Global Awareness News

Awareness is Power: Know the World

ਯੂਨੀਵਰਸਿਟੀ ਦੀ ਉਸਾਰੀ ਰੋਕਣ ‘ਤੇ ਸਾਬਕਾ ਸੀਐੱਮ ਚੰਨੀ ਨੇ ਕੀਤੀ ਸਰਕਾਰ ਦੀ ਨਿਖੇਧੀ, ਉਸਾਰੀ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਨ ਦੀ ਮੰਗ ਕੀਤੀ

ਯੂਨੀਵਰਸਿਟੀ ਦੀ ਉਸਾਰੀ ਰੋਕਣ ‘ਤੇ ਸਾਬਕਾ ਸੀਐੱਮ ਚੰਨੀ ਨੇ ਕੀਤੀ ਸਰਕਾਰ ਦੀ ਨਿਖੇਧੀ, ਉਸਾਰੀ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਨ ਦੀ ਮੰਗ ਕੀਤੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਜਟਾਣਾ ਨੇੜੇ ਬਣ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦਾ ਬੀਤੇ ਸਾਢੇ ਤਿੰਨ ਸਾਲਾਂ ਤੋਂ ਕੰਮ ਰੋਕਣ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਇਸ ਯੂਨੀਵਰਸਿਟੀ ਦੇ ਉਸਾਰੀ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕਰਨ ਦੀ ਮੰਗ ਕੀਤੀ ਹੈ।