Global Awareness News

Awareness is Power: Know the World

ਸਮਝੌਤੇ ਦੇ ਕੁੱਝ ਪਹਿਲੂ, ਜੋ ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਦੀ ਹਾਜਰੀ ਵਿੱਚ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਤਹਿ ਕੀਤੇ ਗਏ

Korot14-08-2025 ਦੇ ਸਮਝੌਤੇ ਦੇ ਕੁੱਝ ਪਹਿਲੂ, ਜੋ ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਦੀ ਹਾਜਰੀ ਵਿੱਚ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਤਹਿ ਕੀਤੇ ਗਏ :-

1. ਨਿੱਜੀਕਰਨ ਦੀ ਕੋਈ ਤਜਵੀਜ਼ ਵਿਚਾਰ ਅਧੀਨ ਨਹੀਂ ਹੈ।

2. ਸਾਲ 2026 ਦੇ ਅੰਤ ਤੱਕ 11000 ਨਵੇਂ ਕਰਮਚਾਰੀਆਂ ਦੀ ਭਰਤੀ ਮੁਕੰਮਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਰੀਸਟਰਕਚਰਿੰਗ ਕਰਨ ਤੋਂ ਪਹਿਲਾਂ ਜਥੇਬੰਦੀ ਨਾਲ ਵਿਚਾਰ ਕੇ ਹੀ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

3. ਪੈਡੀ ਸੀਜ਼ਨ 2024 ਦੌਰਾਨ ਮਿਤੀ 13/09/24 ਤੋਂ ਪਹਿਲਾਂ ਵਾਪਰੇ ਘਾਤਕ ਹਾਦਸੇ ਦੇ ਸ਼ਿਕਾਰ ਹੋਏ ਕਰਮਚਾਰੀਆਂ ਨੂੰ ਵਧੇ ਹੋਏ ਮੁਆਵਜ਼ੇ ਅਨੁਸਾਰ 20 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਘਾਤਕ ਹਾਦਸੇ ਦੇ ਮੁਆਵਜ਼ੇ ਦੀ ਰਕਮ ਵਿੱਚ 5 ਲੱਖ ਦਾ ਵਾਧਾ ਕਰਕੇ ਮਿਲਣਯੋਗ ਰਕਮ 30 ਲੱਖ ਤੋਂ ਵਧਾ ਕੇ 35 ਲੱਖ ਕਰ ਦਿੱਤੀ ਗਈ ਹੈ, ਜੋ ਕਿ ਮਿਤੀ 15/09/25 ਤੋਂ ਲਾਗੂ ਹੋਵੇਗੀ।

4. ਮਿਤੀ 17-07-20 ਤੋਂ ਬਾਅਦ ਨਵ-ਨਿਯੁਕਤ ਕਰਮਚਾਰੀਆਂ ਉਪਰ ਕੇਂਦਰ ਦੇ ਤਨਖਾਹ ਸਕੇਲਾਂ ਦੀ ਬਜਾਏ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ ਸਬੰਧੀ ਮਾਮਲੇ ਤੇ ਪੰਜਾਬ ਸਰਕਾਰ ਦੇ ਵਿੱਤ ਅਤੇ ਪ੍ਰਸੋਨਲ ਵਿਭਾਗ ਦੀ ਵਿਸ਼ੇਸ਼ ਕਮੇਟੀ ਨਾਲ ਜਥੇਬੰਦੀ ਦੀ ਮੀਟਿੰਗ ਤੈਅ ਕੀਤੀ ਗਈ ਹੈ।ਇਸ ਦੇ ਨਾਲ ਹੀ ਵਰਕਚਾਰਜ ਕਰਮਚਾਰੀਆਂ ਕਾਮਿਆਂ ਦੀ ਤਰੱਕੀ ਸ.ਲ.ਮ ਹੋਣ ਤੇ ਤਨਖਾਹ ਸਕੇਲਾਂ ਸਬੰਧੀ ਮਾਮਲਾ ਵੀ ਇਸੇ ਕਮੇਟੀ ਵਿੱਚ ਵਿਚਾਰਿਆ ਜਾਵੇਗਾ।

ਇਸ ਤੋਂ ਇਲਾਵਾ ਜੋ ਕਰਮਚਾਰੀ ਤਰਸ ਦੇ ਆਧਾਰ ਤੇ ਮਿਤੀ 17-07-20 ਤੋਂ ਪਹਿਲਾਂ ਨੌਕਰੀ ਲਈ ਪ੍ਰਤੀਵੇਦਨਾ(35 ਨੰਬਰ) ਦੇ ਚੁੱਕੇ ਸਨ ਅਤੇ ਜਿਹਨਾਂ ਦੀ ਬਤੌਰ ਕਲਰਕ ਜੁਆਇਨਿੰਗ ਸੀ.ਆਰ.ਏ 293/19 ਵਾਲੇ ਕਰਮਚਾਰੀਆਂ ਤੋਂ ਪਹਿਲਾਂ ਹੋ ਚੁੱਕੀ ਸੀ ਉਹਨਾਂ ਉਪਰ ਬਿਜਲੀ ਨਿਗਮ ਦੇ ਤਨਖਾਹ ਸਕੇਲ ਲਾਗੂ ਕਰਨ ਦੀ ਪ੍ਰਵਾਨਗੀ ਹੋ ਗਈ ਹੈ। ਮਿਤੀ 2 ਸਤੰਬਰ ਦੀ ਬੀ.ਓ.ਡੀ ਉਪਰੰਤ ਇਹ ਫੈਸਲਾ ਲਾਗੂ ਕਰ ਦਿੱਤਾ ਜਾਵੇਗਾ।

5. ਸੋਲੇਸ਼ੀਅਮ ਵਾਲੇ ਸਾਥੀ ਜਿਹਨਾਂ ਨੂੰ 12% ਵਿਆਜ਼ ਦੀ ਸ਼ਰਤ ਨਾਲ ਰਿਕਵਰੀ ਵਾਲੇ ਪੱਤਰ ਜਾਰੀ ਹੋ ਰਹੇ ਸੀ, ਉਹ ਸਾਥੀਆਂ ਦਾ ਸਾਰਾ ਵਿਆਜ਼(12%) ਮਾਫੀ ਵਾਲਾ ਕੈਬਨਿਟ ਮੈਮੋਰੰਡਮ ਮਿਤੀ 31-08-25 ਤੱਕ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਜਦੋਂ ਤੱਕ ਇਸ ਸਬੰਧੀ ਕੈਬਨਿਟ ਦਾ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਕਿਸੇ ਵੀ ਪ੍ਰਕਾਰ ਦੀ ਰਿਕਵਰੀ (ਮੂਲ ਰਕਮ ਸਮੇਤ ਵਿਆਜ਼) ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਕੋਈ ਪੱਤਰ/ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਪਿਛਲੀ ਮੀਟਿੰਗ ਵਿੱਚ ਸਿਰਫ ਵਿਆਜ਼ ਦੀ ਰਕਮ ਦੀ ਰਿਕਵਰੀ ਤੇ ਰੋਕ ਲੱਗੀ ਸੀ। ਵਿੱਤ ਮੰਤਰੀ ਅਤੇ ਬਿਜਲੀ ਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਕਿ ਕੈਬਨਿਟ ਮੈਮੋਰੰਡਮ ਨੂੰ ਕੈਬਨਿਟ ਵਿੱਚੋਂ ਪ੍ਰਵਾਨ ਕਰਵਾਇਆ ਜਾਵੇਗਾ।

6. ਹਾਦਸਾ ਹੋਣ ਦੀ ਸੂਰਤ ਵਿੱਚ ਇਲਾਜ ਕਰਵਾਉਣ ਲਈ ਕੈਸ਼ਲੈਸ ਇਲਾਜ ਕਰਵਾਉਣ ਲਈ ਬਣਾਈ ਕਮੇਟੀ ਵਲੋਂ ਆਪਣੀ ਰਿਪੋਰਟ ਮਿਤੀ 31.08.25 ਤੱਕ ਪੇਸ਼ ਕਰਕੇ ਲਾਗੂ ਕਰ ਦਿੱਤੀ ਜਾਵੇਗੀ।

7. ਸਾਲ 1997 ਤੋਂ ਲੈ ਕੇ 2013 ਤੱਕ ਵੱਖ-ਵੱਖ ਦਫਤਰਾਂ ਵਿੱਚ ਮਹਿਕਮਾਨਾ ਤੌਰ ਤੇ ਭਰਤੀ ਕੀਤੇ ਕੰਟਰੈਕਟ ਕਾਮਿਆਂ(ਕੈਸ਼ੀਅਰ/ਮੀਟਰ.ਰੀਡਰ/ਬੀ.ਡੀ) ਨੂੰ ਮਿਤੀ 02-09-25 ਦੀ ਬੀ.ਓ.ਡੀ ਦੀ ਪ੍ਰਵਾਨਗੀ ਉਪਰੰਤ ਕੰਟੀਜੈਂਟ ਨਿਯੁਕਤ ਕਰ ਦਿੱਤਾ ਜਾਵੇਗਾ। 500 ਦਿਨਾਂ ਦੀ ਸੇਵਾ ਉਪਰੰਤ ਇਹ ਕਾਮੇ ਸਪੈਸ਼ਲ ਕੰਟੀਜੈਂਟ ਬਣਕੇ 18000 ਬੇਸਿਕ/ ਡੀ.ਏ/ ਸਾਲਾਨਾ ਤਰੱਕੀ/ ਛੁੱਟੀਆਂ ਲਈ ਯੋਗ ਹੋ ਜਾਣਗੇ ਅਤੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਨਿਯਤ ਸਮੇਂ ਵਿੱਚ ਰੈਗੁਲਰ ਵੀ ਹੋ ਜਾਣਗੇ। ਸਰਕਾਰ ਦੀ 2023 ਦੀ ਪਾਲਿਸੀ ਅਨੁਸਾਰ ਇਹ ਕਾਮੇ ਰੈਗੁਲਰ ਨਹੀਂ ਹੋ ਸਕਦੇ ਸੀ ਅਤੇ ਹਾਈ ਕੋਰਟ ਵਿੱਚ ਵੀ ਇਹਨਾਂ ਦਾ ਕੇਸ ਖਾਰਜ ਹੋ ਗਿਆ ਸੀ।

8. ਵੇਜ਼ ਫਾਰਮੂਲੇਸ਼ਨ ਕਮੇਟੀ ਦੀ ਮੀਟਿੰਗ ਮਿਤੀ 20-08-25 ਨੂੰ ਹੋਵੇਗੀ, ਜਿਸ ਵਿੱਚ ਪਿਛਲੀ ਤਨਖਾਹ/ਪੈਨਸ਼ਨ ਸੋਧ ਦੀਆਂ ਤਰੁੱਟੀਆਂ/ਅਨਾਮਲੀਆਂ/ਪੈਰਿਟੀ ਬਹਾਲੀ ਆਦਿ ਮਸਲੇ ਵਿਚਾਰ ਕੇ ਹੱਲ ਕੀਤੀਆਂ ਜਾਣਗੀਆਂ।

9. ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਤੱਰਕੀ ਪਾ ਚੁੱਕੇ ਕਰਮਚਾਰੀਆਂ (ਦਰਜਾ-4 ਤੋਂ ਕਲਰਕ,ਆਰ.ਟੀ.ਐਮ ਤੋਂ ਸ.ਲ.ਮ/ਏ.ਐਸ.ਐਸ.ਏ, ਥਰਮਲ ਕੇਡਰ ਦੇ ਕਰਮਚਾਰੀ ਆਦਿ ਅਤੇ ਹੋਰ ਕਰਮਚਾਰੀ) ਨੂੰ ਪੇਅ-ਬੈਂਡ ਦਾ ਲਾਭ ਦੇਣ ਸਬੰਧੀ ਮਿਤੀ 21-08-25 ਨੂੰ ਵਿੱਤ ਵਿਭਾਗ, ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਈ ਜਾਵੇਗੀ।

10. ਵਿੱਤ ਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਕਿ ਜਿਹਨਾਂ ਰਿਟਾਇਰੀਆਂ ਦਾ ਸੋਧੇ ਸਕੇਲਾਂ ਦਾ ਬਕਾਇਆ 50000/- ਰੁ ਤੱਕ ਹੈ, ਉਹਨਾਂ ਨੂੰ ਇੱਕਮੁਸ਼ਤ ਬਕਾਇਆ ਜਾਰੀ ਕਰਨ ਦੀ ਤਜਵੀਜ਼ ਬਣਾ ਕੇ ਮਹਿਕਮਾ ਭੇਜੇਗਾ ਅਤੇ ਵਿੱਤ ਵਿਭਾਗ ਵਲੋਂ ਇਸਨੂੰ ਮੰਨਜੂਰੀ ਪ੍ਰਦਾਨ ਕਰ ਦਿੱਤੀ ਜਾਵੇਗੀ।

11. ਓ.ਪੀ.ਐਸ ਦਾ ਮਾਮਲਾ ਪਹਿਲਾਂ ਦੀ ਸਰਕਾਰ ਦੇ ਵਿਚਾਰ ਅਧੀਨ ਹੈ।

12. ਸਪੈਸ਼ਲ ਭੱਤਾ: ਪਿਛਲੇ ਸਮੇਂ ਦੌਰਾਨ ਹੈਡ ਆਫਿਸ ਅਤੇ ਫੀਲਡ ਦੇ ਕੁਝ ਦਫਤਰਾਂ ਵਿੱਚ ਕਰਮਚਾਰੀਆਂ ਨੂੰ ਮਿਲਦਾ ਸਪੈਸ਼ਲ ਭੱਤਾ ਜੋ ਕਿ ਬੰਦ ਕਰ ਦਿੱਤਾ ਗਿਆ ਸੀ, ਨੂੰ ਮੁੜ ਤੋਂ ਬਹਾਲ ਕੀਤਾ ਜਾਵੇਗਾ ਅਤੇ ਸਾਰੇ ਯੋਗ ਕਰਮਚਾਰੀਆਂ ਨੂੰ ਸਮਾਨ ਰੂਪ ਵਿੱਚ ਬਹਾਲ ਕਰਕੇ ਪੂਰਾ ਏਰੀਅਰ ਪ੍ਰਦਾਨ ਕੀਤਾ ਜਾਵੇਗਾ। ਜੋ ਕੈਟਾਗਿਰੀਆਂ ਇਸ ਤੋਂ ਵਾਂਝੀਆਂ ਹਨ, ਉਹਨਾਂ ਨੂੰ ਵੀ ਵਿਚਾਰਨ ਹਿੱਤ ਕੇਸ ਬੀ.ਓ.ਡੀਜ਼ ਵਿੱਚ ਪੇਸ਼ ਕੀਤਾ ਜਾਵੇਗਾ।

ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਹੇ.ਸ਼ੇ.ਕ(ਹੁਣ ਕਲਰਕ) ਨੂੰ ਮਿਲਣਯੋਗ ਸਪੈਸ਼ਲ ਭੱਤਾ ਲਾਗੂ ਕੀਤਾ ਜਾਵੇ, ਇਸ ਮਾਮਲੇ ਨੂੰ ਵੀ ਵਿਚਾਰ ਕੇ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ।

ਫੀਲਡ ਵਿੱਵ ਕੰਮ ਕਰਦੇ ਕਰਮਚਾਰੀ ਸ.ਲ.ਮ/ਲ.ਮ ਨੂੰ 15-20 ਪੈਟਰੋਲ ਭੱਤਾ/ਲੋਡਾ ਜੋ ਵੀ ਵੱਧ ਹੋਵੇਗਾ, 2 ਸਤੰਬਰ ਦੀ ਬੀ.ਓ.ਡੀ ਉਪਰੰਤ ਹਦਾਇਤਾਂ ਜਾਰੀ ਕਰਕੇ ਲਾਗੂ ਕਰ ਦਿੱਤਾ ਜਾਵੇਗਾ।

ਜੇ.ਈ ਕੈਟਾਗਿਰੀ ਨੂੰ 1500/- ਰੁ ਲਾਈਨ ਪੈਟਰੋਲਿੰਗ ਭੱਤਾ 2 ਸਤੰਬਰ ਦੀ ਬੀ.ਓ.ਡੀ ਉਪਰੰਤ ਹਦਾਇਤਾਂ ਜਾਰੀ ਕਰਕੇ ਲਾਗੂ ਕਰ ਦਿੱਤਾ ਜਾਵੇਗਾ।

13. ਸ਼ਿਫਟਾਂ ਵਿੱਚ ਕੰਮ ਕਰਦੇ ਕਰਮਚਾਰੀ ਜਿਵੇਂ ਕਿ ਆਰ.ਟੀ.ਐਮ/ਏ.ਐਸ.ਐਸ.ਏ/ਸ.ਲ.ਮ ਆਦਿ ਨੂੰ ਸ਼ਿਫਟ ਭੱਤਾ 2 ਸਤੰਬਰ ਦੀ ਬੀ.ਓ.ਡੀ ਉਪਰੰਤ ਹਦਾਇਤਾਂ ਜਾਰੀ ਕਰਕੇ ਲਾਗੂ ਕਰ ਦਿੱਤਾ ਜਾਵੇਗਾ। (ਟੈਕਨੀਕਲ) ਪੀ ਅਤੇ ਐਮ ਸੰਸਥਾ ਦੀ ਰੀ-ਸਟਰਕਚਰਿੰਗ ਸਬੰਧੀ ਕਮੇਟੀ ਨਾਲ ਮਿਤੀ 20-08-25 ਨੂੰ ਜਥੇਬੰਦੀ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ।

14. ਵਿੱਤ ਸਰਕੂਲਰ 10/16 ਰਾਹੀਂ ਜੂਨੀਅਰ ਇੰਜੀਨੀਅਰਜ਼ ਨੂੰ ਮਿਲਣ ਵਾਲੇ ਸਮਾਂਬੱਧ ਸਕੇਲਾਂ ਦਾ ਲਾਭ ਮਿਤੀ 01-07-21 ਤੋਂ ਬਾਅਦ ਜਾਰੀ ਰੱਖਣ ਸਬੰਧੀ ਮਾਮਲਾ ਮਿਤੀ 21-08-25 ਨੂੰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨਾਲ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।

15. ਵਿੱਤ ਸਰਕੂਲਰ 3/24 ਦੀ ਤਰਜ਼ ਤੇ ਸੀਨੀਅਰ ਸਹਾਇਕ, ਆਈ.ਏ, ਥਰਮਲ ਕੇਡਰ, ਲਾਅ ਅਫਸਰ ਆਦਿ ਗਰੁੱਪ ਨੰ 13 ਦੀਆਂ ਅਸਾਮੀਆਂ ਨੂੰ 19260/- ਬੇਸਿਕ ਅਤੇ ਗਰੁੱਪ ਨੰ 14,15,16 ਅਤੇ 17 ਵਿੱਚ ਦਰਜ ਕੈਟਾਗਿਰੀਆਂ ਜਿਵੇਂ ਕਿ ਆਰ.ਏ/ਡੀ.ਏ, ਮੰਡਲ ਸੁਪਰਡੈਂਟ/ ਸਹਾਇਕ ਲੇਖਾ ਅਫਸਰ ਆਦਿ ਦੀ Pay Parity and Relativity ਨੂੰ ਬਹਾਲ ਕਰਵਾਉਣ ਸਬੰਧੀ ਮਾਮਲਾ ਮਿਤੀ 21-08-25 ਨੂੰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨਾਲ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।

16. ਪੈਨਸ਼ਨਰਾਂ ਨੂੰ 2.59 ਫੈਕਟਰ ਨਾਲ ਪੈਨਸ਼ਨ ਸੋਧ ਦਾ ਮਾਮਲਾ ਪਹਿਲਾਂ ਹੀ ਮਾਣਯੋਗ ਮੁੱਖ ਮੰਤਰੀ, ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਡਿਵੈਲਪਮੈਂਟ ਟੈਕਸ ਦੀ ਕਟੌਤੀ ਪੈਨਸ਼ਨਰਾਂ ਤੋਂ ਨਾ ਕਰਨ ਸਬੰਧੀ ਮੁਕੰਮਲ ਕੇਸ ਪੰਜਾਬ ਸਰਕਾਰ ਨੂੰ ਭੇਜਣ ਸਬੰਧੀ ਸਹਿਮਤੀ ਬਣੀ।

17. ਪ੍ਰੋਬੇਸ਼ਨ ਸਮੇਂ ਦੌਰਾਨ ਕਰਮਚਾਰੀ ਦੀ ਮੌਤ ਹੋਣ ਦੀ ਸੂਰਤ ਵਿੱਚ ਪੂਰੀ ਮਿਲਣਯੋਗ ਬੇਸਿਕ ਤਨਖਾਹ ਦੇ ਆਧਾਰ ਤੇ ਪਰਿਵਾਰਕ ਪੈਨਸ਼ਨ ਜਾਰੀ ਹੋਣ ਦਾ ਮਾਮਲਾ ਪਹਿਲਾਂ ਹੀ ਪੰਜਾਬ ਸਰਕਾਰ ਦੇ ਵਿਚਾਰ ਅਧੀਨ है।

18. ਕੰਟਰੈਕਟ ਆਧਾਰਤ ਸੀ.ਆਰ.ਏ 249/04,267/11, 281/13 ਰਾਹੀਂ ਭਰਤੀ ਹੋਏ ਲ.ਮ/ਐਸ.ਐਸ.ਏ ਦੇ ਕੰਟਰੈਕਟ ਪੀਰੀਅਡ ਨੂੰ ਰੈਗੁਲਰ ਸਮਾਂ ਗਿਨਣ ਲਈ ਮੁੱਖ ਇੰਜ:/ਐਚ.ਆਰ.ਡੀ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਮਿਤੀ 31-08-25 ਤੱਕ ਆਪਣੀ ਰਿਪੋਰਟ ਪੇਸ਼ ਕਰੇਗੀ, ਉਪਰੰਤ ਮਾਮਲਾ ਬੀ.ਓ.ਡੀ ਵਿੱਚ ਵਿਚਾਰਿਆ ਜਾਵੇਗਾ।

19. ਦਰਜਾ ਚਾਰ ਤੋਂ ਹੇ.ਸ਼ੇ.ਕ ਬਣੇ ਕਰਮਚਾਰੀਆਂ ਜਿਹਨਾਂ ਨੂੰ ਟਾਈਪ ਟੈਸਟ/ਲਿਟਰੇਸੀ ਟੈਸਟ ਪਾਸ ਨਾ ਕਰਨ ਕਰਕੇ ਸਾਲਾਨਾ ਤਰੱਕੀਆਂ ਨਹੀਂ ਮਿਲੀਆਂ, ਉਹਨਾਂ ਉਂਪਰ 2018 ਤੋਂ ਮਿਤੀ 21-10-24 ਦੀਆਂ ਹਦਾਇਤਾਂ ਅਨੁਸਾਰ 56 ਸਾਲ ਦੀ ਉਮਰ ਵਿੱਚ ਟੈਸਟ ਤੋਂ ਛੋਟ ਪ੍ਰਦਾਨ ਕਰਕੇ ਨੋਸ਼ਨਲ ਇੰਕਰੀਮੈਂਟ ਮਿਲਣਯੋਗ ਹੋਣਗੇ। ਇਸ ਤੋਂ ਇਲਾਵਾ ਜਿਹੜੇ ਕਰਮਚਾਰੀਆਂ ਵਲੋਂ ਤਰੱਕੀ ਹੁਕਮਾਂ ਤੇ ਆਧਾਰਤ ਮਹਿਕਮਾਨਾ ਹਦਾਇਤਾਂ ਅਨੁਸਾਰ ਕੰਪਿਊਟਰ ਟ੍ਰੇਨਿੰਗ ਸਰਟੀਫਿਕੇਟ ਪੇਸ਼ ਕਰ ਦਿੱਤੇ ਹਨ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਰਿਕਵਰੀ ਤੋਂ ਛੋਟ ਦਿੱਤੀ ਜਾਵੇਗੀ ਅਤੇ ਸਰਟੀਫਿਕੇਟ ਵੈਲਿਡ ਮੰਨਿਆ ਜਾਵੇਗਾ।

20. ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਲੇਬਰ ਕਾਨੂੰਨ ਤਹਿਤ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਧਰਨੇ/ਹੜਤਾਲ ਕਰਨ ਵਾਲੇ ਕਰਮਚਾਰੀਆਂ ਨੂੰ ਡੀਮ ਡੇਟ ਦਾ ਲਾਭ ਦੇਣ ਤੇ ਲਗਾਈ ਰੋਕ ਨੂੰ ਹਟਾਉਣ ਲਈ ਸਿਧਾਂਤਕ ਸਹਿਮਤੀ ਦਿੱਤੀ ਅਤੇ 2 ਸਿਤੰਬਰ ਦੀ ਬੀ.ਓ.ਡੀ ਵਿੱਚ ਇਹ ਮਾਮਲਾ ਵਿਚਾਰ ਕੇ ਲਾਗੂ ਕਰਨ ਦਾ ਭਰੋਸਾ ਦਿੱਤਾ।

21. ਜੇ.ਈਜ਼/ਲਾਈਨ ਸਟਾਫ ਉੱਪਰ ਹਾਦਸੇ ਦੌਰਾਨ ਬਾਈ ਨੇਮ ਐਫ.ਆਈ.ਆਰ ਹੋਣ ਦੇ ਮਾਮਲੇ ਤੇ ਡੀ.ਜੀ.ਪੀ ਪੰਜਾਬ ਨੂੰ ਤੁਰੰਤ ਪੱਤਰ ਲਿਖਣ ਦਾ ਫੈਸਲਾ ਕੀਤਾ ਗਿਆ।

22. ਟ੍ਰਾਂਸਫਰ ਪਾਲਿਸੀ ਨੂੰ ਬਣਾਉਣ ਸਮੇਂ ਜਥੇਬੰਦੀ ਦੇ ਸੁਝਾਆਂ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਅਤੇ ਛੋਟ ਵਾਲੇ ਕੇਸ ਜਿਵੇਂ ਮਹਿਲਾ ਕਰਮਚਾਰੀ ਦੀ ਸ਼ਾਦੀ ਤੋਂ ਬਾਅਦ ਬਦਲੀ, ਰਿਟਾਇਰਮੈਂਟ ਤੋਂ 1 ਸਾਲ ਤੋਂ ਘੱਟ ਸਮੇਂ ਵਾਲੇ ਕੇਸ ਆਦਿ ਵਿਚਾਰਨ ਤੇ ਸਹਿਮਤੀ ਦਿੱਤੀ ਗਈ।

23. ਜੇ.ਈ ਤੋਂ ਏ.ਈ ਦੇ ਤਰੱਕੀ ਚੈਨਲ ਵਿੱਚ ਅਨਕਲੇਮਡ 1% ਕੋਟਾ ਜੇ.ਈ(ਬੀ.ਟੈਕ/ਏ.ਐਮ.ਆਈ.ਈ) ਨੂੰ 0.5% ਕੋਟਾ ਅਤੇ ਬਾਕੀ ਕੈਟਾਗਿਰੀਆਂ ਨੂੰ 0.5% ਕੋਟਾ ਸਮੇਤ ਬੈਕਲਾਗ ਦੇਣ ਦੀ ਸਹਿਮਤੀ ਦਿੱਤੀ ਗਈ। ਇਹ ਫੈਸਲਾ 2 ਸਿਤੰਬਰ ਦੀ ਬੀ.ਓ.ਡੀ ਵਿੱਚ ਪੇਸ਼ ਕਰਕੇ ਲਾਗੂ ਕਰ ਦਿੱਤਾ ਜਾਵੇਗਾ।

24. ਜਥੇਬੰਦੀ ਵਲੋਂ ਪ੍ਰਸ਼ਾਸਨ ਨੂੰ ਦੱਸਿਆ ਗਿਆ ਕਿ ਦਫਤਰੀ ਇਮਾਰਤਾਂ ਦੀ ਹਾਲਤ ਬਹੁਤ ਤਰਸਯੋਗ ਹੈ। ਮਹਿਲਾ ਕਰਮਚਾਰੀਆਂ ਲਈ ਅਲੱਗ ਵਾਸ਼ਰੂਮ ਦਾ ਪ੍ਰਬੰਧ ਤੱਕ ਨਹੀਂ ਹੈ, ਇੱਥੋਂ ਤੱਕ ਕਿ ਕਈ ਦਫਤਰਾਂ ਵਿੱਚ ਵਾਸ਼ਰੂਮ ਤੱਕ ਹੀ ਉਪਲੱਬਧ ਨਹੀਂ ਹਨ। ਮੈਨੇਜਮੈਂਟ ਵਲੋਂ ਭਰੋਸਾ ਦਿੱਤਾ ਗਿਆ ਕਿ ਅਜਿਹੇ ਦਫਤਰ ਜਲਦ ਹੀ identify ਕਰਕੇ ਇਸ ਮਾਮਲੇ ਦਾ ਸਮਾਧਾਨ ਕੀਤਾ ਜਾਵੇਗਾ।

25. ਬਿਜਲੀ ਕਾਮਿਆਂ ਵਲੋਂ ਕੀਤੀ ਗਈ ਮਿਤੀ 09-07-25 ਦੀ ਹੜਤਾਲ ਅਤੇ 11-08-25 ਤੋਂ 14-08-25 ਤੱਕ ਕੀਤੀ ਗਈ ਸਮੂਹਿਕ ਛੁੱਟੀ ਦਾ ਸਮਾਂ ਬੀ.ਓ.ਡੀ ਤੋਂ ਰੈਟੀਫਿਕੇਸ਼ਨ ਦੀ ਸ਼ਰਤ ਤੇ ਨਿਯਮਤ ਕਰ ਦਿੱਤਾ ਗਿਆ।

26. ਸੁਪਰਡੈਂਟ ਗ੍ਰੇਡ-1 ਦੀਆਂ 4 ਨੰਬਰ ਅਸਾਮੀਆਂ ਪਿਤਰ ਕੇਡਰ ਨੂੰ ਵਾਪਸ ਕਰਨ ਦੀ ਮੰਗ ਨੂੰ ਮੈਨੇਜਮੈਂਟ ਵਲੋਂ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

27. ਜੇ.ਈ ਸਬ-ਸਟੇਸ਼ਨ ਨੂੰ ਮੈਨਟੀਨੈਂਸ ਭੱਤਾ ਦੇਣ ਦੀ ਮੰਗ ਤੇ ਵਿਚਾਰ ਕਰਨ ਦੀ ਸਹਿਮਤੀ ਦਿੱਤੀ ਗਈ।

28. ਜੇ.ਈ/ਜੇ.ਈ-1 ਸਮੇਤ ਬਰਾਬਰ ਦੀਆਂ ਕੈਟਾਗਿਰੀਆਂ ਨੂੰ ਦਫਤਰੀ ਕੰਮ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਲੈਪਟਾਪ ਦੀ ਸੁਵਿਧਾ ਪ੍ਰਦਾਨ ਕਰ ਦਿੱਤੀ ਗਈ ਹੈ।

29. ਸਾਰੀਆਂ ਕੈਟਾਗਿਰੀਆਂ ਦੀਆਂ ਤਰੱਕੀਆਂ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ।