ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੇ ਹਰਪ੍ਰਤਾਪ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ।
( KOROTANY ) Jalandhar Punjab INDIA,
: ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਵਿਦਿਆਰਥੀ ਨਾ ਸਿਰਫ਼ ਅਕਾਦਮਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੀ ਜਿੱਤ ਦਾ ਬਿਗਲ ਵਜਾਉਂਦੇ ਹਨ, ਸਗੋਂ ਉਹ ਖੇਡਾਂ ਵਿੱਚ ਵੀ ਹਮੇਸ਼ਾ ਮੋਹਰੀ ਰਹਿੰਦੇ ਹਨ। ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀ ਹਰਪ੍ਰਤਾਪ ਸਿੰਘ ਨੇ ਰਾਜ ਪੱਧਰ ‘ਤੇ ‘ਖੇਡਾਂ ਵਤਨ ਪੰਜਾਬ ਦੀਆ’ 2024 ਵਿੱਚ ਭਾਗ ਲੈਂਦਿਆਂ ਟੇਬਲ ਟੈਨਿਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਹ ਰਾਜ ਪੱਧਰੀ ਮੈਚ 27 ਨਵੰਬਰ 2024 ਨੂੰ ਬਰਨਾਲਾ ਵਿਖੇ ਕਰਵਾਇਆ ਗਿਆ। ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਹਰਪ੍ਰਤਾਪ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਇਸੇ ਤਰ੍ਹਾਂ ਪ੍ਰੈਕਟਿਸ ਕਰਦੇ ਰਹਿਣ ਅਤੇ ਭਵਿੱਖ ਵਿਚ ਟੇਬਲ ਟੈਨਿਸ ਦੇ ਖੇਤਰ ਵਿਚ ਆਪਣਾ ਨਾਮ ਰੌਸ਼ਨ ਕਰਕੇ ਕਾਲਜ ਦਾ ਮਾਣ ਵਧਾਉਂਦੇ ਰਹਿਣ। ਉਨ੍ਹਾਂ ਹਰਪ੍ਰਤਾਪ ਸਿੰਘ ਦੇ ਮਾਰਗਦਰਸ਼ਨ ਲਈ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਅਧਿਆਪਕ ਸਾਹਿਲ ਮਹੇ ਦੇ ਯਤਨਾ ਦੀ ਭਰਪੂਰ ਸ਼ਲਾਘਾ ਕੀਤੀ

More Related Stories
ਮੋਹਸਿਨ ਨਕਵੀ ਵੱਲੋਂ ਟਰਾਫੀ ਲੈਣ ਤੋਂ ਇਨਕਾਰ ਕਰਨ ‘ਤੇ ਭਾਰਤੀ ਟੀਮ ਦੀ ਪਹਿਲੀ ਪ੍ਰਤੀਕਿਰਿਆ
ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵੱਲੋਂ ਪੀਐਸਈਬੀ ਗਰਲਜ਼ ਜੋਨਲ ਟੂਰਨਾਮੈਂਟ ਦਾ ਸਫਲ ਆਯੋਜਨ(ਜ਼ੋਨ ਨੰਬਰ 2)
ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਵਿੱਚ ਇੰਟਰ-ਸਕੂਲ ਡੇ-ਨਾਈਟ ਫੁਟਸਲ ਚੈਂਪੀਅਨਸ਼ਿਪ ਦੇ ਤੀਜੇ ਸੀਜ਼ਨ ਦਾ ਆਰੰਭ