Global Awareness News

Awareness is Power: Know the World

30 ਜਨਵਰੀ ਤੋਂ 12 ਫਰਵਰੀ 2025 ਤੱਕ ਚੱਲੇਗੀ ਲੈਪਰੋਸੀ ਕੇਸ ਡਿਟੈਕਸ਼ਨ ਕੰਪੇਨ, ਏ.ਐੱਨ.ਐੱਮਜ਼ ਅਤੇ ਆਸ਼ਾ ਲਈ ਟ੍ਰੇਨਿੰਗ ਸੇਸ਼ਨ ਦਾ ਆਯੋਜਨ

ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਲੋਕਾਂ ਨੂੰ ਲੈਪਰੋਸੀ ਕੇਸ ਡਿਟੈਕਸ਼ਨ ਕੰਪੇਨ ‘ਚ ਸਹਿਯੋਗ ਕਰਨ ਅਤੇ ਘਰ ਦੇ ਹਰ ਮੈਂਬਰ ਦਾ ਚੈੱਕਅਪ ਕਰਵਾਉਣ ਦੀ ਅਪੀਲ

30 ਜਨਵਰੀ ਤੋਂ 12 ਫਰਵਰੀ 2025 ਤੱਕ ਚੱਲੇਗੀ ਲੈਪਰੋਸੀ ਕੇਸ ਡਿਟੈਕਸ਼ਨ ਕੰਪੇਨ, ਏ.ਐੱਨ.ਐੱਮਜ਼ ਅਤੇ ਆਸ਼ਾ ਲਈ ਟ੍ਰੇਨਿੰਗ ਸੇਸ਼ਨ ਦਾ ਆਯੋਜਨ

( KOROTANY ) ਜਲੰਧਰ (27.01.2025): ਸਿਹਤ ਵਿਭਾਗ ਜਲੰਧਰ ਵੱਲੋਂ ਜਿਲ੍ਹੇ ਵਿੱਚ 30 ਜਨਵਰੀ, 2025 ਤੋਂ 12 ਫਰਵਰੀ, 2025 ਤੱਕ 14 ਦਿਨਾਂ ਦੀ ਲੈਪਰੋਸੀ ਕੇਸ ਡਿਟੈਕਸ਼ਨ ਕੰਪੇਨ ਚਲਾਈ ਜਾ ਰਹੀ ਹੈ। ਇਸ ਦੇ ਮੱਦੇਨਜਰ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਜਿਲ੍ਹਾ ਸਿਖਲਾਈ ਕੇਂਦਰ ਵਿਖੇ ਸੋਮਵਾਰ ਨੂੰ ਏ.ਐੱਨ.ਐੱਮਜ਼ ਅਤੇ ਆਸ਼ਾ ਵਰਕਰਾਂ ਲਈ ਟ੍ਰੇਨਿੰਗ ਸੇਸ਼ਨ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਲੈਪਰੋਸੀ ਅਫ਼ਸਰ ਡਾ. ਦਲਜੀਤ ਸਿੰਘ, ਡਾ. ਜਸਵਿੰਦਰ ਸਿੰਘ ਵੀ ਹਾਜ਼ਰ ਸਨ।

ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਲੈਪਰੋਸੀ ਕੇਸ ਡਿਟੈਕਸ਼ਨ ਕੰਪੇਨ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਦਾ ਸਰਵੇ ਕਰਕੇ ਜਲਦ ਤੋਂ ਜਲਦ ਲੈਪਰੋਸੀ ਕੇਸਾਂ ਦਾ ਪਤਾ ਲਗਾਉਣਾ ਹੈ ਤਾਂ ਜੋ ਸ਼ੱਕੀ ਮਰੀਜਾਂ ਨੂੰ ਇਲਾਜ ਦੀ ਸੁਵਿਧਾ ਉਪਲਬਧ ਕਰਵਾਈ ਜਾ ਸਕੇ। ਸਿਵਲ ਸਰਜਨ ਨੇ ਏ.ਐੱਨ.ਐੱਮਜ਼ ਅਤੇ ਆਸ਼ਾ ਵਰਕਰਾਂ ਨੂੰ ਆਪਣੇ ਖੇਤਰਾਂ ਦੇ ਵਿੱਚ ਘਰ-ਘਰ ਜਾ ਕੇ ਸਰਵੇ ਕਰਕੇ ਲੈਪਰੋਸੀ ਦੇ ਕੇਸਾਂ ਦੀ ਭਾਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਰਵੇ ਦੌਰਾਨ ਸ਼ਹਿਰੀ, ਪੇਂਡੂ ਅਤੇ ਹਾਈ ਰਿਸਕ ਵਾਲੇ ਖੇਤਰਾਂ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾਵੇ ਅਤੇ ਸ਼ਕੀ ਮਰੀਜਾਂ ਦੀ ਭਾਲ ਕਰਕੇ ਨਜਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਇਲਾਜ ਲਈ ਭੇਜੀਆ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੁਸ਼ਟ ਰੋਗ ਦੇ ਲੱਛਣ ਪਾਏ ਜਾਣ ਵਾਲੇ ਮਰੀਜਾਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਉਪਲਬਧ ਕਰਵਾਈ ਜਾਂਦੀ ਹੈ। ਕੁਸ਼ਟ ਰੋਗ ਐੱਮ.ਡੀ.ਟੀ. ਦਵਾਈ ਲੈਣ ਨਾਲ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਐੱਮ.ਡੀ.ਟੀ. ਦਵਾਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਮਿਲਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੰਪੇਨ ਦੌਰਾਨ ਕੁਸ਼ਟ ਰੋਗ ਦੀ ਜਾਂਚ ਲਈ ਤੁਹਾਡੇ ਘਰ ਵਿੱਚ ਚੈਕਅੱਪ ਲਈ ਆਉਣ ਵਾਲੀ ਸਿਹਤ ਵਿਭਾਗ ਦੀ ਟੀਮ ਨਾਲ ਪੂਰਨ ਸਹਿਯੋਗ ਕੀਤਾ ਜਾਵੇ ਅਤੇ ਘਰ ਦੇ ਹਰ ਮੈਂਬਰ ਦਾ ਚੈਕਅੱਪ ਕਰਵਾਇਆ ਜਾਵੇ।

ਲੈਪਰੋਸੀ ਅਫ਼ਸਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਆਮ ਤੌਰ ‘ਤੇ ਕੁਸ਼ਟ ਰੋਗ ਦੀ ਸ਼ੁਰੂਆਤ ਵਿੱਚ ਚਮੜੀ ਤੇ ਹਲਕਾ ਫਿੱਕੇ ਰੰਗ, ਗੁਲਾਬੀ ਜਾਂ ਤਾਂਬੇ ਰੰਗ ਦਾ ਸੁੰਨ ਨਿਸ਼ਾਨ ਹੁੰਦਾ ਹੈ, ਜੋ ਛੂਹਣ ‘ਤੇ ਮਹਿਸੂਸ ਨਹੀਂ ਹੁੰਦਾ, ਇਹ ਸਰੀਰ ‘ਤੇ ਕਿਸੇ ਵੀ ਜਗ੍ਹਾ ‘ਤੇ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਜੀਵਾਣੂ ਰਾਹੀਂ ਹੁੰਦਾ ਹੈ – ਇਹ ਕੋਈ ਸਰਾਪ ਨਹੀਂ ਹੈ। ਹੱਥਾਂ ਪੈਰਾਂ ਦੀਆਂ ਉਂਗਲਾ ਟੇਡੀਆਂ ਹੋ ਜਾਣਾ, ਹੱਥ ਪੈਰ ਸੁੰਨ ਹੋ ਜਾਣਾ ਵੀ ਕੁਸ਼ਟ ਰੋਗ ਹੋ ਸਕਦਾ ਹੈ। ਜਲਦ ਜਾਂਚ ਕਰਵਾ ਕੇ ਇਲਾਜ ਸ਼ੁਰੂ ਕਰਵਾਉਣ ਨਾਲ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਐੱਨ.ਐੱਮ.ਐੱਸ. ਹਰਿੰਦਰ ਦੋਸਾਂਝ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।