ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀਆਂ ਨੇ ‘ਪੰਜਾਬੀ ਮਾਤਭਾਸ਼ਾ ਮੇਲਾ 2025’ ਵਿੱਚ ਵਿਭਿੰਨ ਪ੍ਤਿਯੋਗਿਤਾਵਾਂ ਵਿੱਚ ਹਾਸਿਲ ਕੀਤਾ ਪਹਿਲਾ ਸਥਾਨ
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀਆਂ ਨੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੁਆਰਾ ਆਯੋਜਿਤ ‘ਪੰਜਾਬੀ ਮਾਤਭਾਸ਼ਾ ਮੇਲਾ 2025’ ਵਿੱਚ ਭਾਗ ਲੈਂਦੇ ਹੋਏ ਫ਼ਸਟ ਰਨਰਸ ਅੱਪ ਦੀ ਟਾ੍ਫੀ ‘ਤੇ ਆਪਣਾ ਅਧਿਕਾਰ ਸਥਾਪਿਤ ਕੀਤਾ। ਪਿ੍ੰਸੀਪਲ ਡਾ. ਨੀਰਜਾ ਢੀਂਗਰਾ ਜੀ ਨੇ ਇਨ੍ਹਾਂ ਪ੍ਤਿਯੋਗਿਤਾਵਾਂ ਵਿੱਚ ਭਾਗੀਦਾਰੀ ਦੇ ਸੰਦਰਭ ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡਾ ਕਾਲਜ ਸਭ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਰਵਪੱਖੀ ਵਿਕਾਸ ਦੇ ਲਈ ਅਵਸਰ ਪ੍ਦਾਨ ਕਰਦਾ ਰਹਿੰਦਾ ਹੈ ਤਾਂ ਕਿ ਉਹ ਆਪਣੀ ਪ੍ਤਿਭਾ ਨੂੰ ਨਿਖਾਰ ਕੇ ਭਵਿੱਖ ਵਿੱਚ ਇਸ ਖੇਤਰ ਵਿਸ਼ੇਸ਼ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਸਫ਼ਲ ਹੋ ਸਕਣ। ਵਿਭਿੰਨ ਪ੍ਤਿਯੋਗਿਤਾਵਾਂ ਵਿੱਚ ਭਾਗ ਲੈਣਾ ਜਿਥੇ ਵਿਦਿਆਰਥੀਆਂ ਨੂੰ ਇੱਕ ਪਾਸੇ ਆਤਮਵਿਸ਼ਵਾਸ ਨਾਲ ਭਰ ਦਿੰਦਾ ਹੈ ਉਥੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀਆਂ ਕਮਜ਼ੋਰੀਆਂ ਤੋਂ ਵੀ ਜਾਣੂ ਕਰਵਾਉਂਦਾ ਹੈ ਜਿਨ੍ਹਾਂ ਨੂੰ ਉਹ ਭਵਿੱਖ ਵਿੱਚ ਸੁਧਾਰ ਸਕਦੇ ਹਨ। ਡਾ. ਢੀਂਗਰਾ ਜੀ ਨੇ ਵਿਭਿੰਨ ਪ੍ਤਿਯੋਗਿਤਾਵਾਂ ਵਿੱਚੋਂ ਪੁਰਸਕਾਰ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਨਿਰਵਿਘਨ ਅੱਗੇ ਵਧਦੇ ਰਹਿਣ ਅਤੇ ਆਪਣੇ ਕਾਲਜ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਵੀ ਨਾਂ ਰੋਸ਼ਨ ਕਰਦੇ ਰਹਿਣ। ਪੰਜਾਬੀ ਮਾਤਭਾਸ਼ਾ ਮੇਲਾ 2025 ਵਿੱਚ ਕਵਿਤਾ- ਉੱਚਾਰਣ ਪ੍ਤਿਯੋਗਿਤਾ ਵਿੱਚ ਬੀ.ਏ.ਦੂਜੇ ਸਮੈਸਟਰ ਦੀ ਵਿਦਿਆਰਥਣ ਪੂਰਵਾ ਅਨੇਜਾ ਨੇ ਪਹਿਲਾ, ਕੈਲੀਗ੍ਰਾਫੀ ਵਿੱਚ ਐਮ.ਏ.ਫਾਈਨ ਆਰਟਸ ਦੂਜੇ ਸਮੈਸਟਰ ਦੀ ਜਸਕੀਰਤ ਕੋੌਰ ਨੇ ਪਹਿਲਾ, ਮੁਹਾਵਰੇਦਾਰ ਭਾਸ਼ਾ ਵਿੱਚ ਐਮ.ਵਾਕ ਥਿਏਟਰ ਦੂਜੇ ਸਮੈਸਟਰ ਦੇ ਅੰਕੁਸ਼ ਅਤੇ ਬੀ.ਵਾਕ ਥਿਏਟਰ ਦੂਜੇ ਸਮੈਸਟਰ ਦੇ ਵਿਸ਼ਾਲ ਨੇ ਪਹਿਲਾ ਸਥਾਨ ਅਤੇ ਪੋਸਟਰ ਮੇਕਿੰਗ ਵਿੱਚ ਬੀ. ਐਫ਼ ਅਪਲਾਈਡ ਆਰਟ ਛੇਵੇਂ ਸਮੈਸਟਰ ਦੀ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਡਾ. ਢੀਂਗਰਾ ਜੀ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਦੇ ਲਈ ਪੰਜਾਬੀ ਵਿਭਾਗ ਦੇ ਮੱਖੀ ਮੈਡਮ ਲਵਪੀ੍ਤ ਕੌਰ ਅਤੇ ਮੈਡਮ ਅਨੁਰਾਧਾ ਜੀ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਵਿਭਿੰਨ ਪ੍ਤਿਯੋਗਿਤਾਵਾਂ ਵਿੱਚ ਭਾਗ ਲੈਣ ਦੇ ਲਈ ਪ੍ਰੇਰਿਤ ਕਰਦੇ ਰਹਿਣ।

More Related Stories
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ