ਦੀਵਾਲੀ ‘ਤੇ ਰਾਤ ਨੂੰ ਵਾਪਰੀ ਵੱਡੀ ਵਾਰਦਾਤ, ASI ਨੂੰ ਮਾਰੀਆਂ ਗੋਲੀਆਂ; ਮੱਚਿਆ ਚੀਕ ਚੀਹਾੜਾ
( KOROTANY ) ਜਲੰਧਰ ਪੰਜਾਬ /ਅਮ੍ਰਿਤਸਰ : ਦੀਵਾਲੀ ਵਾਲੀ ਰਾਤ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਸਥਿਤ ਰਾਂਝੇ ਦੀ ਹਵੇਲੀ ਨੇੜੇ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਉੱਥੇ ਗੋਲੀਆਂ ਚੱਲ ਗਈਆਂ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਇਸ ਗੋਲੀਬਾਰੀ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਗੋਲੀਆਂ ਲੱਗਣ ਕਾਰਣ ਥਾਣਾ ਬੀ ਡਵੀਜ਼ਨ ਦੇ ASI ਹਰਨੇਕ ਸਿੰਘ ਗੰਭੀਰ ਜ਼ਖਮੀ ਹੋਏ ਹਨ।
ਸੂਤਰਾਂ ਮੁਤਾਬਕ ਦੋ ਧਿਰਾਂ ਵਿਚ ਸੋਨੇ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਹੋਇਆ ਸੀ, ਇਹ ਝਗੜਾ ਇੰਨਾ ਵੱਧ ਗਿਆ ਕਿ ਨੌਜਵਾਨਾਂ ਨੇ ਮੌਕੇ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਥਾਣਾ ਬੀ ਡਵੀਜ਼ਨ ਦੇ ਏਐੱਸਆਈ ਹਰਨੇਕ ਸਿੰਘ ਮੌਕੇ ‘ਤੇ ਮੌਜੂਦ ਸਨ। ਏਐਸਆਈ ਹਰਨੇਕ ਸਿੰਘ ਦੇ ਪੱਟ ਵਿਚ ਦੋ ਗੋਲੀਆਂ ਲੱਗੀਆਂ ਹਨ।
ਫਿਲਹਾਲ ਇਸ ਵਾਰਦਾਕ ਵਿਚ ਪ੍ਰਤਾਪ ਸਿੰਘ ਨਾਮ ਦੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਥਾਣਾ ਬੀ ਡਵੀਜ਼ਨ ਦੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚੇ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਫੋਰੈਂਸਿਕ ਟੀਮਾਂ ਨੂੰ ਮੌਕੇ ‘ਤੇ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ।
दिवाली की रात हुई बड़ी घटना, ASI को गोली लगी; चीख-पुकार मच गई
( Korotany ) जालंधर पंजाब / अमृतसर: दिवाली की रात अमृतसर के सुल्तानविंड रोड पर स्थित रांझे की हवेली के पास उस समय अफरा-तफरी मच गई जब वहां गोलियां चलीं। इस घटना से इलाके में दहशत फैल गई। इस गोलीबारी में एक युवक की मौत हो गई, जबकि थाना बी डिवीजन के ASI हरनेक सिंह गोली लगने से गंभीर रूप से घायल हो गए।
सूत्रों के मुताबिक, सोने के लेन-देन को लेकर दो पक्षों में झगड़ा हुआ था, यह झगड़ा इतना बढ़ गया कि युवक ने मौके पर ही फायरिंग कर दी। बताया जा रहा है कि थाना बी डिवीजन के ASI हरनेक सिंह मौके पर मौजूद थे। ASI हरनेक सिंह की जांघ में दो गोलियां लगीं।
फिलहाल, इस घटना में प्रताप सिंह नाम के युवक की मौके पर ही मौत हो गई। दूसरी ओर, थाना बी डिवीजन की पुलिस मौके पर पहुंच गई है और मामले की गंभीरता से जांच कर रही है। पुलिस ने फोरेंसिक टीमों को मौके पर बुलाकर जांच कर रही है।

More Related Stories
ਜਲੰਧਰ ‘ਚ ਹਾਈ-ਵੋਲਟੇਜ ਡਰਾਮਾ: ਨਿਊ ਜਵਾਹਰ ਨਗਰ ‘ਚ ਕਰੋੜਾਂ ਦੀ ਕੋਠੀ ਪਿੱਛੇ ਭਿੜੇ NRI ਦੀ ਧੀ ਤੇ ਵਕੀਲ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼
ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਵੱਲੋਂ BDPO ਦਾ ਸੁਪਰਵਾਈਜ਼ਰ 10000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਜੁਆਇਨਿੰਗ ਨੂੰ ਲੈ ਮੁੜ ਬਿਜਲੀ ਟਾਵਰ ‘ਤੇ ਚੜ੍ਹੇ ਨੌਜਵਾਨ, 2600 ਲਾਇਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਨੇ ਪਾਵਰਕਾਮ ਖ਼ਿਲਾਫ਼ ਮੁੜ ਖੋਲ੍ਹਿਆ ਮੋਰਚਾ