ਮਹਾਕੁੰਭ ਤੋਂ ਵਾਪਸ ਆਉਂਦੇ ਸਮੇਂ ਤਬਾਹ ਹੋ ਗਿਆ ਪੂਰਾ ਪਰਿਵਾਰ : ਪੰਜਾਬ ‘ਚ ਵਾਪਰਿਆ ਭਿਆਨਕ ਹਾਦਸਾ,
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) : ਜਲੰਧਰ/ਮੰਡੀ ਗੋਬਿੰਦਗੜ੍ਹ- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਸਰਹਿੰਦ ਸਾਈਡ ਜੀ.ਟੀ. ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਛੋਟੀ ਬੱਚੀ ਸਮੇਤ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਜਾਣ ਦੀ ਬੇਹੱਦ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ, ਜਦਕਿ ਇਕ ਔਰਤ ਗੰਭੀਰ ਜ਼ਖਮੀ ਹੋ ਗਈ।
ਹਾਦਸੇ ਦਾ ਸ਼ਿਕਾਰ ਹੋਣ ਵਾਲੀ ਕਾਰ ’ਚ ਲੁਧਿਆਣਾ ਦਾ ਇਕ ਪਰਿਵਾਰ ਸਵਾਰ ਸੀ, ਜੋ ਮਹਾਕੁੰਭ ਮੇਲੇ ਤੋਂ ਵਾਪਸ ਲੁਧਿਆਣਾ ਆ ਰਿਹਾ ਸੀ।
CCTV ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਕਾਰ ਸਰਹਿੰਦ ਵਾਲੇ ਪਾਸਿਓਂ ਆ ਰਹੀ ਸੀ, ਜੋ ਸਥਾਨਕ ਗੋਲਡਨ ਹਾਈਟਸ ਹੋਟਲ ਦੇ ਸਾਹਮਣੇ ਜੀ.ਟੀ. ਰੋਡ ਵਿਚਾਲੇ ਬਣੇ ਡਿਵਾਈਡਰ ਨਾਲ ਟਕਰਾ ਗਈ।
ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਸਥਾਨਕ ਸਬ-ਡਵੀਜ਼ਨਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਇਕ ਛੋਟੀ ਬੱਚੀ, ਇਕ ਔਰਤ ਅਤੇ ਦੋ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਇਕ ਗੰਭੀਰ ਜ਼ਖਮੀ ਔਰਤ ਨੂੰ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ।
ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ ਰਾਮੇਸ਼ਵਰ ਸ਼ਾਹ, ਦਿਨੇਸ਼ ਸ਼ਾਹ, ਮੀਨਾ ਦੇਵੀ ਅਤੇ ਇਕ ਛੋਟੀ ਬੱਚੀ ਵਜੋਂ ਅਤੇ ਜ਼ਖਮੀ ਔਰਤ ਦੀ ਪਛਾਣ ਰੁਚੀ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਕੁਝ ਲੋਕ ਹਾਦਸੇ ਦਾ ਸ਼ਿਕਾਰ ਹੋਈ ਕਾਰ ਦਾ ਸਾਮਾਨ, ਜਿਸ ਵਿਚ ਬੈਟਰੀ ਤੇ ਹੋਰ ਸਾਮਾਨ ਵੀ ਸ਼ਾਮਲ ਸੀ, ਲੈ ਕੇ ਭੱਜਦੇ ਦੇਖੇ ਗਏ, ਜਿਨ੍ਹਾਂ ਵਿਚੋਂ ਇਕ ਨੂੰ ਪੁਲਸ ਨੇ ਮੌਕੇ ’ਤੇ ਹੀ ਫੜ ਲਿਆ।

More Related Stories
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।
ਜਲੰਧਰ ਵਿੱਚ 2 ਚੋਰੀ ਹੋਈਆਂ ਐਕਟਿਵਾ ਬਰਾਮਦ; ਪੁਲਿਸ ਨੇ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ