ਹਰਿਦੁਆਰ ਨੇੜੇ ਭਾਰੀ ਭੀੜ ਵਿੱਚ ਭਗਦੜ, 7 ਸ਼ਰਧਾਲੂਆਂ ਦੀ ਮੌਤ
ਹਰਿਦੁਆਰ ਨੇੜੇ ਸਾਵਣ ਦੇ ਮਹੀਨੇ ਦੌਰਾਨ ਭੀੜ ਵਿੱਚ ਭਗਦੜ ਮਚ ਗਈ ਜਿਸ ਵਿੱਚ ਲਗਭਗ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਕਈ ਸ਼ਰਧਾਲੂ ਜ਼ਖਮੀ ਹੋ ਗਏ। ਸਾਵਣ ਦਾ ਮਹੀਨਾ ਹੋਣ ਕਰਕੇ ਅਤੇ ਇਸ ਤੋਂ ਇਲਾਵਾ ਐਤਵਾਰ ਨੂੰ ਛੁੱਟੀ ਹੋਣ ਕਰਕੇ, ਸ਼ਰਧਾਲੂਆਂ ਦੀ ਭੀੜ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕਣ ਲਈ ਹਰਿਦੁਆਰ ਪਹੁੰਚੀ ਸੀ, ਜਿਸ ਵਿੱਚ ਸ਼ਰਧਾਲੂਆਂ ਵਿੱਚ ਅਚਾਨਕ ਭਗਦੜ ਮੱਚ ਗਈ ਅਤੇ 7 ਦੀ ਮੌਤ ਹੋ ਗਈ ਅਤੇ ਕਈਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਭਗਦੜ ਦਾ ਕਾਰਨ ਮੰਦਰ ਵਿੱਚ ਇੱਕ ਸ਼ਰਧਾਲੂ ਨੂੰ ਬਿਜਲੀ ਦਾ ਝਟਕਾ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਬਿਜਲੀ ਦੇ ਝਟਕੇ ਦੀ ਖ਼ਬਰ ਸੁਣਦੇ ਹੀ ਸਾਰੇ ਇਧਰ-ਉਧਰ ਭੱਜਣ ਲੱਗ ਪਏ ਤਾਂ ਇਹ ਮੰਦਭਾਗੀ ਘਟਨਾ ਹੋ ਗਈ।

More Related Stories
ਸਵੇਰੇ ਸਵੇਰੇ ਹਾਦਸਾ: ਸਕੂਲ ਵੈਨ ਯਾਤਰੀ ਰੇਲਗੱਡੀ ਨਾਲ ਟਕਰਾ ਗਈ, ਦੋ ਵਿਦਿਆਰਥੀਆਂ ਦੀ ਮੌਤ; ਪੰਜ ਜ਼ਖਮੀ; ਵੀਡੀਓ ਦੇਖੋ
ਪ੍ਰਧਾਨ ਮੰਤਰੀ ਮੋਦੀ ਦੇ ਜਲੰਧਰ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ: ਪ੍ਰਵੀਣ ਕੁਮਾਰ ਸਿਨ੍ਹਾ
ਥਾਲਪਤੀ ਵਿਜੇ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ, ਤਾਮਿਲਨਾਡੂ ਵਿੱਚ ਗਊ ਹੱਤਿਆ ‘ਤੇ ਪਾਬੰਦੀ ਹਟਾ ਦਿੱਤੀ ਹੈ, ਜਿਸ ਦੀ ਵਕਾਲਤ ਇੱਕ ਕਾਂਗਰਸ ਨੇਤਾ ਨੇ ਵੀ ਕੀਤੀ ਹੈ।