ਇੰਨੋਸੈਂਟ ਹਾਰਟਸ ਦੇ ਨੰਨੇ ਬੱਚਿਆਂ ਨੇ ਮਨਾਇਆ ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ
( KOROTANY ) ਇੰਨੋਸੈਂਟ ਹਾਰਟਸ ਦੇ ਪੰਜੋਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਵਿੱਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਭਗਤੀ ਅਤੇ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਤਿਉਹਾਰ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪਰਮਾਤਮਾ ਪ੍ਰਤੀ ਆਸਥਾ ਭਾਵ ਪੈਦਾ ਕਰਨਾ ਅਤੇ ਉਨ੍ਹਾਂ ਵਿੱਚ ਆਧਿਆਤਮਿਕ ਗੁਣਾਂ ਦਾ ਵਿਕਾਸ ਕਰਨਾ ਸੀ।
ਨੰਨੇ ਮੁੰਨੇ ਬੱਚੇ ਸ਼ਿਵ ਪਰਿਵਾਰ — ਸ਼੍ਰੀ ਗਣੇਸ਼ ਜੀ, ਭਗਵਾਨ ਸ਼ਿਵ ਜੀ ਅਤੇ ਮਾਤਾ ਪਾਰਵਤੀ ਜੀ ਦੀ ਵੇਸ਼ਭੂਸ਼ਾ ਵਿੱਚ ਸਜੇ ਹੋਏ ਆਏ ਅਤੇ ਉਨ੍ਹਾਂ ਨੇ ਪਰਮਾਤਮਾ ਪ੍ਰਤੀ ਆਪਣੀ ਸ਼ਰਧਾ, ਵਿਸ਼ਵਾਸ ਅਤੇ ਭਗਤੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ‘ਤੇ ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੂੰ ਮਹਾਂਸ਼ਿਵਰਾਤਰੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਨੇ ‘ਓਮ ਨਮੋ ਸ਼ਿਵਾਇ’ ਮੰਤਰ ਦਾ ਉਚਾਰਣ ਕੀਤਾ। ਅਧਿਆਪਕਾਂ ਨੇ ਜਮਾਤ ਵਿੱਚ ਬੱਚਿਆਂ ਨੂੰ ਸਮਝਾਇਆ ਕਿ ਮਹਾਂਸ਼ਿਵਰਾਤਰੀ ਸਿਰਫ਼ ਇੱਕ ਤਿਉਹਾਰ ਨਹੀਂ, ਬਲਕਿ ਹਰ ਦੇਸ਼ਵਾਸੀ ਵਿੱਚ ਧਰਮ ਪ੍ਰਤੀ ਅਟੱਲ ਆਸਥਾ ਦਾ ਪ੍ਰਤੀਕ ਹੈ ਅਤੇ ਇਹ ਬੱਚਿਆਂ ਵਿੱਚ ਪਰਮਾਤਮਾ ਪ੍ਰਤੀ ਸ਼ਰਧਾ, ਭਗਤੀ ਅਤੇ ਆਧਿਆਤਮਿਕਤਾ ਦਾ ਵਿਕਾਸ ਕਰਦੀ ਹੈ।

More Related Stories
ਮੁੱਖ ਮੰਤਰੀਆਂ ਦੀਆਂ ਜਾਇਦਾਦਾਂ ਦੇ ਵੇਰਵੇ ਆਏ ਸਾਹਮਣੇ, ਦੇਖੋ ਕੌਣ ਹੈ ਸਭ ਤੋਂ ਅਮੀਰ CM
ਬਲੈਕਮੇਲਿੰਗ / ਬਾਹਾਂ ਮਰੋੜਨ ਵਾਲਾ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ’-ਹੜਤਾਲ ‘ਤੇ ਚੱਲ ਰਹੇ ਬਿਜਲੀ ਕਾਮਿਆਂ ਨੂੰ ਮੰਤਰੀ ਅਮਨ ਅਰੋੜਾ ਦੀ ਦੋ-ਟੁਕ
ਪੰਜਾਬ ਸਰਕਾਰ ਅਤੇ ਔਰਤਾਂ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਮਾਵਨ-ਧਿਆਨ ਸਤਕਾਰ ਯੋਜਨਾ ‘ਤੇ ਸਖ਼ਤ ਰੁਖ਼ ਅਪਣਾਇਆ, ਫੰਡ ਟ੍ਰਾਂਸਫਰ ‘ਤੇ ਰੋਕ ਲਗਾ ਦਿੱਤੀ।