ਉੱਥੇ ਹੀ 2022 ਵਿੱਚ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਚੁੱਕੀ ਕਰਣ ਕੌਰ ਬਰਾੜ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਤੋਂ ਬਾਅਦ ਇੱਕ ਹੀ ਸੀਟ ‘ਤੇ ਦੋ ਬੀਬੀਆਂ ਇੱਕ ਹੀ ਸੀਟ ‘ਤੇ 2 ਬੀਬੀਆਂ ਟਿਕਟ ਦੇ ਲਈ ਦਾਅ ਪੇਚ ਲਾਉਂਦੀਆਂ ਨਜ਼ਰ ਆਉਣਗੀਆਂ।
ਅੰਮ੍ਰਿਤਾ ਕੌਰ ਵੜਿੰਗ ਨੇ ਮੁਕਤਸਰ ਤੋਂ ਆਪਣੇ ਪਰਿਵਾਰਿਕ ਜੁੜਾਅ ਦਾ ਜ਼ਿਕਰ ਕਰ ਦਿਆਂ ਹੋਇਆਂ ਕਿ ਇਹ ਉਨ੍ਹਾਂ ਦੇ ਪੇਕਾ ਹੋਣ ਦੇ ਨਾਲ-ਨਾਲ ਉਨ੍ਹਾਂ ਅਤੇ ਰਾਜਾ ਵੜਿੰਗ ਦਾ ਜਨਮ ਸਥਾਨ ਵੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਰਿਵਾਰ ਨੂੰ ਮੁਕਤਸਰ ਦੇ ਲੋਕਾਂ ਦਾ ਹਮੇਸ਼ਾ ਸਮਰਥਨ ਮਿਲਦਾ ਰਿਹਾ ਹੈ। ਅੰਮ੍ਰਿਤਾ ਦੇ ਮੁਤਾਬਕ, ਜੇਕਰ ਲੋਕਾਂ ਦੇ ਸਾਥ ਮਿਲਿਆ ਤਾਂ ਉਹ ਗਿਦੜਬਾਹਾ ਦੀ ਤਰਜ ‘ਤੇ ਮੁਕਤਸਰ ਦਾ ਵਿਕਾਸ ਕਰਨਾ ਚਾਹੁਣਗੇ। ਉਨ੍ਹਾਂ ਦੇ ਬਿਆਨ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਸੀਟ ਲਈ ਉਨ੍ਹਾਂ ਦੇ ਸੰਭਾਵੀ ਦਾਅਵੇ ਨਾਲ ਜੋੜਿਆ ਜਾ ਰਿਹਾ ਹੈ।
ਇਸ ਦੌਰਾਨ, ਕਰਨ ਕੌਰ ਬਰਾੜ ਨੇ ਕਿਹਾ ਕਿ ਲੋਕਤੰਤਰ ਵਿੱਚ ਕਿਸੇ ਲਈ ਵੀ ਟਿਕਟ ਦੀ ਇੱਛਾ ਪ੍ਰਗਟ ਕਰਨਾ ਗਲਤ ਨਹੀਂ ਹੈ, ਪਰ ਪਾਰਟੀ ਹਾਈਕਮਾਂਡ ਉਮੀਦਵਾਰ ਬਾਰੇ ਫੈਸਲਾ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਮੁਕਤਸਰ ਦੀ ਸੇਵਾ ਕਰ ਚੁੱਕਿਆ ਹੈ। ਕਰਣ ਕੌਰ ਨੇ ਸਪੱਸ਼ਟ ਕੀਤਾ ਕਿ ਜੇਕਰ ਹਾਈਕਮਾਂਡ ਕਿਸੇ ਹੋਰ ਉਮੀਦਵਾਰ ਨੂੰ ਟਿਕਟ ਦਿੰਦੀ ਹੈ, ਤਾਂ ਉਹ ਪਾਰਟੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਉਨ੍ਹਾਂ ਦਾ ਪੂਰਾ ਸਮਰਥਨ ਕਰਨਗੇ।

More Related Stories
ਜਲੰਧਰ ‘ਚ ਹਾਈ-ਵੋਲਟੇਜ ਡਰਾਮਾ: ਨਿਊ ਜਵਾਹਰ ਨਗਰ ‘ਚ ਕਰੋੜਾਂ ਦੀ ਕੋਠੀ ਪਿੱਛੇ ਭਿੜੇ NRI ਦੀ ਧੀ ਤੇ ਵਕੀਲ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼
ਪੰਜਾਬ ਚੋਣਾਂ 2027 ਲਈ ਪੁਲਿਸ ਨੇ ਹੁਣੇ ਤੋਂ ਖਿੱਚੀ ਤਿਆਰੀ, ਗੁਆਂਢੀ ਸੂਬਿਆਂ ਨਾਲ ਬਣੇਗੀ ਸਾਂਝੀ ਰਣਨੀਤੀ
ਜੁਆਇਨਿੰਗ ਨੂੰ ਲੈ ਮੁੜ ਬਿਜਲੀ ਟਾਵਰ ‘ਤੇ ਚੜ੍ਹੇ ਨੌਜਵਾਨ, 2600 ਲਾਇਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਨੇ ਪਾਵਰਕਾਮ ਖ਼ਿਲਾਫ਼ ਮੁੜ ਖੋਲ੍ਹਿਆ ਮੋਰਚਾ