ਬੱਚਿਆਂ ਦੇ ਸਿਹਤ ਮੰਦ ਵਿਕਾਸ ਵਿੱਚ ਟੀਚਰਾਂ ਅਤੇ ਮਾਪਿਆਂ ਦੀ ਬਰਾਬਰ ਦੀ ਜਿੰਮੇਵਾਰੀ : ਸਿਵਲ ਸਰਜਨ ਡਾ ਕਿਰਨਦੀਪ ਕੌਰ
ਅੰਮ੍ਰਿਤਸਰ 31ਜਨਵਰੀ 2025 ( ਕੋਰੋਟਾਣੇ )
ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਕੂਲ ਟੀਚਰਾਂ ਦੀ ਚਾਰ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦੇ ਦੂਜੇ ਬੈਚ ਦੀ ਸਫਲਤਾ ਪੂਰਵਕ ਸੰਪੂਰਨਤਾ ਹੋਈ। ਇਸ ਦੌਰਾਨ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਬੱਚਿਆਂ ਦੇ ਸਿਹਤਮੰਦ ਵਿਕਾਸ ਵਿੱਚ ਟੀਚਰਾਂ ਅਤੇ ਮਾਪਿਆਂ ਦੀ ਬਰਾਬਰ ਦੀ ਜਿੰਮੇਵਾਰੀ ਹੁੰਦੀ ਹੈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦਾ ਸਿਹਤਮੰਦ ਵਿਕਾਸ, ਭਾਵਨਾਤਮਕ ਤੰਦਰੁਸਤੀ ਤੇ ਮਾਨਸਿਕ ਸਿਹਤ, ਪੋਸ਼ਣ ਸਿਹਤ ਤੇ ਸਵੱਛਤਾ, ਪ੍ਰਜਨਨ ਸਿਹਤ ਤੇ ਐਚ.ਆਈ.ਵੀ. ਦੀ ਰੋਕਥਾਮ, ਲਿੰਗ ਸਮਾਨਤਾ, ਪਰਸਪਰ ਸੰਬੰਧ, ਪਦਾਰਥਾਂ ਦੀ ਦੁਰਵਰਤੋਂ ਤੇ ਰੋਕਥਾਮ, ਕਦਰਾਂ ਕੀਮਤਾਂ ਤੇ ਜਿੰਮੇਵਾਰੀਆਂ, ਸਿਹਤਮੰਦ ਜੀਵਨ ਦਾ ਪ੍ਰਭਾਵ, ਹਿੰਸਾ ਤੇ ਸੱਟਾਂ ਵਿਰੁੱਧ ਸੁਰੱਖਿਆ, ਇੰਟਰਨੈਟ ਗੈਜਟ ਤੇ ਮੀਡੀਆ ਦੀ ਸੁਰੱਖਿਅਤ ਵਰਤੋਂ ਆਦਿ ਬਾਰੇ ਬੜੇ ਹੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਗਈ ਹੈ। ਜਿਸ ਦਾ ਮੁੱਖ ਉਦੇਸ਼ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨਾ ਤਾਂ ਜੋ ਬੱਚਿਆਂ ਦੀ ਕਿਸ਼ੋਰ ਅਵਸਥਾ ਵਿੱਚ ਚੰਗੀ ਸਿਹਤ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾ ਭਾਰਤੀ ਧਵਨ, ਜਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ, ਸਕੂਲ ਹੈਲਥ ਨੋਡਲ ਅਫਸਰ ਡਾ ਸੁਨੀਤ ਗੁਰਮ ਗੁਪਤਾ, ਜਿਲਾ ਐਮਆਈਓ ਅਮਰਦੀਪ ਸਿੰਘ, ਡਾ ਅੰਜੂ ਅਤੇ ਮੈਡਮ ਰੋਹਿਨੀ, ਮੈਡਮ ਮਨਦੀਪ ਕੌਰ ਵੱਲੋਂ ਸਮੂਹ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸਕੂਲ ਹੈਲਥ ਕੋਆਰਡੀਨੇਟਰ ਲਵਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

More Related Stories
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ