ਪੰਜਾਬ ਦੇ ਸਾਰੇ ਡੰਮੀ ਸਕੂਲ ਹੋਣਗੇ ਬੈਨ
ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ਜਲੰਧਰ/6 Apr 2025,
ਗੋਨਿਆਣਾ, 5 ਅਪ੍ਰੈਲ 2025, ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ਼ ਪੰਜਾਬ ਸੂਬੇ ਦੇ ਸਮੂਹ ਸਕੂਲਾਂ ਦੀ ਨੁਮਾਇੰਦਗੀ ਕਰਦੀ ਹੈ। ਉਕਤ ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਪ੍ਰਧਾਨ ਡਾ:
ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਫੈਡਰੇਸ਼ਨ ਸਿੱਖਿਆ ਦੇ ਮਿਆਰ ਨੂੰ ਲੈ ਕੇ ਬਹੁਤ ਸੁਹਿਰਦ ਹੈ। ਪੰਜਾਬੀ ਭਾਸ਼ਾ ਨੂੰ ਮੁੱਢ ਤੋਂ ਲਾਗੂ ਕਰਨ ਤੋਂ ਲੈ ਕੇ ਵੱਖ-ਵੱਖ ਸਿੱਖਿਆ ਸਬੰਧੀ ਨੀਤੀਆਂ ਦਾ ਫੈਡਰੇਸ਼ਨ ਵਲੋਂ ਹਮੇਸ਼ਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਸਕੂਲਾਂ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਡੰਮੀ ਦਾਖ਼ਲਿਆਂ ਦਾ ਰੁਝਾਨ ਵਧਿਆ ਹੈ, ਪਿਛਲੇ ਸਾਲ ਸੀ. ਬੀ. ਐਸ. ਈ. ਵਲੋਂ ਪੂਰੇ ਦੇਸ਼ ਵਿਚ ਚੈਕਿੰਗ ਕਰਕੇ ਅਜਿਹੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਇਸ ਵਾਰ ਸੀ. ਬੀ. ਐਸ. ਈ.
ਵਲੋਂ ਹੁਕਮ ਜਾਰੀ ਹੋਏ ਹਨ ਕਿ ਜੇਕਰ ਕੋਈ ਅਜਿਹਾ ਵਿਦਿਆਰਥੀ ਪਾਇਆ ਗਿਆ ਤਾਂ ਉਸ ਨੂੰ ਪੇਪਰਾਂ ਵਿਚ ਰੈਗੂਲਰ ਤੌਰ ‘ਤੇ ਬੈਠਣ ਦੀ ਆਗਿਆ ਨਹੀਂ ਹੋਵੇਗੀ ਅਤੇ ਸਕੂਲ ਉੱਪਰ ਵੀ ਕਾਰਵਾਈ ਹੋਵੇਗੀ।
ਫੈਡਰੇਸ਼ਨ ਵਲੋਂ ਕਰਵਾਈ ਇਕ ਪੋਲਿੰਗ ਦੌਰਾਨ 97 ਪ੍ਰਤੀਸ਼ਤ ਸਕੂਲ ਇਸ ਹੱਕ ਵਿਚ ਹਨ ਕਿ ਇਨ੍ਹਾਂ ਡੰਮੀ ਦਾਖ਼ਲਿਆਂ ਉੱਪਰ ਮੁਕੰਮਲ ਤੌਰ ‘ਤੇ ਰੋਕ ਲੱਗਣੀ ਚਾਹੀਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਠਿੰਡਾ ਦੇ ਫੈਡਰੇਸ਼ਨ ਪ੍ਰਤੀਨਿਧ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਜ਼ਿਲ੍ਹੇ ਦੀ ਨਿਗਰਾਨ ਟੀਮ ਦਾ ਗਠਨ ਹੋ ਗਿਆ ਹੈ ਜੋ ਕਿ ਇਕ-ਇਕ ਵਿਦਿਆਰਥੀ ਅਤੇ ਸਕੂਲ ਦੀ ਚੁਣ ਕੇ ਪਹਿਚਾਣ ਕਰੇਗੀ ਅਤੇ ਆਪਣੀ ਰਿਪੋਰਟ ਫੈਡਰੇਸ਼ਨ ਨੂੰ ਜਮ੍ਹਾਂ ਕਰਵਾਏਗੀ। ਫੈਡਰੇਸ਼ਨ ਸੀ. ਬੀ. ਐਸ. ਈ. ਅਤੇ ਸਰਕਾਰ ਦੇ ਤਾਲਮੇਲ ਨਾਲ ਸਬੰਧਿਤ ਸਕੂਲਾਂ ਉਪਰ ਸਖ਼ਤ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਚੁੱਕੇਗੀ।

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪੰਜਾਬ – ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਐਲਪੀਯੂ ਵਿੱਚ ਹੰਗਾਮਾ: ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਗਾ ਦਿੱਤੀ, ਐਂਟਰੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ; ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ