Global Awareness News

Awareness is Power: Know the World

80ਵਾਂ ਆਜ਼ਾਦੀ ਦਿਹਾੜਾ : ਵੱਖ-ਵੱਖ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਟ ਪਾਸਟ

80ਵਾਂ ਆਜ਼ਾਦੀ ਦਿਹਾੜਾ : ਵੱਖ-ਵੱਖ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਟ ਪਾਸਟ
ਡੀ.ਐਸ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਦੀ ਟੁਕੜੀ ਨੂੰ ਸਰਬਉੱਤਮ ਐਲਾਨਿਆ
( KOROTANY ) ਜਲੰਧਰ, 15 ਅਗਸਤ :80ਵੇਂ ਆਜ਼ਾਦੀ ਦਿਹਾੜੇ ਮੌਕੇ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ, ਜਿਸ ਵਿੱਚ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ, ਸੁਤੰਤਰਤਾ ਸੈਨਾਨੀ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਦੌਰਾਨ ਪਰੇਡ ਕਮਾਂਡਰ ਆਤਿਸ਼ ਭਾਟੀਆਂ ਦੀ ਅਗਵਾਈ ਵਿੱਚ ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ।
ਇਸ ਮੌਕੇ ਮਾਰਚ ਪਾਸਟ ਵਿੱਚ ਸ਼ਾਮਿਲ ਡੀ.ਐਸ.ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੀ ਟੁਕੜੀ, ਜਿਸ ਦੀ ਅਗਵਾਈ ਪਲਾਟੂਨ ਕਮਾਂਡਰ ਰਜਤ ਯਾਦਵ ਵਲੋਂ ਕੀਤੀ ਗਈ, ਨੂੰ ਬੈਸਟ ਟੁਕੜੀ ਐਲਾਨਿਆ ਗਿਆ।
ਮਾਰਚ ਪਾਸਟ ਵਿੱਚ ਸ਼ਾਮਲ  ਇੰਡੋ ਤਿਬਤੀਅਨ ਬਾਰਡਰ ਪੁਲਿਸ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਇੰਸਪੈਕਟਰ ਅਸ਼ੋਕ ਕੁਮਾਰ, ਜ਼ਿਲ੍ਹਾ ਪੰਜਾਬ ਪੁਲਿਸ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਏ.ਐਸ.ਆਈ. ਸੰਤੋਸ਼ ਕੁਮਾਰ, ਜ਼ਿਲ੍ਹਾ ਪੰਜਾਬ ਪੁਲਿਸ, ਮਹਿਲਾ ਵਿੰਗ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਐਸ.ਆਈ.ਗੁਰਪ੍ਰੀਤ ਕੌਰ , ਪੀ.ਆਰ.ਟੀ.ਸੀ. ਜਹਾਨ ਖੇਲਾਂ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਏ.ਐਸ.ਆਈ.ਦਲਜੀਤ ਕੌਰ ਅਤੇ ਪੰਜਾਬ ਹੋਮਗਾਰਡਜ਼ ਦੀ ਟੁਕੜੀ ਦੀ ਅਗਵਾਈ ਐਸ.ਆਈ. ਕੁਲਦੀਪ ਸਿੰਘ ਵਲੋਂ ਕੀਤੀ ਗਈ।
 ਇਸੇ ਤਰ੍ਹਾਂ ਸੈਕੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕਿਆਂ ਦੀ ਅਗਵਾਈ ਅੰਡਰ ਆਫਿਸਰ ਪਲਾਟੂਨ ਕਮਾਂਡਰ ਪ੍ਰਭਜੋਤ ਸਿੰਘ, ਸੈਕੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕੀਆਂ ਦੀ ਅਗਵਾਈ ਅੰਡਰ ਆਫਿਸਰ ਪਲਾਟੂਨ ਕਮਾਂਡਰ ਰੀਆ, ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਲੜਕਿਆਂ ਦੀ ਅਗਵਾਈ ਪਲਾਟੂਨ ਕਮਾਂਡਰ ਰਿਜੁਲ, ਲਾਇਲਪੁਰ ਖਾਲਸਾ ਸਕੂਲ  ਲੜਕੀਆਂ ਦੀ ਅਗਵਾਈ ਪਲਾਟੂਨ ਕਮਾਂਡਰ ਪਾਇਲ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀ ਅਗਵਾਈ ਪਲਾਟੂਨ ਕਮਾਂਡਰ ਕਸ਼ਿਸ਼ ਵਲੋਂ ਕੀਤੀ ਗਈ। ਇਸ ਮੌਕੇ ਸੀ.ਆਰ.ਪੀ.ਐਫ. ਵਲੋਂ ਬੈਂਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਬੈਂਡ ਮਾਸਟਰ ਐਸ.ਆਈ. ਹੇਮ ਰਾਜ ਵਲੋਂ ਕੀਤੀ ਗਈ।