ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਮਨਾਇਆ ਵਰਲਡ ਵੈਟਲੈਂਡਜ਼ ਡੇ
( KOROTANY ) ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੀ ‘ਦਿਸ਼ਾ – ਐਨ ਇਨੀਸ਼ੀਏਟਿਵ’ ਦੇ ਤਹਿਤ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੀ ਐਨ.ਐਸ.ਐਸ. ਇਕਾਈ ਵੱਲੋਂ ‘ਵੈਟਲੈਂਡਜ਼ ਐਂਡ ਟ੍ਰੈਡੀਸ਼ਨਲ ਨਾਲਿਜ: ਸੈਲੀਬ੍ਰੇਟਿੰਗ ਕਲਚਰਲ ਹੈਰਿਟੇਜ’* ਥੀਮ ਨਾਲ ਵਰਲਡ ਵੈਟਲੈਂਡਜ਼ ਡੇ ਮਨਾਇਆ ਗਿਆ।ਧਰਤੀ ਲਈ ਵੈਟਲੈਂਡਜ਼ ਦੀ ਮਹੱਤਵਪੂਰਨ ਭੂਮਿਕਾ ਅਤੇ ਉਨ੍ਹਾਂ ਦੀ ਪੁਨਰਸਥਾਪਨਾ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀ-ਅਧਿਆਪਕਾਂ ਵਿਚਕਾਰ ਇੱਕ ਕ੍ਰੀਏਟਿਵ ਵੈਟਲੈਂਡ ਪੌਟ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਐਨ.ਐਸ.ਐਸ. ਵੋਲੰਟੀਅਰਜ਼ ਕਵਿਤਾ ਗਿਰੀ ਅਤੇ ਪੂਰਨਿਮਾ ਸੇਠੀ ਨੇ ਆਪਣੀਆਂ ਰੀਅਲਿਸਟਿਕ ਪੌਟ ਪੇਂਟਿੰਗਜ਼ ਰਾਹੀਂ ਵੈਟਲੈਂਡਜ਼ ਦੀ ਮਹੱਤਤਾ, ਪ੍ਰਬੰਧਨ, ਪੁਨਰਸਥਾਪਨਾ ਅਤੇ ਉਨ੍ਹਾਂ ਨਾਲ ਪਿਆਰ ਕਰਨ ਦਾ ਸੰਦੇਸ਼ ਫੈਲਾਉਂਦੇ ਹੋਏ ਪਹਿਲਾ ਇਨਾਮ ਹਾਸਲ ਕੀਤਾ।
ਕਈ ਲੁਪਤ ਪ੍ਰਜਾਤੀਆਂ ਦੀ ਜ਼ਿੰਦਗੀ ਬਚਾਉਣ ਵਿੱਚ ਵੈਟਲੈਂਡਜ਼ ਦੀ ਮਹੱਤਤਾ ਨੂੰ ਦਰਸਾਉਂਦੇ ਪ੍ਰਵਾਸੀ ਪੰਛੀਆਂ, ਮੱਛੀਆਂ ਅਤੇ ਜਾਨਵਰਾਂ ਨੂੰ ਕ੍ਰੀਏਟਿਵ ਢੰਗ ਨਾਲ ਡਿਜ਼ਾਈਨ ਕਰਕੇ ਮੇਘਾ ਸ਼ਰਮਾ, ਰਿਤਿਕਾ ਕੌਰਾ ਅਤੇ ਈਸ਼ਾ ਬਜਾਜ ਨੇ ਦੂਜਾ ਇਨਾਮ ਜਿੱਤਿਆ।ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਤਰੁਣਜੋਤੀ ਕੌਰ ਅਤੇ ਐਨ.ਐਸ.ਐਸ. ਵੋਲੰਟੀਅਰਜ਼ ਨੇ ਵੈਟਲੈਂਡਜ਼ ਨੂੰ ਠੀਕ ਕਰਨ, ਬਚਾਉਣ ਅਤੇ ਟਿਕਾਊ ਢੰਗ ਨਾਲ ਵਰਤਣ ਲਈ ਲੋੜੀਂਦੇ ਕਦਮ ਚੁੱਕਣ ਦਾ ਸੰਕਲਪ ਲਿਆ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ।

More Related Stories
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਇੰਨੋਸੈਂਟ ਹਾਰਟਸ ਸਕੂਲ ਵਿੱਚ ਕਿਸ਼ੋਰ ਅਵਸਥਾ ਵਿੱਚ ਤਵਚਾ ਦੇਖਭਾਲ ਅਤੇ ਗਰਮੀ ਦੇ ਮੌਸਮ ਦੀ ਸਫ਼ਾਈ ਬਾਰੇ ਜਾਗਰੂਕਤਾ ਸੈਸ਼ਨ ਆਯੋਜਿਤ
ਪਹਿਲਾਂ ਪ੍ਰੇਮੀ ਨੂੰ ਸੱਦ ਕੇ ਕੁੱਟਿਆ ਫਿਰ ਥਾਣੇ ਦੇ ਬਾਹਰ ਕਰਵਾਇਆ ਵਿਆਹ