ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਿਸ਼ੇਸ਼ ਟੀਮ ਰਵਾਨਾ
( MS KOROTANY Chif Editor ) Jalandhar/ਅੰਮ੍ਰਿਤਸਰ, 4 ਫਰਵਰੀ:
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜਿਲਾ ਤੰਬਾਕੂ ਕੰਟਰੋਲ ਨੋਡਲ ਅਫਸਰ -ਕਮ-ਡੀਡੀਐਚਓ ਡਾਕਟਰ ਜਗਜੋਤ ਕੌਰ ਦੀ ਅਗਵਾਈ ਹੇਠ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਅੱਜ ਦਫਤਰ ਸਿਵਲ ਵਿਖੇ ਤੋਂ ਇੱਕ ਵਿਸ਼ੇਸ਼ ਟੀਮ ਰਵਾਨਾ ਕੀਤੀ ਗਈ, ਜਿਸ ਵਿਚ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਜਸਮੀਤ ਕੌਰ, ਐਸ.ਆਈ. ਪਰਮਜੀਤ ਸਿੰਘ ਰਜਿੰਦਰ ਸਿੰਘ, ਮੰਗਲ ਸਿੰਘ, ਰਜੇਸ਼ ਕੁਮਾਰ, ਦੀਪਕ ਕੁਮਾਰ, ਸੁਰਜੀਤ ਸਿੰਘ, ਰਸ਼ਪਾਲ ਸਿੰਘ, ਹਰਵਿੰਦਰ ਸਿੰਘ ਅਤੇ ਸਹਾਇਕ ਸਟਾਫ ਸ਼ਾਮਿਲ ਸਨ। ਇਸ ਟੀਮ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਰਣਜੀਤ ਐਵੀਨਿਓ ਅਤੇ ਐਮਕੇ ਹੋਟਲ ਦੇ ਸਾਹਮਣੇ ਦੇ ਇਲਾਕਿਆਂ ਵਿਚ 13 ਦੁਕਾਨਦਾਰਾਂ ਅਤੇ ਪਬਲਿਕ ਸਥਾਨਾਂ ਤੇ ਸਿਗਰਟ ਪੀਣ ਵਾਲੇ 6 ਲੋਕਾਂ ਦੇ ਮੌਕੇ ਤੇ ਚਲਾਣ ਕਟੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲਾ੍ ਨੋਡਲ ਅਫਸਰ ਐਨ.ਟੀ.ਸੀ.ਪੀ. ਡਾ ਜਗਨਜੋਤ ਕੌਰ ਨੇ ਕਿਹਾ ਕਿ ਜਿਲੇ੍ ਵਿਚ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਭਾਰਤ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਇਹ ਲਾਜਮੀਂ ਕੀਤਾ ਹੈ ਕਿ ਹਰੇਕ ਤੰਬਾਕੂ ਪੋ੍ਰਡਕਟ ਦੇ ਪੈਕਟ ਦੇ ਦੋਵੇਂ ਪਾਸੇ ਇਕ ਨਿਰਧਾਰਤ ਮਾਪਦੰਡ ਅਨੂਸਾਰ ਇਕ ਨਿਰਧਾਰਤ ਫੋਟੋ ਅਤੇ ਉਸ ਉਪੱਰ ਤੰਬਾਕੂ ਦਰਦਨਾਕ ਮੌਤ ਅਤੇ ਕੈਂਸਰ ਦਾ ਕਾਰਣ ਬਣਦਾ ਹੈ ਲਿਖਿਆ ਜਾਣਾਂ ਲਾਜਮੀਂ ਹੈ। ਇਸ ਲਈ ਬਿਨਾਂ ਉਪਰੋਕਤ ਮਾਪਦੰਡ ਦੇ ਤੰਬਾਕੂ ਵੇਚਣਾਂ ਕਾਨੂੰਨਣ ਅਪਰਾਧ ਹੈ। ਇਸ ਤੋਂ ਇਲਾਵਾ ਖੁੱਲੀ ਸਿਗਟਰ ਵੇਚਣਾਂ ਅਤੇ ਪਬਲਿਕ ਸਥਾਨਾਂ ਤੇ ਤੰਬਾਕੂ ਨੋਸ਼ੀ ਕਰਨਾਂ ਵੀ ਸਜਾ/ਜੁਰਮਾਨੇਂ ਯੋਗ ਅਪਰਾਧ ਹੈ।

More Related Stories
Petrol-diesel prices ‘ਤੇ ‘ਸਸਪੈਂਸ’ ਖਤਮ: ਸਰਕਾਰ ਦਾ ਸਖ਼ਤ ਰੁਖ
ਐਚ.ਐਮ.ਵੀ. ਦੇ ਮਲਟੀਮੀਡੀਆ ਵਿਭਾਗ ਵੱਲੋਂ 30 ਘੰਟਿਆਂ ਦਾ ਸਰਟੀਫਿਕੇਟ ਕੋਰਸ ਸਫਲਤਾਪੂਰਵਕ ਸੰਪੰਨ
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜਲੰਧਰ ਲਈ ਪ੍ਰਮੁੱਖ ਵਿਕਾਸ ਤਰਜੀਹਾਂ ਦੀ ਰੂਪਰੇਖਾ ’ਤੇ ਪਾਇਆ ਚਾਨਣਾ