ਲਛਮਣ ਸਿੰਘ ਨਬੀਪੁਰ ਸਰਬਸੰਮਤੀ ਨਾਲ ਬਣੇ ਐਸ ਸੀ /ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ
( KOROTANY ) 17 ਨਵੰਬਰ 2026 ਐੱਸ ਸੀ/ ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਵਿਸੇਸ਼ ਮੀਟਿੰਗ ਅੰਬੇਡਕਰ ਭਵਨ ਨਕੋਦਰ ਰੋਡ ਜਲੰਧਰ ਵਿਖੇ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਸੇਵਾ-ਮੁਕਤੀ ਕਾਰਨ ਖਾਲੀ ਹੋਏ ਸੂਬਾ ਪ੍ਰਧਾਨ ਦੇ ਅਹੁਦੇ ਲਈ ਸ.ਲਛਮਣ ਸਿੰਘ ਨਬੀਪੁਰ ਨੂੰ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਚੁਣਿਆ ਗਿਆ l ਇਹ ਚੋਣ ਚੀਫ ਆਰਗੇਨਾਈਜ਼ਰ ਪਰਮਿੰਦਰ ਗੁਰਦਾਸਪੁਰ, ਸਾਬਕਾ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਸੀਨੀਅਰ ਆਗੂ ਹਰਬੰਸ ਲਾਲ ਪਰਜ਼ੀਆਂ ਤੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਤਰਨਤਾਰਨ ਤੇ ਅਧਾਰਿਤ ਕਮੇਟੀ ਨੇ ਸੁਹਿਰਦਤਾ ਨਾਲ ਕਰਵਾਈ l ਇਸੇ ਤਰ੍ਹਾਂ ਹਾਜ਼ਰ ਮੈਂਬਰਾਂ ਨੇ ਪਰਵਿੰਦਰ ਸਿੰਘ ਭਾਰਤੀ ਨੂੰ ਜਰਨਲ ਸਕੱਤਰ ਅਤੇ ਬੇਅੰਤ ਸਿੰਘ ਭਾਂਬਰੀ ਨੂੰ ਚੀਫ ਆਰਗੇਨਾਈਜ਼ਰ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ। ਸਾਰੇ ਹਾਜ਼ਰੀਨ ਸਟੇਟ ਦੇ ਅਹੁਦੇਦਾਰ, ਜ਼ਿਲਿਆ ਦੇ ਪ੍ਰਧਾਨ ਜਨਰਲ ਸਕੱਤਰ ਅਤੇ ਮੈਂਬਰ ਸਹਿਬਾਨ ਨੇ ਚੁਣੇ ਗਏ ਅਹੁਦੇਦਾਰ ਸਹਿਬਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਉਮੀਦ ਜਤਾਈ ਕਿ ਸਾਰੇ ਸਾਥੀ ਜਥੇਬੰਦੀ ਦੀ ਬਿਹਤਰੀ ਲਈ ਸੁਹਿਰਦ ਯਤਨ ਕਰਨਗੇ। ਨਵੇਂ ਚੁਣੇ ਗਏ ਚੀਫ ਆਰਗੇਨਾਈਜ਼ਰ ਬੇਅੰਤ ਸਿੰਘ ਭਾਂਬਰੀ, ਸੂਬਾ ਪ੍ਰਧਾਨ ਲਛਮਣ ਸਿੰਘ ਨਬੀਪੁਰ ਅਤੇ ਜਨਰਲ ਸਕੱਤਰ ਪਰਵਿੰਦਰ ਸਿੰਘ ਭਾਰਤੀ ਨੇ ਵਿਸਵਾਸ਼ ਦਿਵਾਇਆ ਕਿ ਉਹ ਇਕਜੁੱਟ ਹੋ ਕੇ ਅਧਿਆਪਕ, ਵਿਦਿਆਰਥੀਆ ਤੇ ਸਮਾਜ ਦੇ ਹਿੱਤਾਂ ਦੀ ਰਾਖੀ ਕਰਨ ਦਾ ਅਹਿਦ ਲਿਆ। ਮੀਟਿੰਗ ਵਿੱਚ ਚੀਫ ਆਰਗੇਨਾਈਜ਼ਰ ਪਰਮਿੰਦਰ ਸਿੰਘ ਗੁਰਦਾਸਪੁਰ, ਸਾਬਕਾ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਬਲਜੀਤ ਸਿੰਘ ਸਲਾਣਾ,ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ,ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਸੀਨੀ ਮੀਤ ਪ੍ਰਧਾਨ ਵੀਰ ਸਿੰਘ , ਸਾਬਕਾ ਸੀਨੀਅਰ.ਮੀਤ ਪ੍ਰਧਾਨ ਹਰਬੰਸ ਲਾਲ ਪਰਜੀਆਂ, ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਦੇਵ ਰਾਜ, ਸੁਨੀਲ ਕੁਮਾਰ ਜਲੰਧਰ, ਦੇਸ ਰਾਜ ਜਲੰਧਰ, ਅਵਤਾਰ ਭਾਬਰੀ, ਰਣਦੀਪ ਸਿੰਘ ਮਾਲੇਰਕੋਟਲਾ, ਜਸਬੀਰ ਸਿੰਘ ਬੀਹਲਾ ਬਰਨਾਲਾ, ਹਰਪਾਲ ਸਿੰਘ ਤਰਨਤਾਰਨ,ਸ ਬਲਬੀਰ ਸਿੰਘ ਤਰਨਤਾਰਨ, ਅਮਨਦੀਪ ਸਿੰਘ ਮੋਗਾ ਹਰਦੀਪ ਸਿੰਘ ਤੂਰ, ਭਰਤ ਪ੍ਰਤਾਪ ਫਿਰੋਜ਼ਪੁਰ, ਸੁਖਪਾਲ ਬਕਰਾਹਾ, ਜਗਤਾਰ ਜੱਗੀ, ਲਾਲ ਸਿੰਘ ਪਟਿਆਲਾ ,ਦੀਪਕ ਕੁਮਾਰ, ਤਰਸੇਮ ਸਿੰਘ ਫਰੀਦਕੋਟ, ਨਰਿੰਦਰਜੀਤ ਕਪੂਰਥਲਾ, ਸੰਦੀਪ ਕਪੂਰਥਲਾ, ਸੁਖਰਾਜ ਮਾਹਲ ,ਕੁਲਵੰਤ ਪੰਜਗਰਾਈ ਤੇ ਹੋਰ ਮੈਂਬਰ ਹਾਜ਼ਰ ਸਨ l


More Related Stories
ਪੰਜਾਬ ਚੋਣਾਂ 2027 ਲਈ ਪੁਲਿਸ ਨੇ ਹੁਣੇ ਤੋਂ ਖਿੱਚੀ ਤਿਆਰੀ, ਗੁਆਂਢੀ ਸੂਬਿਆਂ ਨਾਲ ਬਣੇਗੀ ਸਾਂਝੀ ਰਣਨੀਤੀ
ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਦੀ ਵਧਣ ਵਾਲੀ ਹੈ ਸੈਲਰੀ, ਪੀਐਮ ਮੋਦੀ ਤੋਂ ਬਾਅਦ ਵਿੱਤ ਮੰਤਰਾਲੇ ਨੇ ਦਿੱਤੇ ਸੰਕੇਤ…
ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਵੱਲੋਂ BDPO ਦਾ ਸੁਪਰਵਾਈਜ਼ਰ 10000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ