ਪ੍ਰੋਫੈਸਰ ਡਾ. ਸੁਖਪਾਲ ਸਿੰਘ ਥਿੰਦ ਹੋਏ ਸੇਵਾਮੁਕਤ
35 ਸਾਲ ਅਧਿਆਪਨ ਕਿੱਤੇ ‘ਚ ਸੇਵਾਵਾਂ ਦੇਣ ਦੇ ਨਾਲ 6 ਪੁਸਤਕਾਂ ਦੇ ਹਨ ਰਚੈਤਾ
ਜਲੰਧਰ (ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ ) : ਪੰਜਾਬੀ ਅਕਾਦਮਿਕ ਖੇਤਰ ਅਤੇ ਸਾਹਿਤ ਸਿਰਜਣਾ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਡਾ. ਸੁਖਪਾਲ ਸਿੰਘ ਥਿੰਦ ਅੱਜ ਬੀ.ਆਰ. ਅੰਬੇਦਕਾਰ ਸਰਕਾਰੀ ਕਾਲਜ, ਬੂਟਾ ਮੰਡੀ ਤੋਂ ਅੱਜ 30 ਅਪ੍ਰੈਲ ਨੂੰ ਸੇਵਾਮੁਕਤ ਹੋ ਗਏ ਹਨ। ਡਾ. ਥਿੰਦ ਦੀ ਵਿਦਾਇਗੀ ਮੌਕੇ ਅੱਜ ਕਾਲਜ ਵੱਲੋਂ ਇਕ ਭਾਵਪੂਰਤ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਸੁਖਪਾਲ ਸਿੰਘ ਦੇ ਦੋਸਤ, ਸਾਥੀ ਅਤੇ ਪ੍ਰਿੰਸੀਪਲ ਵਿਸ਼ੇਸ ਤੌਰ ‘ਤੇ ਹਾਜ਼ਰ ਹੋਏ।
ਕਾਬਲੇਗੌਰ ਹੈ ਕਿ ਪੰਜਾਬੀ ਅਕਾਦਮਿਕ ਅਤੇ ਸਾਹਿਤ ਜਗਤ ਵਿਚ ਡਾ. ਸੁਖਪਾਲ ਸਿੰਘ ਥਿੰਦ ਦੀ ਵਿਸ਼ੇਸ ਪਛਾਣ ਹੈ। ਇਸ ਪਹਿਚਾਣ ਦਾ ਰਹੱਸ ਇਹ ਹੈ ਕਿ ਉਨ੍ਹਾਂ ਨੇ ਨਿਰੰਤਰ ਘਾਲਣਾ ਨਾਲ ਚੌਗਿਰਦੇ ਅਤੇ ਪੰਜਾਬੀ ਸਾਹਿਤ ਤੋਂ ਹਾਸਲ ਕੀਤਾ ਹੈ, ਉਸ ਦੇ ਬਦਲ ਵਜੋਂ ਉਨ੍ਹਾਂ ਨੇ ਅਕਾਦਮਿਕ ਖੇਤਰ ਵਿਚ ਅਤੇ ਪੰਜਾਬੀ ਸਾਹਿਤ ਜਗਤ ਵਿਚ ਪਾਏਦਾਰ ਵਾਧਾ ਕੀਤਾ ਹੈ। ਡਾ. ਥਿੰਦ ਬਤੌਰ ਸਿੱਖਿਆ ਸ਼ਾਸਤਰੀ ਦੇ ਨਾਲ ਸੂਝਵਾਨ ਅਲੋਚਕ, ਸਫ਼ਰਨਾਮਾਕਾਰ, ਕਹਾਣੀਕਾਰ ਹੋਣ ਦੇ ਨਾਤੇ ਸਾਹਿਤ ਜਗਤ ਦੀ ਨਿਰੰਤਰ ਸੇਵਾ ਕਰ ਰਹੇ ਹਨ।

ਡਾ. ਥਿੰਦ ਦਾ ਅਧਿਆਪਨ ਖੇਤਰ ਵਿਚ 35 ਸਾਲ ਤੋਂ ਵਧੇਰੇ ਦਾ ਅਨੁਭਵ ਰੱਖਦੇ ਹਨ। ਮਿਸਾਲ ਵਜੋਂ ਡਾ. ਥਿੰਦ ਨੇ ਲਗਭਗ 21 ਸਾਲ ਨਵਾਬ ਜੱਸਾ ਸਿੰਘ ਆਹਲੂਵਾਲੀਆ, ਸਰਕਾਰੀ ਕਾਲਜ ਕਪੂਰਥਲਾ ਵਿਖੇ ਪੰਜਾਬੀ ਵਿਭਾਗ ਵਿਚ ਸੇਵਾ ਕੀਤੀ ਹੈ। ਉਪਰੰਤ ਤਰੱਕੀ ਦੀਆਂ ਪਉੜੀਆ ਚੜਦਿਆਂ ਪ੍ਰੋਫੈਸਰ ਵਜੋਂ 15 ਮਈ, 2019 ਨੂੰ ਪਦਉਨਤ ਹੋ ਕੇ ਬਾਬਾ ਸਾਹਿਬ ਭੀਮ ਰਾੳ ਅੰਬੇਦਕਰ ਸਰਕਾਰੀ ਕੋ ਐਜ਼ੂਕੇਸ਼ਨ ਕਾਲਜ, ਬੂਟਾ ਮੰਡੀ ਜਲੰਧਰ ਦੇ ਪੰਜਾਬੀ ਵਿਭਾਗ ਵਿਚ ਬਤੌਰ ਪ੍ਰੋਫੈਸਰ ਵਜੋਂ ਅਤੇ ਮੁਖੀ ਪੰਜਾਬੀ ਵਿਭਾਗ ਵਿਚ ਸੇਵਾਵਾਂ ਨਿਭਾ ਕੇ ਅੱਜ ਮਿਤੀ 30 ਅਪ੍ਰੈਲ, 2025 ਨੂੰ ਸੇਵਾ ਮੁਕਤ ਹੋਏ ਹਨ।
ਡਾ. ਥਿੰਦ ਦੀ ਸ਼ੁਰੂਆਤੀ ਪਛਾਣ ਇਕ ਆਲੋਚਕ ਵਜੋਂ ਬਣੀ ਸੀ ਅਤੇ ਇਸ ਉਪਰੰਤ ਉਨ੍ਹਾਂ ਨੇ ਉੱਘੇ ਸਫ਼ਰਨਾਮਾਕਾਰ ਅਤੇ ਕਹਾਣੀਕਾਰ ਵਜੋਂ ਆਪਣੀ ਪਛਾਣ ਬਣਾਈ। ਡਾ. ਸੁਖਪਾਲ ਸਿੰਘ ਥਿੰਦ ਕੁਲ 6 ਪੁਸਤਕਾਂ ਦੇ ਰਚੈਤਾ ਹਨ, ਜਿਨ੍ਹਾਂ ਵਿਚ ਦੋ ਪੁਸਤਕਾਂ ‘ਲੰਦਨ ਨੂੰ ਮਿਲਦਿਆਂ’ ਅਤੇ ‘ਕੈਨੇਡਾ ਵਿਚ ਬਾਗ਼ ਬਹੁਰੰਗੀ’ ਸਫਰਨਾਮਾ ਸਾਹਿਤ ਦੀਆਂ ਹਨ, ਜਿਨ੍ਹਾਂ ਉਤੇ ‘ਸੁਖਪਾਲ ਸਿੰਘ ਥਿੰਦ ਦਾ ਸਫ਼ਰਨਾਮਾ ਸੰਸਾਰ’ ਨਾਮੀ ਆਲੋਚਨਾਂ ਪੁਸਤਕ ਦਾ ਸੰਪਾਦਨ ਹੋ ਚੁੱਕਾ ਹੈ। ਸੁਖਪਾਲ ਸਿੰਘ ਥਿੰਦ ਦੀਆਂ ਕਹਾਣੀਆਂ ਦੀ ਪੁਸਤਕ ‘ਫੁੱਲਾਂ ਦੀ ਫ਼ਸਲ’ ਉਪਰ ਆਲੋਚਨਾ ਪੁਸਤਕ ‘ਸੁਖਪਾਲ ਸਿੰਘ ਥਿੰਦ ਦੀ ਕਹਾਣੀ ਦਾ ਅੰਤਰ-ਬੋਧ’ ਦਾ ਸੰਪਾਦਨ ਵੀ ਹੋ ਚੁੱਕਾ ਹੈ। ਕਾਬਲੇਗੌਰ ਹੈ ਕਿ ਡਾ. ਥਿੰਦ ਦੀਆਂ ਕਹਾਣੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਲੇਬਸ ਦਾ ਹਿੱਸਾ ਹਨ। ਡਾ. ਥਿੰਦ ਨੂੰ ਅਕਾਦਮਿਕ ਅਤੇ ਸਾਹਿਤਕ ਪ੍ਰਾਪਤੀਆਂ ਵਜੋਂ ਮਾਣ-ਸਨਮਾਨ ਹਾਸਲ ਕਰ ਚੁੱਕੇ ਹਨ। ਇਸ ਦੇ ਨਾਲ ਹੀ ਡਾ. ਥਿੰਦ ਨੇ ਕਈ ਖੋਜ ਪੇਪਰ ਲਿਖਣ ਦੇ ਨਾਲ ਪ੍ਰਾਜੈਕਟਾਂ ਉਪਰ ਵੀ ਕਾਰਜ ਕੀਤਾ ਹੈ।
ਮੱਧਵਰਗੀ ਪਰਿਵਾਰ ਵਿਚ ਪਿਤਾ ਕਰਤਾਰ ਸਿੰਘ ਥਿੰਦ (ਨਹਿਰੀ ਪਟਵਾਰੀ) ਅਤੇ ਮਾਤਾ ਤ੍ਰਿਸ਼ਨ ਕੌਰ ਦੇ ਘਰ 20 ਅਪ੍ਰੈਲ, 1967 ਨੂੰ ਪਿੰਡ ਬੂਲਪੁਰ ਵਿਚ ਜਨਮ ਲੈ ਕੇ ਕੁੱਲ 35 ਸਾਲ ਸਿੱਖਿਆ ਦੇ ਖੇਤਰ ਵਿੱਚ ਨੌਕਰੀ ਕੀਤੀ ਹੈ। ਜਿਸ ਵਿੱਚੋਂ 27 ਸਾਲ ਤੋਂ ਉੱਪਰ ਸਰਕਾਰੀ ਕਾਲਜਾਂ ਵਿੱਚ ਅਧਿਆਪਨ ਦਾ ਕਾਰਜ ਕੀਤਾ ਹੈ। ਇਹ ਡਾ. ਥਿੰਦ ਦੀ ਨਿਰੰਤਰ ਘਾਲਣਾ ਹੈ ਕਿ ਆਪਣੇ ਅਕਾਦਮਿਕ ਕਿੱਤੇ ਵਿਚ ਟੀਸੀ ਵਾਲਾ ਬੇਰ ਹਾਸਲ ਕੀਤਾ ਹੈ। ਅੱਜ ਕਾਲਜ ਵਿੱਚ ਹੋਏ ਸਮਾਗਮ ਵਿਚ ਪ੍ਰਿੰਸੀਪਲ ਚੰਦਰ ਕਾਂਤਾ, ਡਾ. ਰਮਣੀਕ ਕੌਰ, ਡਾ. ਹਰਬਲਾਸ ਹੀਰਾ, ਡਾ. ਰਜਨੀਸ਼, ਡਾ. ਨਵਿਤਾ, ਸ੍ਰੀਮਤੀ ਨਰਿੰਦਰ ਕੌਰ, ਸ੍ਰੀਮਤੀ ਪੂਨਮ ਬੈਂਸ, ਡਾ. ਹਰਪਾਲ ਸਿੰਘ, ਡਾ. ਕਲਪਨਾ, ਸ਼੍ਰੀਮਤੀ ਸ਼ਿਖਾ, ਕੁਮਾਰੀ ਪੂਜਾ, ਕੁਮਾਰੀ ਮਧੂ, ਲਾਇਬ੍ਰੇਰੀਅਨ ਰਵੇਲ ਸਿੰਘ ਅਸ਼ਵਨੀ ਜੱਸਲ, ਸ਼੍ਰੀਮਤੀ ਸੁਮਨ, ਡਾ. ਨਰਿੰਦਰ ਕੁਮਾਰ, ਨਰੇਸ਼ ਕੁਮਾਰ, ਸ਼੍ਰੀ ਸੰਦੀਪ ਕੁਮਾਰ, ਅਸ਼ਵਨੀ ਵਾਲੀਆ, ਕੁਮਾਰੀ ਜਸਵਿੰਦਰ, ਤਨਵੀ ਧਾਲੀਵਾਲ, ਰਾਜਿੰਦਰ ਕੁਮਾਰ, ਸ਼੍ਰੀ ਬੀਰਬਲ, ਸ਼੍ਰੀਮਤੀ ਨੀਲਮ ਅਤੇ ਸ਼੍ਰੀਮਤੀ ਮੀਨੂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ