ਪੰਜਾਬ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪਹਿਲਾ ਪੜਾਅ ਮੁਕੰਮਲ-ਅਨੰਦਿਤਾ ਮਿੱਤਰਾ
ਕਿਹਾ, 20.66 ਲੱਖ ਵੋਟਰਾਂ ਦੇ ਫਾਰਮ ਨਹੀਂ ਮਿਲੇ, 5.74 ਲੱਖ ਮ੍ਰਿਤਕ, 4.12 ਲੱਖ ਲਾਪਤਾ ਤੇ 1.19 ਲੱਖ ਡੁਪਲੀਕੇਟ ਐਂਟਰੀਆਂ ਦੀ ਹੋਵੇਗੀ ਜਾਂਚ
( KOROTANY ) ਚੰਡੀਗੜ੍ਹ, 4 ਅਗਸਤ 2026 -ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐਸ.ਆਈ.ਆਰ. 2026) ਤਹਿਤ ਘਰ-ਘਰ ਗਣਨਾ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ। ਇਸ ਦੌਰਾਨ ਸੂਬੇ ਦੇ 2 ਕਰੋੜ 14 ਲੱਖ 61 ਹਜ਼ਾਰ 43 ਰਜਿਸਟਰਡ ਵੋਟਰਾਂ ‘ਚੋਂ 1 ਕਰੋੜ 93 ਲੱਖ 94 ਹਜ਼ਾਰ 408 ਵੋਟਰਾਂ ਨੇ ਆਪਣੇ ਗਣਨਾ ਫ਼ਾਰਮ ਜਮ੍ਹਾ ਕਰਵਾਏ, ਜਦਕਿ 20 ਲੱਖ 66 ਹਜ਼ਾਰ 635 ਵੋਟਰਾਂ ਦੇ ਫ਼ਾਰਮ ਪ੍ਰਾਪਤ ਨਹੀਂ ਹੋਏ। ਇਨ੍ਹਾਂ ਮਾਮਲਿਆਂ ਵਿਚ ਮ੍ਰਿਤਕ, ਗੈਰ-ਹਾਜ਼ਰ, ਸਥਾਈ ਤੌਰ ‘ਤੇ ਹੋਰ ਥਾਂ ਤਬਦੀਲ ਹੋਏ ਅਤੇ ਪਹਿਲਾਂ ਹੀ ਹੋਰ ਥਾਂ ਦਰਜ ਵੋਟਰ ਸ਼ਾਮਿਲ ਹਨ। ਹੁਣ ਇਨ੍ਹਾਂ ਸਾਰੀਆਂ ਐਂਟਰੀਆਂ ਦੀ ਵਿਸਥਾਰ ਨਾਲ ਪੜਤਾਲ ਕੀਤੀ ਜਾਵੇਗੀ। ਚੰਡੀਗੜ੍ਹ ਵਿਖੇ ਪੱਤਰਕਾਰ ਮਿਲਟੀ ਦੌਰਾਨ ਮੁੱਖ ਚੋਣ ਅਧਿਕਾਰੀ ਪੰਜਾਬ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ 25 ਜੂਨ ਤੋਂ 3
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਚੋਣ ਅਫ਼ਸਰ ਤਸਵੀਰ : ਗੁਰਿੰਦਰ ਸਿੰਘ ਪੰਜਾਬ ਅਨੰਦਿਤਾ ਮਿੱਤਰਾ।
13 ਅਗਸਤ ਨੂੰ ਜਾਰੀ ਹੋਵੇਗੀ ਖਰੜਾ ਵੋਟਰ ਸੂਚੀ, 12 ਅਕਤੂਬਰ ਵਿਚ ਦਰਜ ਨਾ ਹੋਵੇ ਤਾਂ ਉਹ ਨੂੰ ਆਵੇਗੀ ਅੰਤਿਮ ਸੂਚੀ
ਅਗਸਤ ਤੱਕ ਚੱਲੀ ਇਸ ਮੁਹਿੰਮ ਦੌਰਾਨ ਬੂਥ ਲੈਵਲ ਅਧਿਕਾਰੀਆਂ ਨੇ ਹਰੇਕ ਦਰਜ ਵੋਟਰ ਦੇ ਪਤੇ ‘ਤੇ ਜਾ ਕੇ ਗਣਨਾ ਫ਼ਾਰਮ ਵੰਡੇ ਅਤੇ ਉਨ੍ਹਾਂ ਨੂੰ ਇਕੱਤਰ ਕਰਨ ਲਈ ਘੱਟੋ ਘੱਟ ਤਿੰਨ ਵਾਰ ਘਰਾਂ ਦਾ ਦੌਰਾ ਕੀਤਾ। ਜਿੱਥੇ ਵੋਟਰ ਨਹੀਂ ਮਿਲੇ, ਉੱਥੇ ਸੂਚਨਾ ਸਟਿੱਕਰ ਵੀ ਲਗਾਏ ਗਏ, ਤਾਂ ਜੋ ਕੋਈ ਯੋਗ ਵੋਟਰ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ। ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਕੁੱਲ 90.37 ਫ਼ੀਸਦੀ ਗਣਨਾ ਫ਼ਾਰਮ ਇਕੱਤਰ ਹੋਏ ਹਨ, ਜਿਨ੍ਹਾਂ 20.66 ਲੱਖ ਫ਼ਾਰਮਾਂ ਦੀ ਪ੍ਰਾਪਤੀ ਨਹੀਂ ਹੋਈ, ਉਨ੍ਹਾਂ ਵਿਚੋਂ 5 ਲੱਖ 74 ਹਜ਼ਾਰ 568 ਵੋਟਰ ਮ੍ਰਿਤਕ, 4 ਲੱਖ 12 ਹਜ਼ਾਰ 715 ਵੋਟਰ ਲਾਪਤਾ ਜਾਂ ਗੈਰ-ਹਾਜ਼ਰ, 9 ਲੱਖ 44 ਹਜ਼ਾਰ 131 ਵੋਟਰ ਸਥਾਈ ਤੱਰ ‘ਤੇ ਹੋਰ ਥਾਂ ਤਬਦੀਲ ਹੋਏ, ਜਦਕਿ 1 ਲੱਖ 19 ਹਜ਼ਾਰ 145 ਵੋਟਰ ਪਹਿਲਾਂ ਹੀ ਕਿਸੇ ਹੋਰ ਥਾਂ ਦਰਜ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ 18 ਅਗਸਤ ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਬਾਅਦ 18 ਅਗਸਤ ਤੋਂ 12 ਸਤੰਬਰ ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਇਸ ਮਿਆਦ ਦੌਰਾਨ ਜੇਕਰ ਕਿਸੇ ਯੋਗ ਵਿਅਕਤੀ ਦਾ ਨਾਂਅ ਸੂਚੀ ਰਾਹੀਂ ਫਾਰਮ ਨੰਬਰ 6 ਆਨਲਾਈਨ ਜਾਂ ਦਸਤੀ ਅਰਜ਼ੀ ਦੇ ਸਕੇਗਾ। ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ ਤੱਕ ਕੀਤਾ ਜਾਵੇਗਾ ਅਤੇ 12 ਅਕਤੂਬਰ, 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋਵੇਗੀ।

More Related Stories
ਲਾਗੂ ਹੋਈਆਂ ਨਵੀਆਂ ਵਿਆਜ ਦਰਾਂ: ਜਾਣੋ PPF, NSC ਤੇ SCSS ‘ਤੇ ਹੁਣ ਕਿੰਨਾ ਮਿਲੇਗਾ ਰਿਟਰਨ
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ