ਮਸ਼ਹੂਰ ਸੂਫ਼ੀ ਗਾਇਕ ‘ਤੇ ਟੁੱਟਿਆ ਦੁੱਖ਼ਾਂ ਦਾ ਪਹਾੜ, ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ
( KOROTANY ) – ਜਲੰਧਰ ਵਿਚ ਸੂਫ਼ੀ ਗਾਇਕ ਬੰਟੀ ਕੱਵਾਲ ਦੇ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਰਹਿਣ ਵਾਲੇ ਸੂਫ਼ੀ ਗਾਇਕ ਬੰਟੀ ਕੱਵਾਲ ਦੇ ਪੁੱਤਰ ਈਵਾਨ (15) ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਦੇ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਈਵਾਨ 10ਵੀਂ ਜਮਾਤ ਦਾ ਵਿਦਿਆਰਥੀ ਸੀ।
ਸਕੂਟਰੀ ਅੱਗੇ ਕੁੱਤਾ ਆਉਣ ਕਰਕੇ ਵਾਪਰਿਆ ਸੀ ਹਾਦਸਾ
ਈਵਾਨ ਬੁੱਧਵਾਰ ਨੂੰ ਕੁਝ ਸਾਮਾਨ ਲਿਆਉਣ ਲਈ ਸਕੂਟਰੀ ‘ਤੇ ਸਵਾਰ ਹੋ ਕੇ ਬਾਜ਼ਾਰ ਗਿਆ ਸੀ, ਜਿੱਥੇ ਰਸਤੇ ਵਿਚ ਅਚਾਨਕ ਉਸ ਦੀ ਸਕੂਟਰੀ ਅੱਗੇ ਕੁੱਤਾ ਆ ਗਿਆ ਅਤੇ ਉਸ ਦੀ ਸਕੂਟਰੀ ਕੰਟਰੋਲ ਤੋਂ ਬਾਹਰ ਹੋ ਗਈ। ਉਸ ਦੀ ਟੱਕਰ ਨੇੜਿਓਂ ਲੰਘ ਰਹੇ ਈ-ਰਿਕਸ਼ਾ ਨਾਲ ਹੋ ਗਈ। ਹਾਦਸੇ ਵਿਚ ਈਵਾਨ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ। ਪਰਿਵਾਰਕ ਮੈਂਬਰਾਂ ਨੇ ਈਵਾਨ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਬਸਤੀ ਬਾਵਾ ਖੇਲ ਦੀ ਪੁਲਸ ਦੇ ਦਿੱਤੀ ਗਈ ਸੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਸਨ। ਈਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਰਮਾਰਟਮ ਲਈ ਭੇਜ ਦਿੱਤਾ ਗਿਆ ਹੈ।

More Related Stories
ਸਵੇਰੇ ਸਵੇਰੇ ਹਾਦਸਾ: ਸਕੂਲ ਵੈਨ ਯਾਤਰੀ ਰੇਲਗੱਡੀ ਨਾਲ ਟਕਰਾ ਗਈ, ਦੋ ਵਿਦਿਆਰਥੀਆਂ ਦੀ ਮੌਤ; ਪੰਜ ਜ਼ਖਮੀ; ਵੀਡੀਓ ਦੇਖੋ
ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸੀ.ਆਈ.ਏ. ਸਟਾਫ ਜਲੰਧਰ ਵੱਲੋਂ ਵੱਡੀ ਕਾਰਵਾਈ: ਫਾਇਰਿੰਗ ਮਾਮਲਿਆਂ ਦਾ ਮੁੱਖ ਸ਼ੂਟਰ ਨਵਲ ਭਾਰਦਵਾਜ ਉਰਫ਼ ਬਿੱਲਾ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ, ਮੋਟਰਸਾਈਕਲ ਤੇ ਅਸਲਾ ਬਰਾਮਦ
‘ਮੈਂ ਖਿੜਕੀ ਤੋੜੀ ਅਤੇ ਪਾਈਪ ਤੋਂ ਹੇਠਾਂ ਉਤਰ ਆਈ, ਕਿਸੇ ਨੇ ਫ਼ੋਨ ਨਹੀਂ ਚੁੱਕਿਆ,’ ਕੁੜੀ ਲਖਨਊ ਅੱਗ ਦੀ ਘਟਨਾ ਦੱਸਦੀ ਹੈ