ਪੰਜਾਬ ਦੇ ਜਲੰਧਰ ‘ਚ ਪਲਾਟ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ; ਭਰਨਾ ਪਏਗਾ ਮੋਟਾ ਜੁਰਮਾਨਾ; ਜਾਣੋ ਕਿਉਂ ?
( KOROTANY ) ਪੰਜਾਬ ਵਿੱਚ ਖਾਲੀ ਪਲਾਟ ਮਾਲਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਬਾਅਦ ਜ਼ਿਲ੍ਹਾ ਜਲੰਧਰ ਵਿੱਚ ਖਾਲੀ ਪਲਾਟ ਮਾਲਕਾਂ ਲਈ ਸਖ਼ਤ ਰਬੱਇਆ ਅਪਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜਲੰਧਰ ਨਗਰ ਨਿਗਮ ਨੇ ਸ਼ਹਿਰ ਦੇ ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਵੱਲੋਂ 27 ਜੂਨ ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਖਾਲੀ ਪਲਾਟਾਂ ਦੇ ਮਾਲਕਾਂ ਨੂੰ 10 ਜੁਲਾਈ ਤੱਕ ਆਪਣੇ ਪਲਾਟਾਂ ਦੀ ਸਫਾਈ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ।
ਖਾਲੀ ਪਲਾਟ ਮਾਲਕਾਂ ‘ਤੇ ਲੱਗੇਗਾ ਜੁਰਮਾਨਾ
ਹੁਣ ਨਗਰ ਨਿਗਮ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਆਧਾਰ ‘ਤੇ ਖਾਲੀ ਪਲਾਟਾਂ ਵਿੱਚ ਪਾਏ ਜਾਣ ਵਾਲੇ ਕੂੜੇ ਲਈ ਜੁਰਮਾਨਾ ਲਗਾਇਆ ਹੈ, ਜੋ ਕਿ ਪੂਰੇ ਜਲੰਧਰ ਵਿੱਚ ਲਾਗੂ ਹੋਵੇਗਾ। ਨਵੇਂ ਨਿਯਮਾਂ ਅਨੁਸਾਰ, ਪਲਾਟ ਦੇ ਆਕਾਰ ਦੇ ਆਧਾਰ ‘ਤੇ ਜੁਰਮਾਨਾ ਨਿਰਧਾਰਤ ਕੀਤਾ ਗਿਆ ਹੈ। 200 ਗਜ਼ ਤੱਕ ਦੇ ਪਲਾਟ ‘ਤੇ 10,000 ਰੁਪਏ, 200 ਤੋਂ 500 ਗਜ਼ ਤੱਕ ਦੇ ਪਲਾਟ ‘ਤੇ 20,000 ਰੁਪਏ ਅਤੇ 500 ਗਜ਼ ਤੋਂ ਵੱਧ ਦੇ ਪਲਾਟ ‘ਤੇ 30,000 ਰੁਪਏ ਦਾ ਇੱਕ ਵਾਰ ਦਾ ਜੁਰਮਾਨਾ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ, ਸਫਾਈ ਦੀ ਲਾਗਤ ਵੱਖਰੇ ਤੌਰ ‘ਤੇ ਲਈ ਜਾਵੇਗੀ, ਜੋ ਕਿ ਪ੍ਰਤੀ ਟਿੱਪਰ 10,000 ਰੁਪਏ ਹੋਵੇਗੀ। ਪਲਾਟ ਮਾਲਕ ਜਾਂ ਕਬਜ਼ਾਧਾਰਕ ਨੂੰ ਇਹ ਰਕਮ 10 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣੀ ਪਵੇਗੀ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਹੈ, ਤਾਂ ਮਾਲੀਆ ਰਿਕਾਰਡ ਵਿੱਚ ਇੱਕ ਲਾਲ ਐਂਟਰੀ ਕੀਤੀ ਜਾਵੇਗੀ, ਅਤੇ ਇਹ ਰਕਮ ਪਲਾਟ ਦੀ ਖਰੀਦ ਅਤੇ ਵਿਕਰੀ ਦੇ ਸਮੇਂ ਵਿਆਜ ਸਮੇਤ ਵਸੂਲ ਕੀਤੀ ਜਾਵੇਗੀ।

More Related Stories
ਜਲੰਧਰ ‘ਚ ਹਾਈ-ਵੋਲਟੇਜ ਡਰਾਮਾ: ਨਿਊ ਜਵਾਹਰ ਨਗਰ ‘ਚ ਕਰੋੜਾਂ ਦੀ ਕੋਠੀ ਪਿੱਛੇ ਭਿੜੇ NRI ਦੀ ਧੀ ਤੇ ਵਕੀਲ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼
ਜੁਆਇਨਿੰਗ ਨੂੰ ਲੈ ਮੁੜ ਬਿਜਲੀ ਟਾਵਰ ‘ਤੇ ਚੜ੍ਹੇ ਨੌਜਵਾਨ, 2600 ਲਾਇਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਨੇ ਪਾਵਰਕਾਮ ਖ਼ਿਲਾਫ਼ ਮੁੜ ਖੋਲ੍ਹਿਆ ਮੋਰਚਾ
ਆਰਮੀ ਇੰਸਟੀਚਿਊਟ ਆਫ਼ ਲਾਅ, ਮੋਹਾਲੀ ਵੱਲੋਂ ‘ਰਾਸ਼ਟਰੀ ਲਾਇਬ੍ਰੇਰੀ ਹਫ਼ਤਾ 2026’ ਮਨਾਇਆ ਗਿਆ