ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਤਰਫੋਂ ਪਿੰਡ ਬਾਗੜੀਆਂ ਵਿਖੇ ਕ੍ਰਿਸ਼ੀ ਸਖੀਆਂ ਨੂੰ ਖੁੰਬਾਂ ਦੇ ਬੀਜ ਵੰਡੇ ਗਏ ਅਤੇ ਟ੍ਰੇਨਿੰਗ ਦਿੱਤੀ
( ਕੋਰੋਟਾਣੇ ) ਜਲੰਧਰ / ਮਾਲੇਰਕੋਟਲਾ 29 ਜਨਵਰੀ :
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਲਾਹੇਵੰਦ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਹਰੀਆਂ ਸਬਜ਼ੀਆਂ ਉਗਾਉਣਾ, ਕਣਕ ਉਗਾਉਣਾ ਅਤੇ ਹੋਰ ਕਈ ਕੰਮ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਹਰ ਬਲਾਕ ਦੇ ਪਿੰਡਾਂ ਵਿੱਚ ਔਰਤਾਂ ਨੂੰ ਆਪਣੇ ਪਰਿਵਾਰ ਦੀ ਆਮਦਨ ਵਧਾਉਣ ਲਈ ਖੁੰਬਾਂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ,ਇਸ ਮੌਕੇ ਜਿਲਾ ਪ੍ਰੋਗਰਾਮ ਮੈਨੇਜਰ ਅੰਮ੍ਰਿਤਪਾਲ ਸਿੰਘ ਅਤੇ ਬਲਾਕ ਇੰਚਾਰਜ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡਾਂ ਦੀਆਂ ਕ੍ਰਿਸ਼ੀ ਸਖੀਆਂ ਨੂੰ ਖੁੰਬਾਂ ਦੇ ਬੀਜਾਂ ਦੀਆਂ ਕਿਟਾਂ ਦਿੱਤੀਆਂ ਗਈਆਂ। ਬਲਾਕ ਇੰਚਾਰਜ ਪੀ ਐਸ ਆਰ ਐੱਲ ਐਮ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਮਲੇਰਕੋਟਲਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਜਿਲਾ ਮਲੇਰਕੋਟਲਾ ਦੀਆਂ ਹਦਾਇਤਾਂ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੇਂਡੂ ਪੱਧਰ ‘ਤੇ ਕ੍ਰਿਸ਼ੀ ਸਖੀਆਂ ਵਜੋਂ ਕੰਮ ਰਹੀਆਂ ਔਰਤਾਂ ਨੂੰ ਆਪਣੇ ਪਰਿਵਾਰਾਂ ਦੀ ਆਮਦਨ ਵਧਾਉਣ, ਆਤਮ ਨਿਰਭਰ ਬਣਾਉਣ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਦੇ ਸਵੈ-ਰੁਜ਼ਗਾਰ ਦੀ ਸਥਾਪਨਾ ਅਤੇ ਔਰਤਾਂ ਨੂੰ ਸਸ਼ਕਤ ਕਰਨ ਲਈ ਇਹ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਬੀਜ ਕਿੱਟ ਕ੍ਰਿਸ਼ੀ ਸਖੀਆਂ ਨੂੰ ਦਿੱਤੀ ਜਾ ਰਹੀ ਹੈ । ਜਿਨ੍ਹਾਂ ਨੇ ਪੰਜਾਬ ਖੇਤੀਬਾੜੀ ਵਿਭਾਗ ਤੋਂ ਖੁੰਬਾਂ ਬੀਜਣ ਦੀ ਸਿਖਲਾਈ ਲਈ ਹੈ।
ਉਨ੍ਹਾਂ ਦੱਸਿਆ ਕਿ ਹਰੇਕ ਪੋਲੀਬੈਗ ਵਿੱਚ ਇੱਕ ਕਿਲੋ ਬੀਜ ਹੁੰਦਾ ਹੈ, ਜਿਸ ਨਾਲ ਕ੍ਰਿਸ਼ੀ ਸਖੀਆਂ ਆਪਣੇ ਘਰ ਵਿੱਚ ਛੋਟੀ ਜਿਹੀ ਜਗ੍ਹਾ ਵਿੱਚ ਵੀ ਇਹ ਕੰਮ ਕਰਕੇ ਚੰਗੀ ਆਮਦਨ ਕਮਾ ਸਕਦੀਆਂ ਹਨ। ਮਿਸ਼ਨ ਦੀ ਤਰਫੋਂ ਧਿੰਗਰੀ ਬਟਨ ਖੁੰਬਾਂ ਦੇ ਬੀਜ ਔਰਤਾਂ ਨੂੰ ਦਿੱਤੇ ਜਾ ਰਹੇ ਹਨ, ਜਿਸ ਰਾਹੀਂ ਕ੍ਰਿਸ਼ੀ ਸਖੀਆਂ ਪਲਾਸਟਿਕ ਦੇ ਥੈਲਿਆਂ ਵਿੱਚ ਪਰਾਲੀ ਨੂੰ ਗਿੱਲਾ ਕਰਕੇ ਉਕਤ ਬੀਜ ਦੀ ਬਿਜਾਈ ਕਰ ਸਕਦੀਆਂ ਹਨ, ਹਰੇਕ ਥੈਲੇ ਵਿੱਚੋਂ ਘੱਟੋ-ਘੱਟ ਚਾਰ ਤੋਂ ਪੰਜ ਕਿਲੋਗ੍ਰਾਮ ਮਸ਼ਰੂਮ ਮਿਲ ਸਕਦੇ ਹਨ। ਮੌਜੂਦਾ ਸਮੇਂ ਵਿੱਚ ਬਜ਼ਾਰ ਵਿੱਚ ਖੁੰਬਾਂ ਦੀ ਕਾਫੀ ਮੰਗ ਹੈ ਅਤੇ ਕ੍ਰਿਸ਼ੀ ਸਖੀਆਂ ਉਕਤ ਖੁੰਬਾਂ ਦੀ ਫਸਲ ਨੂੰ ਘਰ ਵਿੱਚ ਵਰਤਣ ਦੇ ਨਾਲ-ਨਾਲ ਮੰਡੀ ਵਿੱਚ ਵੇਚ ਸਕਦੀਆਂ ਹਨ।
ਇਸ ਮੌਕੇ ਬਲਾਕ ਇੰਚਾਰਜ ਅਮਰਗੜ੍ਹ ਪੀ. ਐਸ .ਆਰ.ਐੱਲ.ਐਮ (ਆਜੀਵਿਕਾ) ਭੁਪਿੰਦਰ ਸਿੰਘ, ਸਰਪੰਚ ਪ੍ਰਭਦੀਪ ਸਿੰਘ ਬੱਬਰ, ਐਕਟਿਵ ਵੋਮੈਨ ਕਰਮਜੀਤ ਕੌਰ ਬਾਗੜੀਆਂ,ਐਕਟਿਵ ਵੋਮੈਨ ਬਲਜੀਤ ਕੌਰ ,ਪਿੰਡ ਬਾਗੜੀਆਂ ਆਦਿ ਹਾਜ਼ਰ

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…