गुड फ्राइडे, जो पूरे विश्व में एकता का प्रतीक है, वह दिन है जब प्रभु ईसा मसीह ने क्रूस पर चढ़ते समय अपने अंतिम सात शब्द कहे थे।
(मदन सिंह कोरोटाने प्रधान संपादक) जालंधर/दुनिया भर में खुशी और गम का प्रतीक गुड फ्राइडे ईसाई चर्च के लिए एक विशेष दिन है। इस पवित्र दिन पर, ईसाई चर्च गुड फ्राइडे से पहले ही उपवास शुरू कर देता है। इन उपवासों के दौरान, दुनिया भर के लोगों के लिए शांति और समृद्धि की प्रार्थना की जाती है और क्रूस पर प्रभु ईसा मसीह की पीड़ा को याद किया जाता है।
इनमें से एक उपवास है पाम संडे, जो बहुत महान और पवित्र दिन है। शास्त्रों के अनुसार इस दिन प्रभु ईसा मसीह अपने सूली पर चढ़ने से 6 दिन पहले येरुशलम गए थे और उस समय नबी जकर्याह की भविष्यवाणी पूरी हुई थी, जो उन्होंने 520 ईसा पूर्व में की थी। इसी प्रकार, 1500 ईसा पूर्व में, परमेश्वर ने मूसा को आदेश दिया कि वह अपनी आने वाली पीढ़ियों को प्रभु का पर्व मनाने की आज्ञा दे। इस शुक्रवार को पूरे विश्व में गुड फ्राइडे के त्यौहार के रूप में मनाया जाता है। यह दिन दुःख और खुशी का दिन है। इस दिन प्रभु को क्रूस पर चढ़ाया गया था।
इस दिन की भविष्यवाणी भविष्यवक्ताओं ने की थी। जब प्रभु यीशु मसीह को क्रूस पर चढ़ाया गया तो उन्होंने क्रूस पर सात अंतिम शब्द कहे। जिनमें से पहला पवित्र बाइबल में क्षमा का शब्द है (लूका 23:34)। तब यीशु ने कहा, “हे पिता, इन्हें क्षमा कर, क्योंकि ये नहीं जानते कि ये क्या कर रहे हैं।” यह समय सुबह 9 बजे से दोपहर 12 बजे तक है। दूसरा वचन उद्धार का वचन है (लूका 23:43 आयत)। उसने उससे कहा, “मैं तुझसे सच कहता हूँ, आज ही तू मेरे साथ स्वर्गलोक में होगा।” ये शब्द प्रभु यीशु ने एक अपराधी के लिए कहे थे जो प्रभु यीशु मसीह के दूसरी ओर क्रूस पर चढ़ाया गया था, क्योंकि उस दिन दो अपराधियों को प्रभु यीशु मसीह के बाईं और दाईं ओर क्रूस पर चढ़ाया गया था। उनमें से एक ने प्रभु की निन्दा करते हुए कहा, “क्या तू मसीह नहीं है?” इसलिए अपने आप को और हमें बचाओ. परन्तु दूसरे डाकू ने उसे डांटकर कहा, “क्या तू परमेश्वर से भी नहीं डरता, कि तेरी भी यही दशा है?” हम अपने कर्मों का फल भोगते हैं, लेकिन उसने कोई बुरा कर्म नहीं किया। इस डाकू ने स्वीकार किया कि वह एक पापी था, इसलिए उसने प्रभु यीशु को परमेश्वर का पुत्र और स्वर्ग का राजा स्वीकार कर लिया। फिर उसने कहा, “हे यीशु, जब तू अपने राज्य में आए, तो मुझे स्मरण करना।” प्रभु ने उसे आश्वासन दिया कि वह स्वर्ग में उसके साथ रहेगा। प्रभु का तीसरा वचन प्रेम और देखभाल के शब्द हैं: यूहन्ना 19:26-27 जब यीशु ने अपनी माता और उस चेले को जिस से वह प्रेम रखता था, पास खड़े देखा, तो उस ने अपनी माता से कहा; हे नारी, देख, यह तेरा पुत्र है। (श्लोक 27)
फिर उसने शिष्य से कहा, “देख, यह तेरी माता है!” और वह शिष्य तुरन्त मरियम को अपने घर ले गया। इसके बाद दोपहर से लेकर तीन बजे तक पृथ्वी पर तीन घंटे तक अंधकार छाया रहा। इस समय, पहाड़ हिलने लगे, कब्रें खुल गईं और मंदिर का पर्दा फट गया। इस समय प्रभु यीशु मसीह द्वारा बोले गए किसी भी वचन का कोई समाचार नहीं है। लगभग 3 बजे, प्रभु यीशु मसीह के चौथे वचन, आत्मिक पीड़ा के वचन, संत मार्क के सुसमाचार 15:34, और तीसरे घंटे में यीशु ने ऊंची आवाज में पुकारा, “एलोई, एलोई, लामा सबाकथानी,” जिसका अर्थ है, “मेरे परमेश्वर, मेरे परमेश्वर, तूने मुझे क्यों छोड़ दिया?” यह चौथा वादा है। पाँचवाँ शब्द शारीरिक पीड़ा का शब्द है: “मुझे प्यास लगी है।” संत यूहन्ना रचित सुसमाचार 19:28 इसके बाद, प्रभु यीशु ने पवित्रशास्त्र की बात पूरी करने के लिए कहा, “मैं प्यासा हूँ।” वहां सिरके से भरा एक बर्तन रखा हुआ था, इसलिए उन्होंने एक सिरके से भरा स्पंज एक जूफे की छड़ी पर रखा और उसे प्रभु के मुंह के पास लाया। छठा शब्द विजय का शब्द है, ‘यह पूरा हुआ’, संत जॉन के सुसमाचार, अध्याय 19, श्लोक 30। इसलिए यीशु ने सिरका लिया और कहा, “यह पूरा हुआ।” इस शब्द के उच्चारण का अर्थ यह है कि पवित्र बाइबल में प्रभु यीशु मसीह के पक्ष में जो कुछ लिखा गया था, आदम के समय से लेकर क्रूस की पीड़ाओं तक, जिसकी भविष्यवाणी सभी समय के संतों और भविष्यद्वक्ताओं ने की थी, वह सब कुछ पूरा हुआ। क्रूस का सातवां और अंतिम वचन: भक्ति और विश्वास का वचन: संत लूका रचित सुसमाचार 23:46 तब यीशु मसीह ने पुकार कर कहा, “हे पिता, मैं अपनी आत्मा को तेरे हाथों में सौंपता हूं।” और यह कहकर उसने प्राण त्याग दिये। क्रूस पर बोले गए शब्द पूरे विश्व के लिए प्रेरणा का स्रोत हैं। जो आपको दुख पहुँचाते हैं उन्हें क्षमा करें और जो आपकी निंदा करते हैं उनके लिए प्रार्थना करें, अपने माता-पिता का आदर करें, और परमेश्वर पिता के प्रति आज्ञाकारिता में जीवन व्यतीत करें।
प्रभु यीशु मसीह ने सम्पूर्ण संसार को इससे भी अधिक करने की आज्ञा दी है। इसीलिए इस दिन को, गुड फ्राइडे को, शांति और एकजुटता का प्रतीक कहा जाता है। गुड फ्राइडे के तीसरे दिन, रविवार को, जो सप्ताह का पहला दिन है, प्रभु यीशु मसीह मृतकों में से जी उठे। पवित्र बाइबल के अनुसार, पहली दो बहनें उनके सामने प्रकट हुईं, जिनका नाम पवित्र बाइबल में मरियम मगदलीनी और दूसरी मरियम बताया गया है, जो कब्र देखने आई थीं। मत्ती 28:9 और देखो, यीशु उनसे मिला और कहा; तुम्हें शान्ति मिले। वे पास आये, उसके पैर पकड़ लिये और उसे दण्डवत् किया। जिस दिन प्रभु ईसा मसीह तीसरे दिन मृतकों में से जी उठे थे, उसे पूरे विश्व में ईस्टर त्यौहार के रूप में श्रद्धापूर्वक मनाया जाता है।
-बिशप रियाज मसीह तेजा
-(चर्च ऑफ़ सुख भंडार चैरिटेबल ट्रस्ट वडाला बांगर जिला: गुरदासपुर)
ਪੂਰੀ ਦੁਨੀਆਂ ਵਿੱਚ ਸਾਂਝੀਵਾਲਤਾ ਦਾ ਪ੍ਰਤੀਕ ਗੁੱਡ ਫਰਾਈਡੇ, ਪ੍ਰਭੂ ਯਿਸੂ ਮਸੀਹ ਨੇ ਸਲੀਬ ਉੱਤੇ ਚੜ੍ਹਾਏ ਜਾਣ ਸਮੇਂ ਸੱਤ ਆਖ਼ਰੀ ਵਚਨ ਕਹੇ ਸਨ
( ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) ਜਲੰਧਰ/ਗੁਰਦਾਸਪੁਰ : ਸੰਸਾਰ ਭਰ ਵਿਚ ਖੁਸ਼ੀਆਂ ਤੇ ਗਮੀਆਂ ਦਾ ਪ੍ਰਤੀਕ ਗੁੱਡ ਫਰਾਈਡੇ ਮਸੀਹ ਕਲੀਸੀਆ ਦਾ ਇਕ ਵਿਸ਼ੇਸ਼ ਦਿਨ ਹੈ। ਇਸ ਪਵਿੱਤਰ ਦਿਹਾੜੇ ਮਸੀਹ ਕਲੀਸੀਆ ਵੱਲੋਂ ਗੁੱਡ ਫਰਾਈਡੇ ਤੋਂ ਪਹਿਲਾਂ ਹੀ ਰੋਜ਼ੇ ਰੱਖਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਉਨ੍ਹਾਂ ਰੋਜ਼ਿਆਂ ਵਿਚ ਦੁਨੀਆ ਭਰ ਦੇ ਲੋਕਾਂ ਲਈ ਸੁੱਖ-ਸ਼ਾਂਤੀ ਦੀਆਂ ਦੁਆਵਾਂ ਕੀਤੀਆਂ ਜਾਂਦੀਆਂ ਹਨ ਤੇ ਪ੍ਰਭੂ ਪਰਮੇਸ਼ਵਰ ਯਿਸੂ ਮਸੀਹ ਦੇ ਸਲੀਬੀ ਦੁੱਖਾਂ ਨੂੰ ਯਾਦ ਕੀਤਾ ਜਾਂਦਾ ਹੈ।
ਇਨ੍ਹਾਂ ਰੋਜ਼ਿਆਂ ‘ਚੋਂ ਇਕ ਦਿਨ ਖਜੂਰੀ ਐਤਵਾਰ ਹੈ ਜੋ ਬੜਾ ਮਹਾਨ ਤੇ ਪਵਿੱਤਰ ਦਿਨ ਹੈ। ਇਸ ਦਿਨ ਪ੍ਰਭੂ ਯਿਸ਼ੂ ਮਸੀਹ ਆਪਣੇ ਸਲੀਬੀ ਦੁੱਖ ਝੱਲਣ ਤੋਂ 6 ਦਿਨ ਪਹਿਲਾਂ ਲਿਖਤਾਂ ਦੇ ਅਨੁਸਾਰ ਯੇਰੂਸ਼ਲਮ ਗਏ ਸਨ ਤੇ ਉਸ ਸਮੇਂ ਜ਼ਕਰਯਾਹ ਨਬੀ ਦੀ ਕੀਤੀ ਭਵਿੱਖਬਾਣੀ ਪੂਰੀ ਹੋਈ ਸੀ ਜੋ ਉਨ੍ਹਾਂ ਨੇ 520 ਬੀਸੀ ਵਿਚ ਕੀਤੀ ਸੀ। ਇਸੇ ਤਰ੍ਹਾਂ 1500 ਬੀਸੀ ‘ਚ ਮੂਸਾ ਨੂੰ ਖ਼ੁਦਾ ਨੇ ਹੁਕਮ ਦਿੱਤਾ ਸੀ, ਭਈ ਤੁਸੀਂ ਆਪਣੀ ਆਉਣ ਵਾਲੀ ਨਸਲ ਨੂੰ ਹੁਕਮ ਦੇਣਾ ਜੋ ਤੁਸੀਂ ਯਹੋਵਾਹ ਦਾ ਪਰਬ ਮਨਾਉਣਾ। ਇਹ ਸ਼ੁੱਕਰਵਾਰ ਦਾ ਦਿਨ ਸੰਸਾਰ ਭਰ ਵਿਚ ਗੁੱਡ ਫਰਾਈਡੇ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਦੁੱਖ ਤੇ ਖ਼ੁਸ਼ੀ ਦਾ ਦਿਨ ਹੈ। ਇਸ ਦਿਨ ਪ੍ਰਭੂ ਨੂੰ ਸਲੀਬ ‘ਤੇ ਚਾੜ੍ਹਿਆ ਗਿਆ ਸੀ।
ਇਸ ਦਿਨ ਦੀ ਭਵਿੱਖਬਾਣੀ ਨਬੀਆਂ ਨੇ ਪਹਿਲਾਂ ਹੀ ਕਰ ਦਿੱਤੀ ਸੀ। ਪ੍ਰਭੂ ਯਿਸ਼ੂ ਮਸੀਹ ਨੂੰ ਜਦੋਂ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਉਨ੍ਹਾਂ ਸਲੀਬ ਉੱਤੇ ਸੱਤ ਆਖ਼ਰੀ ਵਚਨ ਕਹੇ ਸਨ। ਜਿਨਾਂ ਵਿੱਚੋਂ ਪਹਿਲਾ ਵਚਨ ਹੈ ਮਾਫ਼ੀ ਦਾ ਸ਼ਬਦ ਪਵਿੱਤਰ ਬਾਈਬਲ (ਲੂਕਾ ਦੀ ਇੰਜੀਲ 23:34 ਆਇਤ) ਤਦ ਯਿਸ਼ੂ ਨੇ ਆਖਿਆ ‘ਏ ਪਿਤਾ ਉਨ੍ਹਾਂ ਨੂੰ ਮਾਫ਼ ਕਰ ਦਿਉ ਕਿਉਂ ਜੋ ਉਹ ਨਹੀਂ ਜਾਣਦੇ ਕਿ ਉਹ ਕੀ ਕਰਦੇ ਹਨ। ਇਹ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਦੂਸਰਾ ਵਚਨ ਮੁਕਤੀ ਦੇ ਸ਼ਬਦ (ਲੂਕਾ 23:43 ਆਇਤ) ਉਸ ਨੇ ਉਸ ਨੂੰ ਆਖਿਆ ਮੈਂ ਤੈਨੂੰ ਸੱਤ (ਸੱਚ) ਆਖਦਾ ਹਾਂ ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿਚ ਹੋਵੇਗਾ। ਇਹ ਬਚਨ ਪ੍ਰਭੂ ਯਿਸ਼ੂ ਨੇ ਇਕ ਬੁਰਿਆਰਾਂ ਮਨੁੱਖ ਲਈ ਕਹੇ ਜੋ ਪ੍ਰਭੂ ਯਿਸ਼ੂ ਮਸੀਹ ਦੇ ਨਾਲ ਦੂਜੇ ਪਾਸਿਓਂ ਸਲੀਬ ਉੱਤੇ ਸੀ ਕਿਉਂਕਿ ਉਸ ਦਿਨ ਦੋ ਬੁਰਿਆਰਾਂ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਨਾਲ ਸਲੀਬ ‘ਤੇ ਖੱਬੇ ਅਤੇ ਸੱਜੇ ਪਾਸੇ ਚੜ੍ਹਾਇਆ ਸੀ। ਇਨ੍ਹਾਂ ਵਿੱਚੋਂ ਇਕ ਨੇ ਇਹ ਕਹਿ ਕੇ ਪ੍ਰਭੂ ਨੂੰ ਮਿਹਣਾ ਮਾਰਿਆ ਕਿ ਭਲਾ ਕੀ ਤੂੰ ਮਸੀਹ ਨਹੀਂ ਹੈ? ਤਾਂ ਆਪਣੇ-ਆਪ ਨੂੰ ਅਤੇ ਸਾਨੂੰ ਵੀ ਬਚਾ ਪਰ ਦੂਜੇ ਡਾਕੂ ਨੇ ਅੱਗੋਂ ਉਸ ਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿਚ ਪਿਆ ਹੋਇਆ ਪ੍ਰਮੇਸ਼ਵਰ ਕੋਲੋਂ ਨਹੀਂ ਡਰਦਾ? ਅਸੀਂ ਤਾਂ ਆਪਣੀ ਕਰਨੀ ਦਾ ਫਲ ਭੋਗਦੇ ਹਾਂ ਪਰ ਉਸ ਨੇ ਕੋਈ ਔਗੁਣ ਨਹੀਂ ਕੀਤਾ। ਇਸ ਡਾਕੂ ਨੇ ਮੰਨ ਲਿਆ ਕਿ ਮੈਂ ਗੁਨਾਹਗਾਰ ਹਾਂ ਤਾਂ ਉਸ ਨੇ ਪ੍ਰਭੂ ਯਿਸ਼ੂ ਨੂੰ ਮੰਨ ਲਿਆ ਕਿ ਇਹ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਸਵਰਗ ਦਾ ਰਾਜਾ ਹੈ। ਤਾਂ ਹੀ ਉਸ ਨੇ ਆਖਿਆ ਹੇ ਯਿਸ਼ੂ ਜਾ ਤੂੰ ਆਪਣੇ ਰਾਜ ‘ਚ ਆਵੇ ਤਾਂ ਮੈਨੂੰ ਚੇਤੇ ਕਰੀਂ ਤਾਂ ਪ੍ਰਭੂ ਨੇ ਉਸ ਨੂੰ ਆਪਣੇ ਸੰਗ ਸੁਰਗਾਂ ਵਿਚ ਹੋਣ ਦਾ ਭਰੋਸਾ ਦਿੱਤਾ। ਪ੍ਰਭੂ ਦਾ ਤੀਸਰਾ ਵਚਨ ਪਿਆਰ ਤੇ ਦੇਖਭਾਲ ਦੇ ਸ਼ਬਦ : ਯਹੂਨਾ ਦੀ ਇੰਜੀਲ 19:26-27 ਆਇਤ ਯਿਸ਼ੂ ਮਸੀਹ ਨੇ ਆਪਣੀ ਮਾਤਾ ਨੂੰ ਅਤੇ ਉਸ ਚੇਲੇ ਨੂੰ ਜਿਸ ਦੇ ਨਾਲ ਉਹ ਪਿਆਰ ਕਰਦਾ ਸੀ, ਕੋਲ ਖਲੋਤੇ ਵੇਖ ਕੇ ਆਪਣੀ ਮਾਤਾ ਨੂੰ ਆਖਿਆ, ਹੇ ਬੀਬੀ ਜੀ ਉਹ ਵੇਖ ਤੇਰਾ ਪੁੱਤਰ (27 ਆਇਤ)।
ਫਿਰ ਉਸ ਚੇਲੇ ਨੂੰ ਕਿਹਾ, ਔਹ ਵੇਖ ਤੇਰੀ ਮਾਤਾ ਤਾਂ ਉਹ ਚੇਲਾ ਮਾਤਾ ਮਰੀਅਮ ਨੂੰ ਉਸੇ ਵੇਲੇ ਆਪਣੇ ਘਰ ਲੈ ਗਿਆ। ਫਿਰ ਦੁਪਹਿਰ ਤੋਂ ਲੈ ਕੇ 3 ਵਜੇ ਤੱਕ ਤਿੰਨ ਘੰਟਿਆਂ ਤੱਕ ਧਰਤੀ ‘ਤੇ ਹਨੇਰਾ ਰਿਹਾ। ਇਸ ਸਮੇਂ ਪਹਾੜ ਸਰਕ ਗਏ, ਕਬਰਾਂ ਖੁੱਲ੍ਹ ਗਈਆਂ ਅਤੇ ਹੈਕਲ ਦਾ ਪਰਦਾ ਫਟ ਗਿਆ। ਇਸ ਸਮੇਂ ਪ੍ਰਭੂ ਯਿਸ਼ੂ ਮਸੀਹ ਵੱਲੋਂ ਬੋਲੇ ਗਏ ਕਿਸੇ ਵੀ ਸ਼ਬਦ ਬਾਰੇ ਕੋਈ ਖ਼ਬਰ ਨਹੀਂ ਹੈ। ਲਗਪਗ 3 ਵਜੇ ਇਸ ਤੋਂ ਉਪਰੰਤ ਪ੍ਰਭੂ ਯਿਸ਼ੂ ਮਸੀਹ ਦਾ ਚੌਥਾ ਵਚਨ ਆਤਮਿਕ ਦੁੱਖਾਂ ਦੇ ਸ਼ਬਦ ਸੰਤ ਮਰਕਸ ਦੀ ਇੰਜੀਲ 15 ਬਾਬ 34 ਆਇਤ ਅਤੇ ਤੀਏ ਪਹਿਰ ਯਿਸ਼ੂ ਉੱਚੀ ਆਵਾਜ਼ ਨਾਲ ਬੋਲਿਆ ਏਲੋਈ ਏਲੋਈ ਲਮਾ ਸਬਕਤਾਨੀ ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ਵਰ, ਇਹ ਮੇਰੇ ਪਰਮੇਸ਼ਵਰ ਤੈਂ ਮੈਨੂੰ ਕਿਉਂ ਛੱਡ ਦਿੱਤਾ? ਇਹ ਚੌਥਾ ਵਚਨ ਹੈ। ਪੰਜਵਾਂ ਵਚਨ ਸਰੀਰਕ ਦੁੱਖਾਂ ਦੇ ਸ਼ਬਦ : ਮੈਂ ਪਿਆਸਾ ਹਾਂ” ਸੰਤ ਯੂਹੰਨਾ ਦੀ ਇੰਜੀਲ 19 :28 ਇਸ ਦੇ ਪਿੱਛੋਂ ਪ੍ਰਭੂ ਯਿਸ਼ੂ ਨੇ ਲਿਖਤ ਦੇ ਸੰਪੂਰਨ ਹੋਣ ਲਈ ਆਖਿਆ, ਮੈਂ ਤਿਹਾਇਆ ਹਾਂ। ਉਥੇ ਇੱਕ ਭਾਂਡਾ ਸਿਰਕੇ ਨਾਲ ਭਰਿਆ ਹੋਇਆ ਧਰਿਆ ਸੀ ਤਾਂ ਉਨ੍ਹਾਂ ਨੇ ਇਕ ਸਪੰਜ ਸਿਰਕੇ ਨਾਲ ਭਰਿਆ ਹੋਇਆ ਜੂਫੇ (ਕਾਨਾ) ਦੀ ਛਿਟੀ ‘ਤੇ ਬੰਨ੍ਹ ਕੇ ਪ੍ਰਭੂ ਦੇ ਮੂੰਹ ਤੱਕ ਪਹੁੰਚਾਇਆ। ਛੇਵਾਂ ਵਚਨ ਜਿੱਤ ਦੇ ਸ਼ਬਦ ‘ਇਹ ਪੂਰਾ ਹੋਇਆ’ ਸੰਤ ਯੂਹੰਨਾ ਦੀ ਇੰਜੀਲ 19 ਬਾਬ 30 ਆਇਤ। ਸੋ ਯਿਸ਼ੂ ਨੇ ਸਿਰਕਾ ਲਿਆ ਤਾਂ ਆਖਿਆ, ਪੂਰਾ ਹੋਇਆ ਹੈ। ਇਸ ਸ਼ਬਦ ਦੇ ਉਚਾਰਨ ਦਾ ਅਰਥ ਇਹ ਹੈ ਕਿ ਜੋ ਕੁਝ ਪ੍ਰਭੂ ਯਿਸ਼ੂ ਮਸੀਹ ਦੇ ਹੱਕ ‘ਚ ਪਵਿੱਤਰ ਬਾਈਬਲ ਵਿਚ ਬਾਬੇ ਆਦਮ ਤੋਂ ਲੈ ਕੇ ਸਲੀਬ ਦੇ ਦੁੱਖਾਂ ਤੱਕ ਲਿਖੇ ਗਏ, ਜੋ ਸਮੇਂ-ਸਮੇਂ ਦੇ ਸੰਤਾਂ, ਨਬੀਆਂ ਦੁਆਰਾ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ, ਇਕ-ਇਕ ਸ਼ਬਦ ਪੂਰਾ ਹੋਇਆ। ਸੱਤਵਾਂ ਤੇ ਆਖ਼ਰੀ ਸਲੀਬੀ ਵਚਨ ਭਗਤੀ ਤੇ ਭਰੋਸੇ ਦਾ ਸ਼ਬਦ : ਸੰਤ ਲੂਕਾ ਦੀ ਇੰਜੀਲ 23 ਬਾਪ 46 ਆਇਤ ਤਾਂ ਯਿਸੂ ਮਸੀਹ ਨੇ ਚਿਲਾ ਕੇ ਆਖਿਆ ਕਿ ਹੇ ਪਿਤਾ, ਮੈਂ ਆਪਣੀ ਆਤਮਾ ਤੇਰੇ ਹੱਥੀਂ ਸੌਪਦਾ ਹਾਂ ਤੇ ਇਹ ਕਹਿ ਕੇ ਪ੍ਰਾਣ ਛੱਡ ਦਿੱਤੇ। ਸਲੀਬ ਉੱਤੇ ਬੋਲੇ ਗਏ ਸ਼ਬਦ ਸਾਰੇ ਸੰਸਾਰ ਲਈ ਪ੍ਰੇਰਨਾ ਦਾ ਸਰੋਤ ਹਨ। ਦੁੱਖ ਦੇਣ ਵਾਲਿਆਂ ਨੂੰ ਮਾਫ਼ ਕਰਨਾ ਤੇ ਨਿੰਦਕਾਂ ਲਈ ਦੁਆ ਕਰਨਾ, ਮਾਂ-ਬਾਪ ਦਾ ਆਦਰ ਕਰਨਾ, ਪਿਤਾ ਪਰਮੇਸ਼ਵਰ ਦੀ ਤਾਬਿਆ ‘ਚ ਰਹਿਣਾ।
ਇਸ ਦੇ ਨਾਲ ਹੋਰ ਵੀ ਬਹੁਤ ਕੁਝ ਕਰਨ ਦਾ ਪ੍ਰਭੂ ਯਿਸ਼ੂ ਮਸੀਹ ਨੇ ਸਾਰੇ ਸੰਸਾਰ ਨੂੰ ਹੁਕਮ ਦਿੱਤਾ ਹੈ। ਇਸੇ ਲਈ ਇਸ ਦਿਨ ਗੁੱਡ ਫਰਾਈਡੇ ਨੂੰ ਸ਼ਾਂਤੀ ਤੇ ਸਰਬ-ਸਾਂਝੀਵਾਲਤਾ ਦਾ ਪ੍ਰਤੀਕ ਕਿਹਾ ਜਾਂਦਾ ਹੈ। ਗੁੱਡ ਫਰਾਈਡੇ ਦੇ ਤੀਸਰੇ ਦਿਨ ਐਤਵਾਰ ਜੋ ਹਫ਼ਤੇ ਦਾ ਪਹਿਲਾ ਦਿਨ ਹੈ, ਨੂੰ ਤੜਕਸਾਰ ਪ੍ਰਭੂ ਯਿਸ਼ੂ ਮਸੀਹ ਮੁਰਦਿਆਂ ਵਿੱਚੋਂ ਜੀਅ ਉੱਠੇ। ਪਵਿੱਤਰ ਬਾਈਬਲ ਅਨੁਸਾਰ ਸਭ ਤੋਂ ਪਹਿਲਾਂ ਦੋ ਭੈਣਾਂ ਨੂੰ ਦਰਸ਼ਨ ਦਿੱਤੇ ਜਿਨ੍ਹਾਂ ਦਾ ਨਾਂ ਪਵਿੱਤਰ ਬਹਿਬਲ ਵਿਚ ਮਰਿਯਮ ਮਗਦਲੀਨੀ ਤੇ ਦੂਜੀ ਮਰਿਯਮ ਜੋ ਕਬਰ ਨੂੰ ਵੇਖਣ ਆਈਆਂ ਸਨ। ਮੱਤੀ ਦੀ ਇੰਜੀਲ 28 ਬਾਬ 9 ਆਇਤ ਅਤੇ ਵੇਖੋ ਯਿਸ਼ੂ ਉਨ੍ਹਾਂ ਨੂੰ ਮਿਲਿਆ ਅਤੇ ਬੋਲਿਆ, ਸੁਖੀ ਰਹੋ। ਉਨ੍ਹਾਂ ਨੇ ਕੋਲ ਆਣ ਕੇ ਉਸ ਦੇ ਚਰਨ ਫੜੇ, ਉਸ ਨੂੰ ਮੱਥਾ ਟੇਕਿਆ। ਪ੍ਰਭੂ ਯਿਸ਼ੂ ਮਸੀਹ ਦੇ ਤੀਸਰੇ ਦਿਨ ਮੌਤ ‘ਤੇ ਫਤਿਹ ਪਾ ਕੇ ਜੀਅ ਉੱਠਣ ਵਾਲੇ ਦਿਨ ਨੂੰ ਦੁਨੀਆ ਭਰ ਵਿਚ ਈਸਟਰ ਮੇਲੇ ਵਜੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
-ਬਿਸ਼ਪ ਰਿਆਜ਼ ਮਸੀਹ ਤੇਜਾ
-(ਚਰਚ ਆਫ ਸੁੱਖ ਭੰਡਾਰ ਚੈਰੀਟੇਬਲ ਟਰੱਸਟ ਵਡਾਲਾ ਬਾਂਗਰ ਜ਼ਿਲ੍ਹਾ : ਗੁਰਦਾਸਪੁਰ)


More Related Stories
ਆਈਪੀਐਸ ਪ੍ਰਵੀਨ ਸੂਦ ਅਗਲੇ ਇੱਕ ਸਾਲ ਲਈ ਸੀਬੀਆਈ ਡਾਇਰੈਕਟਰ ਰਹਿਣਗੇ; ਰਾਹੁਲ ਗਾਂਧੀ ਨਵੇਂ ਨਾਵਾਂ ਲਈ ਸਹਿਮਤ ਨਹੀਂ ਹੋਏ; ਸੇਵਾ ਵਿਸਥਾਰ
ਜੇਕਰ ਕੋਈ ਹੋਰਮੁਜ਼ ਵਿੱਚੋਂ ਲੰਘਣ ਲਈ ਟੋਲ ਅਦਾ ਕਰਦਾ ਹੈ…,” ਈਰਾਨ ਨਾਲ ਗੱਲਬਾਤ ਦੌਰਾਨ ਅਮਰੀਕੀ ਸ਼ਿਪਿੰਗ ਕੰਪਨੀਆਂ ਨੇ ਧਮਕੀ ਦਿੱਤੀ।
ਹੁਣ ਸੁਲ੍ਹਾ ਨਹੀਂ, ਸਿੱਧੀ ਜੰਗ. ਅਮਰੀਕਾ ‘ਤੇ ਈਰਾਨ ਦੁਬਾਰਾ ਹੋਣਗੇ ਆਹਮੋ-ਸਾਹਮਣੇ?