PUNJAB DA: ਮੁਲਾਜ਼ਮਾਂ ਦੇ DA ਮਾਮਲੇ ਚ ਸੁਪਰੀਮ ਕੋਰਟ ਤੋਂ ਵੱਡਾ ਫੈਸਲਾ
( KOROTANY ) ਚੰਡੀਗੜ੍ਹ, 5 ਨਵੰਬਰ: ਪੰਜਾਬ ਸਰਕਾਰ ਨੂੰ DA/DR ਬਕਾਏ ਨਾਲ ਜੁੜੇ ਦੋ ਅਹਿਮ ਕੇਸਾਂ ਵਿਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ DA ਦੇ ਬਕਾਏ ਵਾਲੇ ਕੇਸ ਵਿਚ ਹਾਈਕੋਰਟ ਦੀ ਕਾਰਵਾਈ ‘ਤੇ ਸਟੇਅ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਖ਼ਿਲਾਫ਼ ਕੰਟੈਂਪਟ ਆਫ ਕੋਰਟ ਦੇ ਫੈਸਲੇ ‘ਤੇ ਵੀ ਸਟੇਅ ਦੇ ਹੁਕਮ ਦਿੱਤੇ ਹਨ।
ਇਸ ਨਾਲ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੱਡੀ ਰਾਹਤ ਮਿਲੀ ਹੈ।
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ 1 ਦਸੰਬਰ ਤੱਕ DA ਕੇਸ ਵਿਚ ਆਪਣੀ ਯੋਜਨਾ ਸਪੱਸ਼ਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ 31 ਮਾਰਚ ਤੱਕ DA ਦੇ ਬਕਾਏ ਭੁਗਤਾਨ ਸਬੰਧੀ ਜਾਣਕਾਰੀ ਮੰਗੀ ਗਈ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ DA/DR ਦਾ ਬਕਾਇਆ 22,818 ਕਰੋੜ ਰੁਪਏ ਬਣਦਾ ਹੈ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 3 ਅਗਸਤ 2026 ਨੂੰ ਹੁਕਮ ਦਿੱਤੇ ਸਨ ਕਿ ਸਾਰੇ ਬਕਾਇਆ DA/DR ਦੀਆਂ ਕਿਸ਼ਤਾਂ ਦੋ ਹਫ਼ਤਿਆਂ ਅੰਦਰ ਜਾਰੀ ਕੀਤੀਆਂ ਜਾਣ। ਪਰ ਸਰਕਾਰ ਨੇ ਇਸ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਦੂਜੇ ਪਾਸੇ ਹਾਈਕੋਰਟ ਦੀ ਡੈੱਡਲਾਈਨ ਵੀ ਖ਼ਤਮ ਹੋ ਗਈ, ਜਿਸ ਖ਼ਿਲਾਫ਼ ਕਰਮਚਾਰੀਆਂ ਨੇ ਸਿਵਲ ਕੰਟੈਂਪਟ ਦੀ ਪਟੀਸ਼ਨ ਪਾਈ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ KAP ਸਿਨ੍ਹਾ ਖ਼ਿਲਾਫ਼ ਕ੍ਰਿਮੀਨਲ ਕੰਟੈਂਪਟ ਆਫ ਕੋਰਟ ਦਾ ਨੋਟਿਸ ਵੀ ਜਾਰੀ ਕੀਤਾ ਸੀ। ਹੁਣ ਸੁਪਰੀਮ ਕੋਰਟ ਦੇ ਸਟੇਅ ਹੁਕਮਾਂ ਨਾਲ ਇਨ੍ਹਾਂ ਕਾਰਵਾਈਆਂ ‘ਤੇ ਰੋਕ ਲੱਗ ਗਈ ਹੈ।

More Related Stories
ਜਲੰਧਰ ‘ਚ ਹਾਈ-ਵੋਲਟੇਜ ਡਰਾਮਾ: ਨਿਊ ਜਵਾਹਰ ਨਗਰ ‘ਚ ਕਰੋੜਾਂ ਦੀ ਕੋਠੀ ਪਿੱਛੇ ਭਿੜੇ NRI ਦੀ ਧੀ ਤੇ ਵਕੀਲ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼
ਜੁਆਇਨਿੰਗ ਨੂੰ ਲੈ ਮੁੜ ਬਿਜਲੀ ਟਾਵਰ ‘ਤੇ ਚੜ੍ਹੇ ਨੌਜਵਾਨ, 2600 ਲਾਇਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਨੇ ਪਾਵਰਕਾਮ ਖ਼ਿਲਾਫ਼ ਮੁੜ ਖੋਲ੍ਹਿਆ ਮੋਰਚਾ
ਆਰਮੀ ਇੰਸਟੀਚਿਊਟ ਆਫ਼ ਲਾਅ, ਮੋਹਾਲੀ ਵੱਲੋਂ ‘ਰਾਸ਼ਟਰੀ ਲਾਇਬ੍ਰੇਰੀ ਹਫ਼ਤਾ 2026’ ਮਨਾਇਆ ਗਿਆ