ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਮੁਲਾਜ਼ਮ ਯੂਨਾਇਟਿਡ ਔਰਗੇਨਾਈਜ਼ੇਸ਼ਨ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ, ਪੈਨਸ਼ਨ ਵੈਲਫੇਅਰ ਫੈਡਰੇਸ਼ਨ ਦੀ ਮੀਟਿੰਗ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਸੀ.ਐਮ.ਡੀ ਪਾਵਰਕਾਮ ਡਾ ਬਸੰਤ ਗਰਗ ਦੀ ਪ੍ਰਧਾਨਗੀ ਹੇਠ ਹੋਈ।
( KOROTANY) Punjab ਟਰਾਂਸਕੋ ਪੈਨਸ਼ਨਰਜ਼ ਯੂਨੀਅਨ, ਪੈਨਸ਼ਨ ਵੈਲਫੇਅਰ ਫੈਡਰੇਸ਼ਨ ਦੀ ਮੀਟਿੰਗ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਸੀ.ਐਮ.ਡੀ ਪਾਵਰਕਾਮ ਡਾ ਬਸੰਤ ਗਰਗ ਦੀ ਪ੍ਰਧਾਨਗੀ ਹੇਠ ਹੋਈ।
* ਮੀਟਿੰਗ ਵਿੱਚ ਮਿਤੀ 26/07/26 ਨੂੰ ਵਿੱਤ ਮੰਤਰੀ ਪੰਜਾਬ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਜੋ ਸਹਿਮਤੀਆਂ ਬਣੀਆਂ ਸਨ, ਉਹਨਾਂ ਸਹਿਮਤੀਆਂ ਨੂੰ ਲਾਗੂ ਕਰਾਉਣ ਤੇ ਉਹਨਾਂ ਦੀ ਤਾਜ਼ਾ ਸਥਿਤੀ ਜਾਨਣ ਸੰਬੰਧੀ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ ਪੰਜਾਬ ਨਾਲ ਸੰਬੰਧਿਤ ਮੰਗਾਂ ਦੀ ਰਿਪੋਰਟ ਸਥਿਤੀਸਬੰਧੀ ਪੁੱਛਿਆ ਗਿਆ। ਮੀਟਿੰਗ ਵਿੱਚ ਹੀ ਸੀ ਐਮ ਡੀ ਸਾਹਿਬ ਵਲੋਂ ਵਿਸ਼ੇਸ ਸਕੱਤਰ ਵਿੱਤ /ਪੰਜਾਬ ਸਰਕਾਰ ਨਾਲ ਗੱਲ ਕੀਤੀ ਗਈ ਅਤੇ ਜਥੇਬੰਦੀ ਨੂੰ ਸੂਚਿਤ ਕੀਤਾ ਗਿਆ ਕਿ ਵਿੱਤੀ ਮਾਮਲਿਆਂ ਸੰਬੰਧੀ Interim Report ਜੋ ਮਿਤੀ-31/07/26 ਨੂੰ ਹੋਈ ਪੇਸ਼ ਹੋਣੀ ਸੀ, ਉਹ ਅੱਜ ਮਿਤੀ 04-8-26 ਨੂੰ ਪੇਸ਼ ਕਰ ਦਿੱਤੀ ਜਾਵੇਗੀ ਅਤੇ ਵਿਸੇਸ਼ ਸਕੱਤਰ ਵਿੱਤ /ਪੰਜਾਬ ਸਰਕਾਰ ਨਾਲ ਅਗਲੀ ਮੀਟਿੰਗ ਕਰਕੇ ਫਾਈਨਲ ਰਿਪੋਰਟ ਮਿਤੀ 15/08/2026( ਮਿੰਟਸ ਆਫ ਮੀਟਿੰਗ ਦੇ ਭਾਗ – a ਦੇ ਕ੍ਰਮ ਨੰ 1 ਤੋਂ 11 ਸੰਬੰਧੀ ) ਤੱਕ ਵਿੱਤ ਮੰਤਰੀ ਪੰਜਾਬ ਨੂੰ ਪੇਸ਼ ਕਰ ਦਿੱਤੀ ਜਾਵੇਗੀ।
* ਇਸ ਤੋਂ ਬਿਨਾਂ ਬਿਜਲੀ ਨਿਗਮ ਦੀ ਮੈਨੇਜਮੈਂਟ ਪੱਧਰ ਤੇ ਮੰਗਾਂ ਹੱਲ ਕਰਨ ਦੀ ਜੋ ਮੀਟਿੰਗ ਵਿੱਚ ਸਹਿਮਤੀ ਬਣੀ ਸੀ ਉਹ 18-08-26 ਨੂੰ ਹੋਣ ਵਾਲੀ BOD ਦੀ ਮੀਟਿੰਗ ਵਿੱਚ ਅਜੰਡਾ ਲਾ ਕੇ ਲਾਗੂ ਕਰ ਦਿੱਤੀਆਂ ਜਾਣਗੀਆਂ
ਉਨਾਂ ਤੋਂ ਇਲਾਵਾ ਕੁਝ ਮੰਗਾਂ ਜਿਵੇਂ ਕਿ
* ਪੀ ਅਤੇ ਐਮ ਹਲਕੇ ਵਿੱਚ ਡੀਡੀਓ ਪਾਵਰਾਂ ਨੂੰ ਦੇਣਾ
* ਪੀ.ਟੀ.ਐਸ ਕਾਮਿਆਂ ਦੇ ਲੋੜ ਅਨੁਸਾਰ ਘੰਟਿਆਂ ਵਿੱਚ ਵਾਧਾ ਕਰਨਾ
* ਜਨਰੇਸ਼ਨ ਇਨੋਸੈਂਟਿਵ ਦਾ ਬਕਾਇਆ ਅਤੇ ਪੈਟਰੋਲ ਭੱਤਾ ਲਾਗੂ ਕਰਨਾ
* ਮੈਰਿਜ ਦੇ ਆਧਾਰ ਤੇ ਹੋਣ ਵਾਲੀਆਂ ਬਦਲੀਆਂ ਤੁਰੰਤ ਤਤਕਾਲ ਪ੍ਰਭਾਵ ਨਾਲ ਕੀਤੀਆਂ ਜਾਣਗੀਆਂ
ਉਪਰੋਕਤ ਮੰਗਾਂ ਨੂੰ ਮੀਟਿੰਗ ਵਿੱਚ ਅੱਜ ਹੀ ਪੱਤਰ ਜਾਰੀ ਕਰਨ ਦੀ ਸਹਿਮਤੀ ਬਣੀ।
* ਉਸ ਤੋਂ ਇਲਾਵਾ ਆਊਟਸੋਰਸ ਕਰਮਚਾਰੀਆਂ ਨੂੰ ਮਹਿਕਮੇ ਦੇ ਅਧੀਨ ਲੈਣ ਅਤੇ ਉਜ਼ਰਤਾਂ ਸਬੰਧੀ ਪਿਛਲੀ ਮੀਟਿੰਗ ਵਿੱਚ ਬਣੀ ਸਹਿਮਤੀ ਅਨੁਸਾਰ ਮੈਨੇਜਮੈਂਟ ਵੱਲੋਂ ਵਿਸ਼ਵਾਸ਼ ਦਵਾਇਆ ਗਿਆ ਹੈ ਕਿ ਵਿੱਤ ਮੰਤਰੀ ਵਲੋਂ ਕੀਤੇ ਵਾਅਦੇ ਅਨੁਸਾਰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਬਿੱਲ ਪਾਸ ਕਰਵਾ ਕੇ ਆਉਟਸੋਰਸ ਕਾਮਿਆਂ ਨੂੰ ਇਨਹਾਊਸ ਲੈ ਲਿਆ ਜਾਵੇਗਾ।
* ਸੋਲੇਸ਼ੀਅਮ ਪਾਲਿਸੀ ਵਾਲੇ 12% ਵਿਆਜ਼ ਦੇ ਮਾਮਲੇ ਸਮੇਤ ਪਾਲਿਸੀ ਵਿੱਚ ਸੋਧ ਕਰਕੇ ਅਗਲੀ ਕੈਬਨਿਟ ਮੀਟਿੰਗ ਵਿੱਚ ਅਜੰਡਾ ਪੇਸ਼ ਕੀਤਾ ਜਾਵੇਗਾ
* ਇਸ ਤੋਂ ਬਿਨਾਂ ਕੈਸ਼ਲੈਸ ਪਾਲਿਸੀ ਫਾਈਨਲ ਕਰਨ ਸੰਬੰਧੀ ਵੱਖਰੇ ਤੌਰ ਤੇ ਜੱਥੇਬੰਦੀ ਨੂੰ ਮਿਤੀ 5 ਅਗਸਤ 26 ਦੀ ਮੀਟਿੰਗ ਪ੍ਰਦਾਨ ਕੀਤੀ ਗਈ ਹੈ।
* ਸਾਂਝੇ ਥੜੇ ਵੱਲੋਂ ਮੈਨੇਜਮੈਂਟ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜੇਕਰ ਵਿੱਤ ਵਿਭਾਗ ਦੀ ਫਾਈਨਲ ਰਿਪੋਰਟ ਹੋਈ ਸਹਿਮਤੀ ਅਨੁਸਾਰ ਮਿਤੀ 15-8-26 ਤੱਕ ਨਹੀਂ ਪੇਸ਼ ਕੀਤੀ ਜਾਂਦੀ ਅਤੇ ਸਹਿਮਤੀ ਅਨੁਸਾਰ ਮਸਲੇ ਹੱਲ ਨਹੀਂ ਕੀਤੇ ਜਾਂਦੇ ਤਾਂ ਜੱਥੇਬੰਦੀ ਨੂੰ ਮਜਬੂਰਨ ਮੁੜ ਤੋਂ ਸੰਘਰਸ਼ ਦੇ ਰਾਹ ਤੇ ਜਾਣਾ ਪਵੇਗਾ ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਅਪਣੀ ਹੋਵੇਗੀ ।
* ਮੀਟਿੰਗ ਤੋਂ ਬਾਅਦ ਸਾਂਝੇ ਥੜੇ ਵੱਲੋਂ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ 17-07-20, ਪੁਰਾਣੀ ਪੈਨਸ਼ਨ ਸਕੀਮ, ਡੀ ਏ ਦੀਆਂ ਕਿਸ਼ਤਾਂ, ਪੈਨਸ਼ਨਰਾਂ ਤੇ 2.59 ਦਾ ਫਾਰਮੂਲਾ ਲਾਗੂ ਕਰਨ, ਕੱਚੇ ਕਾਮੇ ਪੱਕੇ ਕਰਨ ਆਦਿ ਮੰਗਾਂ ਲਈ ਚੰਡੀਗੜ੍ਹ ਵਿਖੇ ਮਿਤੀ-7-8-26 ਨੂੰ ਪੰਜਾਬ ਸਰਕਾਰ, ਹੋਰ ਸਾਰੇ ਅਦਾਰਿਆਂ ਦੇ ਕਰਮਚਾਰੀਆਂ / ਪੈਨਸ਼ਨਰਾਂ ਵੱਲੋਂ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਰਵੱਈਏ ਵਿਰੁੱਧ ਸਾਂਝੇ ਥੜੇ ਦੇ ਵੱਧ ਤੋਂ ਵੱਧ ਸਾਥੀਆਂ ਨਾਲ ਸ਼ਮੂਲੀਅਤ ਕਰਕੇ ਹਿੱਸਾ ਲਿਆ ਜਾਵੇਗਾ ਅਤੇ ਅਗਸਤ 2026 ਦੀ ਰੈਲੀ ਵਿੱਚ ਉਲੀਕੇ ਸੰਘਰਸ਼ ਪ੍ਰੋਗਰਾਮ ਨੂੰ ਬਿਜਲੀ ਅਦਾਰੇ ਵਿੱਚ ਲਾਗੂ ਕੀਤਾ ਜਾਵੇਗਾ।

More Related Stories
ਲਾਗੂ ਹੋਈਆਂ ਨਵੀਆਂ ਵਿਆਜ ਦਰਾਂ: ਜਾਣੋ PPF, NSC ਤੇ SCSS ‘ਤੇ ਹੁਣ ਕਿੰਨਾ ਮਿਲੇਗਾ ਰਿਟਰਨ
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ