Global Awareness News

Awareness is Power: Know the World

73.29 ਲੱਖ ਰੁਪਏ ਦੇ ਗਬਨ ਮਾਮਲੇ ਵਿੱਚ ਪੰਜਾਬ ਦੇ ਜਲੰਧਰ ਦੇ ਪਿੰਡ ਕਾਦੀਆਂਵਾਲੀ ਦੇ ਸਰਪੰਚ ਲਵਪ੍ਰੀਤ ਸਿੰਘ  ਅਤੇ ਮੁਅੱਤਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਜਾਰੀ ਕੀਤੇ ਹੁਕਮ

73.29 ਲੱਖ ਰੁਪਏ ਦੇ ਗਬਨ ਮਾਮਲੇ ਵਿੱਚ ਪੰਜਾਬ ਦੇ ਜਲੰਧਰ ਦੇ ਪਿੰਡ ਕਾਦੀਆਂਵਾਲੀ ਦੇ ਸਰਪੰਚ ਲਵਪ੍ਰੀਤ ਸਿੰਘ  ਅਤੇ ਮੁਅੱਤਲ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਜਾਰੀ ਕੀਤੇ ਹੁਕਮ

ਜਲੰਧਰ, 15 ਜੁਲਾਈ: ਜਲੰਧਰ ਕੈਂਟ ਹਲਕੇ ਦੇ ਪਿੰਡ ਕਾਦੀਆਂਵਾਲੀ (144020) ਦੇ ਸਰਪੰਚ ਲਵਪ੍ਰੀਤ ਸਿੰਘ ਨੂੰ ਪੰਚਾਇਤੀ ਫੰਡਾਂ ਦੇ 73,29,606 ਰੁਪਏ ਦੇ ਕਥਿਤ ਗਬਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ।
ਵਿਭਾਗੀ ਰਿਕਾਰਡ ਅਨੁਸਾਰ, ਜਾਂਚ ਵਿੱਚ ਪੰਚਾਇਤ ਫੰਡਾਂ ਦੀ ਵਰਤੋਂ ਵਿੱਚ ਗੰਭੀਰ ਬੇਨਿਯਮੀਆਂ ਅਤੇ ਵਿੱਤੀ ਗੜਬੜੀਆਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਬੀ.ਡੀ.ਪੀ.ਓ. ਅਤੇ ਡੀ.ਡੀ.ਪੀ.ਓ. ਨੇ ਸਰਪੰਚ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ। ਸਰਪੰਚ ਨੂੰ ਆਪਣਾ ਪੱਖ ਰੱਖਣ ਲਈ ਕਈ ਮੌਕੇ ਵੀ ਦਿੱਤੇ ਗਏ, ਪਰ ਵਿਭਾਗ ਵੱਲੋਂ ਸਾਰੇ ਰਿਕਾਰਡ ਅਤੇ ਸਬੂਤਾਂ ਦੀ ਜਾਂਚ ਕਰਨ ਉਪਰੰਤ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ।

ਪਿੰਡ ਦੀ ਪੰਚਾਇਤ ਦੇ ਮੈਂਬਰ ਵੱਲੋਂ ਇਸ ਚੈਨਲ ਦੇ ਮੁੱਖ ਵਲਾਰੇ ਨਾਲ ਜਾਨਕਾਰੀ ਦਿੰਦਿਆ ਹੋਇਆ ਦੱਸਿਆ ਕਿ ਲਵਪ੍ਰੀਤ ਸਿੰਘ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਸਰਗਰਮ ਆਗੂ ਰਹੇ ਹਨ। ਕੁਝ ਸਮਾਂ ਪਹਿਲਾਂ ਉਹ ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਕਾਕੂ ਆਹਲੂਵਾਲੀਆ ਦੀ ਅਗਵਾਈ ਹੇਠ, ਮੁੱਖ ਮੰਤਰੀ ਦੇ ਓ.ਐਸ.ਡੀ. ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਹੁਣ ਉਨ੍ਹਾਂ ਦੀ ਮੁਅੱਤਲੀ ਨਾਲ ਸਿਆਸੀ ਹਲਕਿਆਂ ਵਿੱਚ ਵੀ ਚਰਚਾ ਛਿੜ ਗਈ ਹੈ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਫੰਡ ਲੋਕਾਂ ਦੀ ਅਮਾਨਤ ਹੁੰਦੇ ਹਨ ਅਤੇ ਜੇਕਰ ਕਿਸੇ ਵੀ ਜਨ ਪ੍ਰਤੀਨਿਧੀ ਵੱਲੋਂ ਉਨ੍ਹਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਅੰਤਿਮ ਜਾਂਚ ਜਲਦੀ ਮੁਕੰਮਲ ਕਰਕੇ ਦੋਸ਼ੀਆਂ ਤੋਂ ਸਰਕਾਰੀ ਰਕਮ ਦੀ ਵਸੂਲੀ ਕੀਤੀ ਜਾਵੇ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇ।

ਵਿਭਾਗ ਵੱਲੋਂ ਕੀਤੀ ਗਈ ਇਹ ਕਾਰਵਾਈ ਪੰਚਾਇਤੀ ਸੰਸਥਾਵਾਂ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਸਰਕਾਰੀ ਧਨ ਦੀ ਸੁਰੱਖਿਆ ਵੱਲ ਇੱਕ ਅਹਿਮ ਕਦਮ ਵਜੋਂ ਦੇਖੀ ਜਾ ਰਹੀ ਹੈ।

ਸਾਡੇ ਚੈਨਲ ਨੂੰ ਇਸ ਦੇ ਹੁਕਮ ਮਿਲਣ ਤੋਂ ਬਾਅਦ ਜਲੰਧਰ ਦੇ ਇਸ ਏਰੀਏ ਦੇ ਬੀ.ਡੀ.ਪੀ.ਓ. ਅਤੇ ਡੀ.ਡੀ.ਪੀ.ਓ. ਨੇ ਸਰਪੰਚ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ। ਸਰਪੰਚ ਨੂੰ ਆਪਣਾ ਪੱਖ ਰੱਖਣ ਲਈ ਕਈ ਮੌਕੇ ਵੀ ਦਿੱਤੇ ਗਏ, ਪਰ ਵਿਭਾਗ ਵੱਲੋਂ ਸਾਰੇ ਰਿਕਾਰਡ ਅਤੇ ਸਬੂਤਾਂ ਦੀ ਜਾਂਚ ਕਰਨ ਉਪਰੰਤ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਬੀ.ਡੀ.ਪੀ.ਓ.ਨਾਲ ਗੱਲ ਕਰਨ ਤੇ ਇਸ ਸਪਫਸਟ ਹੋਇਆ ਕਿ ਇਹ ਜੋ ਹੁਕਮ ਹੋਇਆ ਇਹ ਸਹੀ ਹੋਏ ਔਰ ਇਸ ਤੇ ਡਾਇਰੈਕਟਰ ਵੱਲੋਂ ਸਬੰਧ ਨੂੰ ਇਹਨਾਂ ਦੀ ਖਾਸ ਚੀਜ਼ ਦੇ ਕਾਰਵਾਈ ਕਰਨ ਸਬੰਧੀ ਕੀਤੀ ਗਈ ਹੈ

ਸ੍ਰੀ ਲਖਵੀਰ ਸਿੰਘ ਪੰਚਾਇਤ ਸਕੱਤਰ ਵੱਲੋ ਗ੍ਰਾਮ ਪੰਚਾਇਤ ਕਾਦੀਆਵਾਲੀ ਦੇ ਇਸ ਮਾਮਲੇ ਦਾ ਪੱਖ ਜਾਣਨ ਲਈ ਕਈ ਵਾਰ ਫੋਨ ਕੀਤਾ ਗਿਆ ਪਰ ਫੋਨ ਨਹੀਂ ਚੁੱਕਿਆ ਗਿਆ

         ‌‌   ਹੁਕਮ

ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ,ਜਲੰਧਰ ਵੱਲੋਂ ਪੱਤਰ ਨੰਬਰ 1502 ਮਿਤੀ 27.05.2026 ਰਾਹੀਂ ਰਿਪੋਰਟ ਭੇਜਦੇ ਹੋਏ ਸੂਚਿਤ ਕੀਤਾ ਹ:-

“ਬੀ.ਡੀ.ਪੀ.ਓ ਜਲੰਧਰ ਪੂਰਬੀ ਦੇ ਦਫਤਰ ਵਿਖੇ ਗ੍ਰਾਮ ਪੰਚਾਇਤ ਕਾਦੀਆਂਵਾਲੀ ਨਾਲ ਸਬੰਧਤ ਸ਼ਿਕਾਇਤ ਪ੍ਰਾਪਤ ਹੋਈ ਕਿ ਸਰਪੰਚ ਸ੍ਰੀ ਲਵਪ੍ਰੀਤ ਅਤੇ ਸ੍ਰੀ ਲਖਵੀਰ ਸਿੰਘ ਪੰਚਾਇਤ ਸਕੱਤਰ ਵੱਲੋ ਗ੍ਰਾਮ ਪੰਚਾਇਤ ਕਾਦੀਆਵਾਲੀ ਦੇ ਖਾਤੇ ਵਿੱਚੋਂ ਰਕਮ ਕਢਵਾ ਕੇ ਖੁਰਦ ਬੁਰਦ ਕਰ ਲਈ ਗਈ ਹੈ। ਸਿਕਾਇਤ ਦੀ ਪੜਤਾਲ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਪੂਰਬੀ ਵੱਲੋ ਕੀਤੀ ਗਈ ਤੇ ਹੇਠ ਲਿਖੇ ਅਨੁਸਾਰ ਰਿਪੋਰਟ ਕੀਤੀ ਗਈ ਹੈ ਕਿ ਦਫਤਰ ਦੇ ਪੱਤਰ ਨੰਬਰ: 1192 ਮਿਤੀ 16-04-2026 ਰਾਹੀਂ ਸ੍ਰੀ ਕੰਵਰਪ੍ਰੀਤ ਸਿੰਘ ਜੇ.ਈ. ਨੂੰ ਗ੍ਰਾਮ ਪੰਚਾਇਤ ਕਾਦੀਆਂਵਾਲੀ ਵਿੱਚ ਹੋਏ ਵਿਕਾਸ ਕੰਮਾਂ ਦੀ ਮਿਣਤੀ ਕਰਨ ਲਈ ਹਦਾਇਤ ਕੀਤੀ ਗਈ ਸੀ, ਜੇ.ਈ. ਦੀ ਮਿਣਤੀ ਰਿਪੋਰਟ ਪ੍ਰਾਪਤ ਹੋਈ ਹੈ ਕਿ ਗ੍ਰਾਮ ਪੰਚਾਇਤ ਕਾਦੀਆਂਵਾਲੀ ਦੇ ਸ੍ਰੀ ਲਵਪ੍ਰੀਤ ਸਰਪੰਚ ਅਤੇ ਲਖਵੀਰ ਸਿੰਘ ਪੰਚਾਇਤ ਸਕੱਤਰ ਵੱਲੋਂ ਮਿਤੀ 05-09-2025 ਤੋਂ 15-04-2026 ਤੱਕ ਪੰਚਾਇਤ ਫੰਡ ਵਿੱਚੋਂ ਰਕਮ 7790995/-ਰੁਪਏ ਅਤੇ 15ਵੇਂ ਵਿੱਤ ਕਮਿਸ਼ਨ ਗ੍ਰਾਂਟ ਵਿੱਚੋਂ ਰਕਮ 980848/-ਰੁਪਏ ਕਢਵਾਏ ਗਏ ਹਨ, ਵਿਕਾਸ ਕੰਮਾਂ ਦੀ ਮਿਣਤੀ ਕੀਤੀ ਗਈ, ਜਿਨ੍ਹਾਂ ਵਿੱਚ ਗਲੀਆਂ ਇੰਟਰਲਾਕ ਤੇ ਰਕਮ 1226012/-ਰੁਪਏ ਖਰਚ ਕੀਤੇ ਗਏ ਅਤੇ ਜਿੰਮ ਉੱਪਰ ਰਕਮ 216225/- ਰੁਪਏ ਖਰਚ ਕੀਤੇ ਗਏ ਹਨ, ਮਿਣਤੀ ਅਨੁਸਾਰ ਰਕਮ 1442237/- ਰੁਪਏ ਦਾ ਮੌਕੇ ਤੇ ਕੰਮ ਹੋਇਆ ਪਾਇਆ ਗਿਆ ਹੈ ਅਤੇ ਰਕਮ 8771843/-ਰੁਪਏ ਸ੍ਰੀ ਲਵਪ੍ਰੀਤ ਸਰਪੰਚ ਅਤੇ ਸ੍ਰੀ ਲਖਵੀਰ ਸਿੰਘ ਪੰਚਾਇਤ ਸਕੱਤਰ ਵੱਲੋਂ ਕਢਵਾਏ ਗਏ, ਜਿਸ ਵਿੱਚੋਂ ਰਕਮ 7329606/- ਰੁਪਏ ਦਾ ਮੌਕੇ ਤੇ ਕੰਮ ਨਹੀਂ ਹੋਇਆ ਅਤੇ ਇਹ ਰਕਮ ਖੁਰਦ ਬੁਰਦ ਕਰ ਲਈ ਗਈ ਹੈ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਕਾਦੀਆਂਵਾਲੀ ਨੂੰ ਪ੍ਰਾਪਤ ਹੋਈ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿੱਚੋਂ ਇਸ ਦਫਤਰ ਦੇ ਪੱਤਰ ਨੰਬਰ: 406 ਮਿਤੀ 07-05-2026 ਰਾਹੀਂ ਕਮਲਜੀਤ ਦੁੱਗਲ, ਦੁੱਗਲ ਕੰਸਟਰੱਕਸ਼ਨ ਐਂਡ ਬਿਲਡਿੰਗ ਮਟੀਰੀਅਲ ਨੂੰ ਸ੍ਰੀ ਲਵਪ੍ਰੀਤ ਸਰਪੰਚ, ਸ੍ਰੀ ਲਖਵੀਰ ਸਿੰਘ ਪੰਚਾਇਤ ਸਕੱਤਰ ਵੱਲੋਂ ਮਿਤੀ 09-02-2026 ਨੂੰ ਰਕਮ 240211/- ਰੁਪਏ, 300000/- ਰੁਪਏ, 153000/- ਰੁਪਏ, 33337/- ਰੁਪਏ ਜਿਸ ਦਾ ਬਣਦਾ ਕੁੱਲ ਜੋੜ 726548/- ਰੁਪਏ ਬਣਦਾ ਹੈ ਅਤੇ ਮਿਤੀ 03-03-2026 ਨੂੰ 79300/-ਰੁਪਏ, 100000/- ਰੁਪਏ, 75000/-ਰੁਪਏ ਜਿਸ ਦਾ ਬਣਦਾ ਕੁੱਲ ਜੋੜ 980848/- ਰੁਪਏ ਹੈ ਦੀ ਅਦਾਇਗੀ ਕੀਤੀ ਗਈ ਸੀ, ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ। ਕਮਲਜੀਤ ਦੁੱਗਲ ਵੱਲੋਂ ਪੱਤਰ ਨੰਬਰ ਸਪੈਸ਼ਲ 1 ਮਿਤੀ 11-05-2026 ਰਾਹੀਂ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਗਿਆ ਹੈ ਕਿ ਸ੍ਰੀ ਲਵਪ੍ਰੀਤ ਸਰਪੰਚ ਗ੍ਰਾਮ ਪੰਚਾਇਤ ਕਾਦੀਆਂਵਾਲੀ ਵੱਲੋਂ ਮੇਰੇ ਪਾਸੋਂ ਚੈੱਕ ਨੰਬਰ 1002 ਮਿਤੀ 13-02-2025 ਨੂੰ ਰਕਮ 300000/- ਰੁਪਏ ਵਾਪਿਸ ਪ੍ਰਾਪਤ ਕੀਤਾ ਗਿਆ ਸੀ ਅਤੇ ਮਿਤੀ 09-03-2026 ਨੂੰ ਚੈੱਕ ਨੰਬਰ 1016 ਰਕਮ 225000/- ਰੁਪਏ ਲਖਵੀਰ ਸਿੰਘ ਪੰਚਾਇਤ ਸਕੱਤਰ ਨੇ ਵਾਪਿਸ ਪ੍ਰਾਪਤ ਕਰ ਲਿਆ ਸੀ ਅਤੇ ਚੈੱਕ ਨੰਬਰ 1004 ਮਿਤੀ 16-02-2026 ਰਕਮ 155000/- ਰੁਪਏ ਦਾ ਸੈਲਫ ਚੈੱਕ ਲਖਵੀਰ ਸਿੰਘ ਪੰਚਾਇਤ ਸਕੱਤਰ ਦਾ ਬੇਟੇ ਨੇ ਪ੍ਰਾਪਤ ਕਰ ਲਿਆ ਸੀ ਅਤੇ ਦੁਬਾਰਾ ਫਿਰ ਲਖਵੀਰ ਸਿੰਘ ਪੰਚਾਇਤ ਸਕੱਤਰ ਨੇ ਰਕਮ 205848/- ਰੁਪਏ ਕੈਸ ਲੈ ਲਈ ਗਈ ਸੀ। ਲਵਪ੍ਰੀਤ ਸਰਪੰਚ ਗ੍ਰਾਮ ਪੰਚਾਇਤ ਕਾਦੀਆਵਾਲੀ ਵੱਲੋਂ ਰਕਮ 300000/-ਰੁਪਏ ਅਤੇ ਲਖਵੀਰ ਸਿੰਘ ਪੰਚਾਇਤ ਸਕੱਤਰ ਵੱਲੋਂ ਰਕਮ 585848/- ਰੁਪਏ ਦੁੱਗਲ ਕੰਸਟਰੱਕਸਨ ਪਾਸੋਂ ਵਾਪਿਸ ਲੈ ਲਏ ਗਏ ਸੀ, ਇਨ੍ਹਾਂ ਦੋਨਾਂ ਵੱਲੋਂ ਮੌਕੇ ਤੇ ਕੋਈ ਵੀ ਮਟੀਰੀਅਲ ਮੁਹੱਈਆ ਨਹੀਂ ਕਰਵਾਇਆ ਗਿਆ ਅਤੇ 885848/- ਰੁਪਏ ਦਾ ਗਬਨ ਕਰ ਲਿਆ ਗਿਆ ਹੈ।

ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਪੂਰਬੀ ਵੱਲੋ ਹਵਾਲੇ ਅਧੀਨ ਪੱਤਰ ਰਾਹੀਂ ਉਕਤ ਅਨੁਸਾਰ ਗ੍ਰਾਮ ਪੰਚਾਇਤ ਕਾਦੀਆਂਵਾਲੀ ਦੇ ਪੰਚਾਇਤ ਫੰਡ ਵਿੱਚੋਂ ਹੁਕਮ 6443758/- ਰੁਪਏ ਅਤੇ 15ਵੇਂ ਵਿੱਤ ਕਮਿਸ਼ਨ ਅਧੀਨ ਕਢਵਾਈ ਗਈ ਰਕਮ 885848/- ਰੁਪਏ ਜਿਸ ਦਾ ਕੁੱਲ ਜੋੜ 7329606/- ਰੁਪਏ ਦਾ ਸ੍ਰੀ ਲਵਪ੍ਰੀਤ ਸਰਪੰਚ ਗ੍ਰਾਮ ਪੰਚਾਇਤ ਕਾਦੀਆਂਵਾਲੀ ਅਤੇ ਸ੍ਰੀ ਲਖਵੀਰ ਸਿੰਘ ਪੰਚਾਇਤ ਸਕੱਤਰ ਗ੍ਰਾਮ ਪੰਚਾਇਤ ਕਾਦੀਆਂਵਾਲੀ ਬਲਾਕ ਜਲੰਧਰ ਪੂਰਬੀ ਵੱਲੋਂ ਗਬਨ ਕਰ ਲਿਆ ਗਿਆ ਹੈ।ਇਸ ਲਈ ਸ੍ਰੀ ਲਵਪ੍ਰੀਤ ਸਰਪੰਚ ਗ੍ਰਾਮ ਪੰਚਾਇਤ ਕਾਦੀਆਂਵਾਲੀ ਅਤੇ ਸ੍ਰੀ ਲਖਵੀਰ ਸਿੰਘ ਪੰਚਾਇਤ ਸਕੱਤਰ ਗ੍ਰਾਮ ਪੰਚਾਇਤ ਕਾਦੀਆਂਵਾਲੀ ਬਲਾਕ ਜਲੰਧਰ ਪੂਰਬੀ ਨੂੰ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।”

ਪ੍ਰਾਪਤ ਹੋਈ ਰਿਪੋਰਟ ਦੀ ਕਾਪੀ ਇਸ ਦਫਤਰ ਦੇ ਪੱਤਰ ਨੰਬਰ 1604 ਮਿਤੀ 12.06.2026, ਰਾਹੀਂ ਸ੍ਰੀ ਲਵਪ੍ਰੀਤ ਸਿੰਘ, ਸਰਪੰਚ ਅਤੇ ਸ੍ਰੀ ਲਖਵੀਰ ਸਿੰਘ, ਪੰਚਾਇਤ ਸਕੱਤਰ ਨੂੰ ਭੇਜ ਕੇ ਆਪਣਾ ਪੱਖ ਪੇਸ਼ ਕਰਨ ਲਈ ਮੌਕਾ ਦਿੱਤਾ। ਕੇਸ ਮਿਤੀ 24.06.2026 ਅਤੇ ਮਿਤੀ 08.07.2026 ਲਈ ਨਿਸਚਿਤ ਕੀਤਾ ਗਿਆ। ਸ੍ਰੀ ਲਵਪ੍ਰੀਤ ਸਿੰਘ, ਸਰਪੰਚ ਅਤੇ ਸ੍ਰੀ ਲਖਵੀਰ ਸਿੰਘ, ਪੰਚਾਇਤ ਸਕੱਤਰ ਦੇ ਵਕੀਲ ਵਲੋਂ ਆਪਣਾ ਲਿਖਤੀ ਜਵਾਬ ਪੇਸ਼ ਕੀਤਾ ਅਤੇ ਕੇਸ ਨੂੰ ਦਾਖਲ ਦਫਤਰ ਕਰਨ ਦੀ ਬੇਨਤੀ ਕੀਤੀ ਗਈ। ਨਿਸਚਿਤ ਮਿਤੀ 08.07.2026 ਨੂੰ ਸ੍ਰੀ ਲਵਪ੍ਰੀਤ ਸਿੰਘ, ਸਰਪੰਚ ਅਤੇ ਸ੍ਰੀ ਲਖਵੀਰ ਸਿੰਘ, ਪੰਚਾਇਤ ਸਕੱਤਰ ਆਪਣੇ ਵਕੀਲ ਸ੍ਰੀ ਸੁਖਜਿੰਦਰ ਸਿੰਘ ਰਾਹੀਂ ਪੇਸ਼ ਹੋਏ ਅਤੇ ਸਿ਼ਕਾਇਤਕਰਤਾ ਧਿਰ ਆਪਣੇ ਵਕੀਲ ਸ੍ਰੀ ਕਲਵੰਤ ਸਿੰਘ ਰਾਹੀਂ ਪੇਸ਼ ਹੋਈ।

ਮਿਸਲ ਵਿੱਚ ਮੌਜੂਦ ਦਸਤਾਵੇਜਾ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਜਲੰਧਰ ਦੀ ਰਿਪੋਰਟ ਦੀ ਚੰਗੀ ਤਰ੍ਹਾਂ ਘੋਖ ਕਰਨ ਉਪਰੰਤ ਮੈਂ ਇਸ ਸਿੱਟੇ ਤੇ ਪੁੱਜਾ ਹਾਂ ਕਿ ਪ੍ਰਾਪਤ ਰਿਪੋਰਟ ਵਿੱਚ ਸ੍ਰੀ ਲਵਪ੍ਰੀਤ ਸਿੰਘ, ਸਰਪੰਚ ਅਤੇ ਸ੍ਰੀ ਲਖਵੀਰ ਸਿੰਘ, ਪੰਚਾਇਤ ਸਕੱਤਰ ਦੇ ਖਿਲਾਫ ਗਬਨ ਦੇ ਗੰਭੀਰ ਦੋਸ਼ ਲੱਗੇ ਹਨ। ਜਿਸ ਕਾਰਨ ਇਹਨਾਂ ਦਾ ਆਪਣੇ ਅਹੁੱਦਿਆਂ ਤੇ ਰਹਿਣਾ ਲੋਕ ਹਿੱਤ ਵਿੱਚ ਨਹੀਂ ਹੈ। ਲਿਹਾਜਾ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(4) ਤਹਿਤ ਸ੍ਰੀ ਲਵਪ੍ਰੀਤ ਸਿੰਘ, ਸਰਪੰਚ ਗ੍ਰਾਮ ਪੰਚਾਇਤ ਕਾਦੀਆਵਾਲੀ ਬਲਾਕ ਜਲੰਧਰ ਪੂਰਬੀ ਨੂੰ ਆਪਣੇ ਅਹੁੱਦੇ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ ਅਤੇ ਸ੍ਰੀ ਲਖਵੀਰ ਸਿੰਘ ਪੰਚਾਇਤ ਸਕੱਤਰ ਨੂੰ ਮੁਅੱਤਲ ਕਰਨ ਲਈ ਸਬੰਧਤ ਸਾਖਾ ਨੂੰ ਲਿਖਿਆ ਜਾਂਦਾ ਹੈ।

ਉਮਾ ਸੰਕਰ ਗੁਪਤਾ, ਆਈ.ਏ.ਐਸ ਡਾਇਰੈਕਟਰ,ਪੇਂਡੂ ਵਿਕਾਸ ਅਤੇ ਪੰਚਾਇਤ ਪੰਜਾਬ

ਪਿੰਠ ਅਕਣ ਨੂੰ.: 2008-11

ਮਿਤੀ 15/07/2020

ਉਪਰੋਕਤ ਦੀ ਇੱਕ ਨਕਲ ਹੇਠ ਲਿਖਿਆਂ ਨੂੰ ਸੂਚਨਾ ਤੇ ਲੋੜੀਂਦੀ ਕਾਰਵਾਈ ਲਈ ਭੇਜੀ ਜਾਂਦੀ ਹੈ :-

1. ਡਿਪਟੀ ਡਾਇਰੈਕਟਰ ਪੰਚਾਇਤ (ਪੰਚਾਇਤ ਸਕੱਤਰ ਸ਼ਾਖਾ)

2 ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਜਲੰਧਰ

2. ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਜਲੰਧਰ ਪੂਰਬੀ

3. ਸ੍ਰੀ ਲਵਪ੍ਰੀਤ ਸਿੰਘ, ਸਰਪੰਚ ਗ੍ਰਾਮ ਪੰਚਾਇਤ                ਕਾਦੀਆਵਾਲੀ ਬਲਾਕ ਜਲੰਧਰ ਪੂਰਬੀ, ਜਿਲ੍ਹਾ              ਜਲੰਧਰ।                                                      4. ( ਡਾਇਰੈਕਟਰ (ਸ਼ਿਕਾਇਤ ਸ਼ਾਖਾ)

5. ਡਾਇਰੈਕਟਰ ਪੰਚਾਇਤ ਪੰਜਾਬ।

ਪਿੰਡ ਦੇ ਸਰਪੰਚ ਵੱਲੋਂ ਕੀ ਕਹਿਆ ਗਿਆ 

ਇਸ ਹੁਕਮਾਂ ਤੋਂ ਬਾਅਦ ਜਦੋਂ ਪਿੰਡ  ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਇਹ ਮੇਰੇ ਤੇ ਪੋਲੀਟੀਕਲ ਪ੍ਰੈਸ਼ਰ ਪਾ ਕੇ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਮੇਰੇ ਕੋਲ ਸਾਰੇ ਸਬੂਤ ਆ ਮੈਂ ਸਾਰੇ ਪਿੰਡ ਦਾ ਕੰਮ ਸਹੀ ਕਰਵਾਇਆ ਹੈ ਮੈਂ ਕੋਈ ਵੀ ਠੱਗੀ ਨਹੀਂ ਮਾਰੀ