Global Awareness News

Awareness is Power: Know the World

15 ਅਗਸਤ ਜ਼ਿਲ੍ਹਾ ਨਵਾਂਸ਼ਹਿਰ ਵਿਖੇ MLA ਡਾ. ਨਛੱਤਰ ਪਾਲ ਜੀ ਨਾਲ ਹੋਈ ਬੇਇਨਸਾਫੀ ਬਾਰੇ ਸ਼ਿਕਾਇਤ।

Speaker Punjab Vidhan Sabha

ਸੇਵਾ ਵਿੱਚ,
ਸਪੀਕਰ ਸਾਹਿਬ,
ਪੰਜਾਬ ਵਿਧਾਨ ਸਭਾ,
ਚੰਡੀਗੜ੍ਹ।

ਵਿਸ਼ਾ :- 15 ਅਗਸਤ ਜ਼ਿਲ੍ਹਾ ਨਵਾਂਸ਼ਹਿਰ ਵਿਖੇ MLA ਡਾ. ਨਛੱਤਰ ਪਾਲ ਜੀ ਨਾਲ ਹੋਈ ਬੇਇਨਸਾਫੀ ਬਾਰੇ ਸ਼ਿਕਾਇਤ।

ਸ਼੍ਰੀ ਮਾਨ ਜੀ,

ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ 15 ਅਗਸਤ 2025 ਨੂੰ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਆਯੋਜਿਤ ਆਜ਼ਾਦੀ ਦਿਵਸ ਦੇ ਸਰਕਾਰੀ ਸਮਾਰੋਹ ਵਿੱਚ ਚੁਣੇ ਹੋਏ ਜਨ ਪ੍ਰਤੀਨਿਧੀ MLA ਡਾ. ਨਛੱਤਰ ਪਾਲ ਜੀ ਨਾਲ ਬੇਇਨਸਾਫੀ ਅਤੇ ਬੇਇੱਜ਼ਤੀ ਕੀਤੀ ਗਈ।

ਇਹ ਘਟਨਾ ਨਾ ਸਿਰਫ਼ ਵਿਅਕਤੀਗਤ ਪੱਧਰ ‘ਤੇ MLA ਸਾਹਿਬ ਦੀ ਤੋਹੀਨ ਹੈ, ਸਗੋਂ ਪੂਰੇ – ਲੋਕਤੰਤਰਕ ਪ੍ਰਣਾਲੀ ਅਤੇ ਵਿਧਾਨ ਸਭਾ ਦੀ ਗਰਿਮਾ – ਨਾਲ ਵੀ ਖਿਲਵਾਰ ਹੈ।

ਕਾਨੂੰਨੀ ਹਵਾਲੇ:

1. ਭਾਰਤੀ ਸੰਵਿਧਾਨ Article 194 – ਵਿਧਾਇਕਾਂ ਨੂੰ ਵਿਸ਼ੇਸ਼ ਅਧਿਕਾਰ ਅਤੇ ਇਜ਼ਤ ਮਿਲੀ ਹੈ। ਉਨ੍ਹਾਂ ਦੀ ਬੇਇੱਜ਼ਤੀ ਕਰਨਾ ਇਨ੍ਹਾਂ ਅਧਿਕਾਰਾਂ ਦੀ ਉਲੰਘਣਾ ਹੈ।
2. Indian Penal Code ਧਾਰਾ 500 (Defamation) – ਜਨਤਕ ਰੂਪ ਵਿੱਚ ਬਦਨਾਮੀ ਕਰਨਾ ਦੰਡਣੀਯ ਅਪਰਾਧ ਹੈ।
3. IPC ਧਾਰਾ 504 – ਜਾਣ-ਬੁੱਝ ਕੇ ਬੇਇੱਜ਼ਤੀ ਕਰਨੀ, ਜਿਸ ਨਾਲ ਸ਼ਾਂਤੀ ਭੰਗ ਹੋ ਸਕਦੀ ਹੈ।
4. Punjab State Protocol Rules – ਰਾਜ ਪੱਧਰ ਦੇ ਸਰਕਾਰੀ ਸਮਾਰੋਹਾਂ ਵਿੱਚ MLA ਦੀ ਸਥਿਤੀ ਅਤੇ ਸਨਮਾਨ ਨਿਰਧਾਰਿਤ ਹਨ, ਜਿਸਦੀ ਉਲੰਘਣਾ ਇਸ ਮਾਮਲੇ ਵਿੱਚ ਹੋਈ ਹੈ।

ਬੇਨਤੀ:

ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ:

1. ਜਿੰਮੇਵਾਰ ਅਧਿਕਾਰੀਆਂ/ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
2. ਭਵਿੱਖ ਵਿੱਚ ਇਸ ਤਰ੍ਹਾਂ ਦੀ ਘਟਨਾ ਨਾ ਦੁਹਰਾਈ ਜਾਵੇ, ਇਸ ਲਈ ਪ੍ਰੋਟੋਕਾਲ ਦੇ ਸਖ਼ਤ ਹੁਕਮ ਜਾਰੀ ਕੀਤੇ ਜਾਣ।

ਧੰਨਵਾਦ ਸਹਿਤ
ਨਾਮ – ਰਾਜ ਕੁਮਾਰ
ਪਤਾ – ਸੜੋਆ, ਬਲਾਚੌਰ, ਸ਼ਹੀਦ ਭਗਤ ਸਿੰਘ ਨਗਰ
ਮੋਬਾਈਲ ਨੰਬਰ – 9465882098