Global Awareness News

Awareness is Power: Know the World

ਸਰਕਾਰੀ ਸਕੂਲ ਸਮਾਣਾ (ਪਟਿਆਲਾ) ਵਿਖੇ ਉਦਘਾਟਨ ਸਮਾਰੋਹ ਦੋਰਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਤੇ ਬੱਚਿਆਂ ਪ੍ਰਤੀ ਵਰਤੀ ਗੈਰ ਜਿੰਮੇਵਾਰਾਨਾ ਸ਼ਬਦਾਵਲੀ

ਸਰਕਾਰੀ ਸਕੂਲ ਸਮਾਣਾ (ਪਟਿਆਲਾ) ਵਿਖੇ ਉਦਘਾਟਨ ਸਮਾਰੋਹ ਦੋਰਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅਧਿਆਪਕਾਂ ਤੇ ਬੱਚਿਆਂ ਪ੍ਰਤੀ ਵਰਤੀ ਗੈਰ ਜਿੰਮੇਵਾਰਾਨਾ ਸ਼ਬਦਾਵਲੀ ਦੀ ਐਁਸ.ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ।

( Madan Singh Korotany, Chief Eidter ) Jalandhar/ਅੱਜ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਹੀ ਸਰਕਾਰੀ ਸਕੂਲਾਂ ਦੇ ਉਦਘਾਟਨ ਸਮਾਰੋਹ ਦੌਰਾਨ ਸਮਾਣਾ ਸਕੂਲ ‘ਚ ਪਹੂੰਚੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਕੂਲ ਵਿਖੇ ਅਧਿਆਪਕਾਂ ਤੇ ਬੱਚਿਆਂ ਨੂੰ ਅਨੁਸ਼ਾਸ਼ਨ ਸਿਖਾਉਣ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਐੱਸ.ਸੀ./ ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜ਼ਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ, ਪਰਵਿੰਦਰ ਭਾਰਤੀ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਵੀਰ ਸਿੰਘ ਮੋਗਾ, ਹਰਪਾਲ ਸਿੰਘ ਤਰਨਤਾਰਨ, ਅਮਿੰਦਰਪਾਲ ਸਿੰਘ ਮੁਕਤਸਰ, ਹਰਬੰਸ ਲਾਲ ਜਲੰਧਰ, ਹਰਦੀਪ ਸਿੰਘ ਤੂਰ, ਗੁਰਜੈਪਾਲ ਸਿੰਘ, ਬੇਅੰਤ ਸਿੰਘ ਭਾਂਬਰੀ, ਵਿਜੇ ਮਾਨਸਾ ਵੱਲੋ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀ ਇਮਾਨਦਾਰੀ ਅਤੇ ਮਿਹਨਤਾਂ ਨਾਲ ਬਣੇ ਸਕੂਲਾਂ ਦੇ ਉਦਘਾਟਨ ਦੌਰਾਨ ਰਾਜਨੀਤਿਕ ਆਗੂ ਜਾਬਤੇ ‘ਚ ਰਹਿਕੇ ਅਧਿਆਪਕ ਵਰਗ ਤੇ ਸਕੂਲੀ ਬੱਚਿਆਂ ਦਾ ਸਤਿਕਾਰ ਬਹਾਲ ਰੱਖਣ ਨਹੀ ਤਾਂ ਐੱਸ. ਸੀ./ ਬੀ.ਸੀ. ਅਧਿਆਪਕ ਯੂਨੀਅਨ ਪੰਜਾਬ, ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਨਵੇੰ ਦਾਖਿਲਆਂ ਦੇ ਸਮੇਂ ਕਰੋੜਾਂ ਰੁਪਏ ਖਰਚ ਕਰਵਾਕੇ ਅਧਿਆਪਕਾਂ ਨੂੰ ਬੇਵਕਤੀ ਉਦਘਾਟਨ ਸਮਾਰੋਹਾਂ ‘ਚ ਉਲਝਾਇਆ ਜਾ ਰਿਹਾ ਹੈ। ਰਾਜਨੀਤਿਕ ਆਗੂ ਇਹ ਯਾਦ ਰੱਖਣ ਕੇ ਅਧਿਆਪਕ ਇੱਕ ਗੁਰੂ ਹੈ ਤੇ ਜੋ ਲੋਕ ਆਪਣੇ ਗੁਰੂਆਂ ਦਾ ਸਤਿਕਾਰ ਨਹੀਂ ਕਰਦੇ, ਅਕਸਰ ਕੁਰਾਹੀਏ ਹੋ ਜਾਂਦੇ ਹਨ। ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ/ ਆਨਲਾਈਨ ਕੰਮਾਂ, ਬੀ. ਐੱਲ. ਓਜ ਡਿਊਟੀਆਂ, ਸਿਵਲ ਵਰਕਸ ਦੇ ਕੰਮਾਂ, ਜਿਹਨਾਂ ਕਰਕੇ ਦਾਖਲੇ ਵੀ ਦਿਨ ਬਦਿਨ ਪ੍ਰਭਾਵਿਤ ਹੋ ਰਹੇ ਹਨ ਤੋਂ ਮੁਕਤ ਕਰਨਾ ਚਾਹੀਦਾ ਹੈ। ਨਵੇਂ ਸੈਸ਼ਨ ਦੀਆਂ ਕਿਤਾਬਾਂ ਅਤੇ ਵਰਦੀਆਂ ਅਜੇ ਤੱਕ ਸਕੂਲਾਂ ਚ ਨਹੀਂ ਪਹੁੰਚੀਆਂ। ਫੋਕੀ ਸ਼ੋਹਰਤ ਖੱਟਣ ਦੀ ਬਜਾਏ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ/ਡੀ ਏ/ਪੁਰਾਣੇ ਪੇ- ਕਮਿਸ਼ਨ ਦੀਆਂ ਤਰੁੱਟੀਆਂ/ਬਾਰਡਰ ਭੱਤਾ/ਪੇਂਡੂ ਭੱਤੇ ਸਮੇਤ /ਕੇਂਦਰੀ ਪੈਟਰਨ ਦੀ ਜਗ੍ਹਾ ਪੰਜਾਬ ਸਕੇਲ ਲਾਗੂ ਕਰਨ ਅਤੇ ਪ੍ਰਮੋਸ਼ਨਾਂ , ਸਕੂਲਾਂ ‘ਚ ਡਾਟਾ ਐਂਟਰੀ ਅਪਰੇਟਰਾਂ, ਸਫਾਈ ਸੇਵਕਾਂ, ਚੌਕੀਦਾਰਾਂ ਸਮੇਤ, ਸਭ ਵਿਭਾਗੀ ਅਹਿਮ ਮੁੱਖ ਮੰਗਾਂ ਪੂਰੀਆਂ ਕਰਕੇ ਲੋਕਾਂ ਦੀ ਵਹ-ਵਾਹ ਖੱਟੇ। ਜੇਕਰ ਇਸ ਸਮੇਂ ਪੰਜਾਬ ਭਰ ਦੇ ਸਕੂਲ ਵਧੀਆ ਬਣ ਰਹੇ ਹਨ ਤਾਂ ਇਸ ਵਿੱਚ ਅਧਿਆਪਕਾਂ ਦੀ ਮਿਹਨਤ ਤੇ ਲਗਨ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਕਿ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਚ ਹਲਕਾ ਵਿਧਾਇਕ ਦੇ ਇੱਕ ਨੁਮਾਇੰਦੇ ਨੂੰ ਸ਼ਾਮਿਲ ਕੀਤਾ ਜਾਵੇ ਤੇ ਅਧਿਆਪਕ ਸੋਸ਼ਲ ਸਾਈਟਾਂ ਫੇਸਬੁੱਕ, ਟਵਿਟਰ ਤੇ ਵ੍ਹਟਸਐਪ ਤੇ ਸਿੱਖਿਆ ਕਰਾਂਤੀ ਨਾਲ ਉਦਘਾਟਨ ਪ੍ਰੋਗਰਾਮਾਂ ਦੀਆਂ ਫ਼ੋਟੋਆਂ ਪਾ ਕੇ ਸਰਕਾਰ ਪੱਖੀ ਪ੍ਰਚਾਰ ਕਰਵਾਉਣ ਦੀ ਥਾਂ ਸਰਕਾਰ ਸਕੂਲਾਂ ਚ ਸੁਖਾਵਾਂ ਵਿਦਿਅਕ ਮਾਹੌਲ ਬਣਾਉਣ ਲਈ ਅਧਿਆਪਕਾ ਦੀ ਘਾਟ ਨੂੰ ਦੂਰ ਕਰਨ ਲਈ ਨਵੀਆਂ ਭਰਤੀਆਂ ਕੱਢ ਕੇ ਇਸ਼ੇ ਸੈਸ਼ਨ ਵਿੱਚ ਅਧਿਆਪਕ ਭਰਤੀ ਕਰੇ ਤਾਂ ਜ਼ੋ ਕੋਈ ਵੀ ਸਕੂਲ ਅਧਿਆਪਕਾਂ ਤੋਂ ਵਾਂਝਾ ਨਾ ਹੋਵੇ। ਇਸ ਨਾਲ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਗਿਣਤੀ ਵੀ ਵਧੇਗੀ ਅਤੇ ਸਕੂਲਾਂ ਵਿੱਚ ਇੱਕ ਚੰਗਾ ਵਿੱਦਿਅਕ ਮਾਹੌਲ ਸਿਰਜਿਆ ਜਾ ਸਕੇਗਾ ਜੋ ਅਸਲ ਵਿੱਚ ਸਿੱਖਿਆ ਕ੍ਰਾਂਤੀ ਹੋਵੇਗੀ।