ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਦੇ ਖਿਲਾਫ਼ ਦੋਸ਼ ਤੈਅ, ਇਸ ਦਿਨ ਹੋਵੇਗੀ ਸੁਣਵਾਈ
( KOROTANY ) Jalandhar : ਬਠਿੰਡਾ ਦੀ ਅਦਾਲਤ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੀ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਦੋਸ਼ ਤੈਅ ਕੀਤੇ ਹਨ। ਮਾਮਲੇ ਦੀ ਸੁਣਵਾਈ ਤੋਂ ਬਾਅਦ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਰਿੰਦਰ ਪਾਲ ਕੌਰ ਨੇ ਅਗਲੀ ਸੁਣਵਾਈ 21 ਜਨਵਰੀ ਤੈਅ ਕੀਤੀ ਹੈ ਜਿਸ ਦੌਰਾਨ ਵਿਜੀਲੈਂਸ ਬਿਊਰੋ ਮੁਲਜ਼ਮਾਂ ਖਿਲਾਫ਼ ਸਬੂਤ ਪੇਸ਼ ਕਰੇਗੀ।
ਜਾਣਕਾਰੀ ਅਨੁਸਾਰ 14 ਨਵੰਬਰ ਨੂੰ ਵਿਜੀਲੈਂਸ ਬਿਊਰੋ ਨੇ ਅਮਨਦੀਪ ਖਿਲਾਫ਼ ਦੂਜੀ ਚਾਰਜਸ਼ੀਟ ਦਾਖਲ ਕੀਤੀ ਸੀ, ਜਿਸ ਨਾਲ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਉਸ ਦੇ ਮੁਕੱਦਮੇ ਦਾ ਰਾਹ ਪੱਧਰਾ ਹੋ ਗਿਆ ਸੀ। ਸੋਸ਼ਲ ਮੀਡੀਆ ‘ਤੇ ਅਮਨਦੀਪ ਕੌਰ ਨੂੰ ‘ਇੰਸਟਾ ਕਵੀਨ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਿਸ ਕਾਰਨ ਉਹ ਕਾਫੀ ਮਸ਼ਹੂਰ ਹੋਈ ਸੀ। ਉਸ ਨੂੰ ਇਸ ਸਾਲ 2 ਅਪ੍ਰੈਲ ਨੂੰ ਬਠਿੰਡਾ ਪੁਲਿਸ ਨੇ ਸ਼ਹਿਰ ਦੇ ਬਾਹਰਵਾਰ ਬਾਦਲ ਰੋਡ ਤੋਂ ਐੱਸਯੂਵੀ ਗੱਡੀ ਨਾਲ 17.71 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਅਮਨਦੀਪ ਕੌਰ ਨੂੰ 3 ਅਪ੍ਰੈਲ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਬਾਅਦ ‘ਚ 26 ਮਈ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਆਮਦਨ ਤੋਂ ਵੱਧ ਜਾਇਦਾਦ ਦਾ ਉਸ ਦੇ ਖਿ਼ਲਾਫ਼ ਮਾਮਲਾ ਦਰਜ ਕੀਤਾ ਗਿਆ।
ਵਿਜੀਲੈਂਸ ਦੀ ਜਾਂਚ ਵਿਚ ਉਸ ਦੀ ਚੱਲ ਅਤੇ ਅਚੱਲ ਜਾਇਦਾਦ, ਤਨਖਾਹ ਰਿਕਾਰਡ, ਬੈਂਕ ਖਾਤਿਆਂ ਅਤੇ ਕਰਜ਼ਿਆਂ ਦੀ ਜਾਂਚ ਕੀਤੀ ਗਈ। ਜਾਂਚ ਵਿਚ ਪਾਇਆ ਗਿਆ ਕਿ 2018 ਅਤੇ 2025 ਦੇ ਵਿਚਕਾਰ ਅਮਨਦੀਪ ਦੀ ਕੁੱਲ ਆਮਦਨ 1,08,37,550 ਸੀ, ਜਦੋਂ ਕਿ ਉਸਦਾ ਖਰਚ 1,39,64,802,97 ਸੀ, ਜੋ ਉਸ ਦੀ ਕਮਾਈ ਤੋਂ 31,27,252,97 ਜਾਂ 28.85 ਫ਼ੀਸਦੀ ਵੱਧ ਸੀ। ਅਮਨਦੀਪ ਨੂੰ ਦੋਵਾਂ ਮਾਮਲਿਆਂ ਇਸ ਸਮੇਂ ਜ਼ਮਾਨਤ ‘ਤੇ ਹੈ। ਐੱਨਡੀਪੀਐੱਸ ਮਾਮਲੇ ਵਿਚ ਅਮਨਦੀਪ ਦੀ ਗ੍ਰਿਫ਼ਤਾਰੀ ਨੇ ਵਿਸ਼ੇਸ਼ ਧਿਆਨ ਖਿੱਚਿਆ ਸੀ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਅਮਨਦੀਪ ਕੌਰ ਦੇ ਪਿੱਛੇ ਪੁਲਿਸ ਦੇ ਕਿਸੇ ਵੱਡੇ ਅਧਿਕਾਰੀ ਦਾ ਹੱਥ ਹੈ। ਹਾਲਾਂਕਿ ਜਾਂਚ ਕਰਨ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤਕ ਦੀ ਜਾਂਚ ਵਿਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ। ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਇੰਟੈਲੀਜੈਂਸ ਬਿਊਰੋ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਵੀ ਅਮਨਦੀਪ ਤੋਂ ਪੁੱਛਗਿੱਛ ਕੀਤੀ ਹੈ।

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਹਸਪਤਾਲਾਂ ‘ਚ 10 ਗੁਣਾ ਕੀਮਤ ‘ਤੇ ਦਵਾਈ ਵੇਚਣਾ ‘ਕਤਲੇਆਮ’ : ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕੀਤੀ ਸਖ਼ਤ ਟਿੱਪਣੀ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ