Global Awareness News

Awareness is Power: Know the World

ਪੰਜਾਬ ਦੇ ਟੌਪਰ ਵਿਦਿਆਰਥੀਆ ਨੂੰ ਮੁਫਤ ਉੱਚ ਸਿੱਖਿਆ ਦੇਣ ਦਾ ਮਨਜੀਤ ਸਿੰਘ ਢਿੱਲੋ ਨੇ ਕੀਤਾ ਐਲਾਨ

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋ ਟੌਪਰ ਅਤੇ ਮੈਰਿਟ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਪੰਜਾਬ ਦੇ ਟੌਪਰ ਵਿਦਿਆਰਥੀਆ ਨੂੰ ਮੁਫਤ ਉੱਚ ਸਿੱਖਿਆ ਦੇਣ ਦਾ ਮਨਜੀਤ ਸਿੰਘ ਢਿੱਲੋ ਨੇ ਕੀਤਾ ਐਲਾਨ

(ਮਦਨ ਸਿੰਘ ਕੋਰੋਟਾਣੇ ਮੁੱਖ ਸੰਪਾਦਕ) ਜਲੰਧਰ/ਮੋਗਾ , 21 ਜੂਨ 2025- ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਕਾਈ ਮਾਲਵਾ ਜੋਨ ਪੰਜਾਬ ਵੱਲੋਂ ਅੱਠਵੀਂ, ਦਸਵੀ, ਬਾਰਵੀਂ ਜਮਾਤ ਵਿੱਚੋਂ ਪੰਜਾਬ ਟੌਪਰ ਅਤੇ ਮੈਰਿਟ ਵਿੱਚ ਆਉਣ ਵਾਲੇ 21 ਬੱਚਿਆਂ ਨੂੰ ਸਨਮਾਨਿਤ ਕਰਨ ਵਾਸਤੇ ਸਨਮਾਨ ਸਮਾਰੋਹ ਸਮਾਜ ਸੇਵੀ ਰਾਜਵੀਰ ਸਿੰਘ ਪ੍ਰਧਾਨ ਮਾਲਵਾ ਜੋਨ ਪੰਜਾਬ ਦੀ ਅਗਵਾਈ ਵਿੱਚ ਪਿੰਡ ਭਲੂਰ ਵਿਖੇ ਕਰਵਾਇਆ ਗਿਆ।

ਇਸ ਸਮਾਗਮ ਦੌਰਾਨ ਐਸ ਡੀ ਐਮ ਹਰਕੰਵਲਜੀਤ ਸਿੰਘ, ਡੀ.ਐਸ.ਪੀ., ਦਲਬੀਰ ਸਿੰਘ ਸਿੱਧੂ, ਸਬ ਰਜਿਸਟਰਾਰ ਗੁਰਚਰਨ ਸਿੰਘ, ਥਾਣਾ ਮੁਖੀ ਸਮਾਲਸਰ ਜਨਕ ਰਾਜ, ਉੱਘੇ ਸਮਾਜ ਸੇਵੀ ਡਾ ਮਨਜੀਤ ਸਿੰਘ ਢਿੱਲੋਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੇਵੀ ਪ੍ਰਸ਼ਾਦ, ਐਸ ਐਮ ਡੀ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਰਾਜ ਕੁਮਾਰ ਥਾਪਰ ਡਾਇਰੈਕਟਰ, ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ ਦੇ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਤੋਂ ਇਲਾਵਾ ਲੋਕ ਗਾਇਕ ਹਰਿੰਦਰ ਸੰਧੂ, ਗਿੱਲ ਸੁਰਜੀਤ, ਮੰਚ ਸੰਚਾਲਕ ਜਸਬੀਰ ਜੱਸੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।        ਪ੍ਰੋਗਰਾਮ ਦੀ ਸ਼ੁਰੂਆਤ ਤਰਸੇਮ ਖਾਨ ਲੰਡੇ ਦੇ ਗੀਤ ਨਾਲ ਕੀਤੀ। ਇਸ ਦੌਰਾਨ ਰਾਜਵੀਰ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਸਮਾਗਮ ਸਮੇਂ ਆਏ ਹੋਏ ਮਹਿਮਾਨਾਂ ਨੇ ਬੋਲਦਿਆਂ ਬੱਚਿਆਂ ਅਤੇ ਉਨ੍ਹਾ ਦੇ ਮਾਪਿਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਹੋਰ ਮਿਹਨਤ ਕਰਕੇ ਪੰਜਾਬ ਵਿੱਚ ਹੀ ਰਹਿਕੇ ਪੈਰਾ ‘ਤੇ ਖੜੇ ਹੋਣ ਦੀਆਂ ਸ਼ੁੱਭ ਕਾਮਨਾਵਾਂ ਵੀ ਪੇਸ਼ ਕੀਤੀਆਂ। ਕੋਟਕਪੂਰਾ ਤੋਂ ਉੱਘੇ ਸਮਾਜ ਸੇਵੀ ਅਤੇ ਬਾਬਾ ਫਰੀਦ ਵਿੱਦਿਅਕ ਸੰਸਥਾਵਾਂ ਦੇ ਡਾਇਰੈਕਟਰ ਡਾ ਮਨਜੀਤ ਸਿੰਘ ਢਿੱਲੋਂ ਨੇ ਬਾਰਵੀਂ ਜਮਾਤ ਦੇ ਪੰਜਾਬ ਟੌਪਰ ਵਿਦਿਆਰਥੀਆਂ ਨੂੰ ਮੁਫਤ ਉੱਚ ਸਿੱਖਿਆ ਦੇਣ ਦਾ ਕੀਤਾ ਐਲਾਨ ਵੀ ਕੀਤਾ।

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਤਰਸੇਮ ਖਾਨ ਅਸ਼ਰਫੀ ਲੰਡੇ ਅਤੇ ਸ਼ਬੀਨਾ ਬੇਗਮ ਨੂੰ ਉਨ੍ਹਾ ਦੀ ਵਿਆਹ ਦੀ ਸਿਲਵਰ ਜੁਬਲੀ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।

ਸਾਬਕਾ ਸਰਪੰਚ ਬੋਹੜ ਸਿੰਘ ਢਿੱਲੋਂ ਤੋਂ ਇਲਾਵਾ ਗੁਰਜੀਤ ਸਿੰਘ ਘੁਮਾਣ, ਬਲਜੀਤ ਸਿੰਘ ਖੂਹ ਵਾਲਾ, ਮਿਲਨਜੀਤ ਸਿੰਘ, ਲਾਡੀ ਸਰਵਰਪੁਰ, ਸਮਾਜ ਸੇਵੀ ਜਗਪਾਲ ਸਿੰਘ ਮਾਹਲਾ, ਬਲਵਿੰਦਰ ਸਿੰਘ ਮਾਹਲਾ, ਪ੍ਰਿੰਸੀਪਲ ਗੁਰਮੀਤ ਸਿੰਘ ਭਲੂਰ, ਸੂਬੇਦਾਰ ਜਸਵੀਰ ਸਿੰਘ, ਕਾਕਾ ਮਾਸਟਰ ਤੋਂ ਇਲਾਵਾ ਪਿੰਡ ਭਲੂਰ ਦੀ ਮੌਜੂਦਾ ਸਾਬਕਾ ਪੰਚਾਇਤ, ਪਿੰਡ ਦੇ ਪਤਵੰਤੇ ਅਤੇ ਬੱਚਿਆ ਦੇ ਮਾਪੇ ਨੇ ਹਾਜ਼ਰੀ ਭਰੀ।