America : ਕੁਲਯੁਗੀ ਪੁੱਤ ਨੇ ਮਾਰਤੇ ਪਰਵਾਰ ਦੇ 8 ਜੀਅ
( KOROTANY ) : ਅਮਰੀਕਾ ਵਿਚ ਇਕੋ ਪਰਵਾਰ ਦੇ ਅੱਠ ਜੀਆਂ ਦਾ ਕਤਲ ਕਰਨ ਮਗਰੋਂ ਸਿਰਫ਼ਿਰੇ ਸ਼ੱਕੀ ਨੇ ਘਰ ਨੂੰ ਅੱਗ ਲਾ ਦਿਤੀ। ਦਿਲ ਕੰਬਾਊ ਵਾਰਦਾਤ ਦੌਰਾਨ ਪਰਵਾਰ ਦੀਆਂ ਚਾਰ ਪੁਸ਼ਤਾਂ ਖ਼ਤਮ ਹੋ ਗਈਆਂ ਅਤੇ ਮਰਨ ਵਾਲਿਆਂ ਵਿਚ ਚਾਰ ਬੱਚਿਆਂ ਤੋਂ ਇਲਾਵਾ 92 ਸਾਲਾ ਬਜ਼ੁਰਗ ਔਰਤ ਵੀ ਸ਼ਾਮਲ ਹੈ। ਗੋਲੀਆਂ ਚਲਾਉਣ ਵਾਲਾ ਵੀ ਪਰਵਾਰ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਜਿਸ ਨੇ ਬਾਅਦ ਵਿਚ ਖੁਦ ਨੂੰ ਗੋਲੀ ਮਾਰ ਲਈ।
ਵਾਰਦਾਤ ਮੌਨਟੈਨਾ ਸੂਬੇ ਦੇ ਬਿਸਲੰਗਜ਼ ਸ਼ਹਿਰ ਵਿਚ ਵਾਪਰੀ ਅਤੇ ਜਾਨ ਗਵਾਉਣ ਵਾਲੇ ਬੱਚਿਆਂ ਦੀ ਉਮਰ 7 ਸਾਲ, 12 ਸਾਲ, 13 ਸਾਲ ਅਤੇ 15 ਸਾਲ ਦੱਸੀ ਜਾ ਰਹੀ ਹੈ। ਗੋਲੀਆਂ ਚਲਾਉਣ ਵਾਲੇ ਦੀ ਸ਼ਨਾਖ਼ਤ 45 ਸਾਲਾ ਐਲਨ ਸਮਿਥ ਵਜੋਂ ਕੀਤੀ ਗਈ ਹੈ ਜਿਸ ਦੇ ਮਾਪਿਆਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿਤਾ ਸੀ ਪਰ ਐਤਵਾਰ ਸ਼ਾਮ ਉਹ ਪਰਤਿਆ ਅਤੇ ਘਰ ਵਿਚ ਮੌਜੂਦ ਹਰ ਬੱਚੇ ਅਤੇ ਬਜ਼ੁਰਗ ਨੂੰ ਗੋਲੀਆਂ ਨਾਲ ਵਿੰਨ੍ਹ ਦਿਤਾ।
ਕੰਸ ਮਾਮੇ ਨੇ ਭੈਣ ਦੇ ਚਾਰ ਬੱਚੇ ਵੀ ਨਾ ਬਖ਼ਸ਼ੇ
ਪੁਲਿਸ ਨੇ ਦੱਸਿਆ ਕਿ 12 ਸਾਲਾ ਬੱਚੀ ਨੇ ਪਹਿਲੀ ਗੋਲੀ ਦੀ ਆਵਾਜ਼ ਸੁਣਦਿਆਂ ਹੀ 911 ‘ਤੇ ਇਤਲਾਹ ਦੇ ਦਿਤੀ ਪਰ ਬਦਕਿਸਮਤੀ ਨਾਲ ਉਸ ਨੂੰ ਬਚਾਇਆ ਨਾ ਜਾ ਸਕਿਆ। ਮੌਕਾ ਏ ਵਾਰਦਾਤ ‘ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਘਰ ਵਿਚੋਂ ਅੱਗ ਦੀਆਂ ਲਾਟਾਂ ਉਠਦੀਆਂ ਨਜ਼ਰ ਆਈਆਂ ਪਰ ਇਸੇ ਦੌਰਾਨ ਗੋਲੀਆਂ ਦੀ ਆਵਾਜ਼ ਵੀ ਆਈ ਅਤੇ ਘਰ ਦੇ ਪਿਛਲੇ ਪਾਸੇ ਇਕ ਸ਼ਖਸ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ। ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ ਜੋ ਵਾਰਦਾਤ ਦਾ ਸ਼ੱਕੀ ਦੱਸਿਆ ਜਾ ਰਿਹਾ ਹੈ। ਗੋਲੀਬਾਰੀ ਦੌਰਾਨ ਮਾਰੀ ਗਈ ਮੇਗਨ ਦੇ ਸਾਬਕਾ ਪਤੀ ਬਰੈਡ ਆਇਰਲੈਂਡ ਨੇ ਮੀਡੀਆ ਗੱਲਬਾਤ ਕਰਦਿਆਂ ਦੱਸਿਆ ਕਿ ਸਮਿਥ ਪਰਵਾਰ ਪਹਿਲਾਂ ਸਿਐਟਲ ਵਿਖੇ ਰਹਿੰਦਾ ਸੀ। ਬਰੈਡ ਦਾ ਆਪਣੀ ਪਤਨੀ ਮੇਗਨ ਨਾਲ ਤਲਾਕ ਹੋਇਆ ਤਾਂ ਉਹ ਆਪਣੇ ਬੱਚਿਆਂ ਨਾਲ ਮੌਨਟੈਨਾ ਦੇ ਬਿਸਲੰਗਜ਼ ਵਿਖੇ ਮੂਵ ਹੋ ਗਈ ਜਿਥੇ ਉਸ ਨੇ ਐਡਮ ਗੇਕਿਅਰ ਨਾਲ ਦੂਜਾ ਵਿਆਹ ਕਰਵਾ ਲਿਆ। ਮੇਗਨ ਦੇ ਮਾਪਿਆਂ ਨੇ ਵੀ ਜਲਦ ਹੀ ਆਪਣੀ ਧੀ ਦੇ ਘਰ ਨੇੜੇ ਮਕਾਨ ਖ਼ਰੀਦ ਲਿਆ ਅਤੇ ਮੇਗਨ ਦੀ ਦਾਦੀ ਈਵਲਿਨ ਸਮਿਥ ਵੀ ਉਨ੍ਹਾਂ ਦੇ ਨਾਲ ਰਹਿਣ ਲੱਗੀ।

More Related Stories
ਹਸਪਤਾਲਾਂ ‘ਚ 10 ਗੁਣਾ ਕੀਮਤ ‘ਤੇ ਦਵਾਈ ਵੇਚਣਾ ‘ਕਤਲੇਆਮ’ : ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕੀਤੀ ਸਖ਼ਤ ਟਿੱਪਣੀ
ਟਰੰਪ ਨੇ AI ਦਾ ਨਾਂ ਬਦਲ ਕੇ ਰੱਖਿਆ ‘ਸੁਪਰ ਇੰਟੈਲੀਜੈਂਸ’, ਅਧਿਕਾਰਤ ਦਸਤਾਵੇਜ਼ ‘ਤੇ ਕੀਤੇ ਦਸਤਖ਼ਤ; ਮਸਕ-ਜ਼ੁਕਰਬਰਗ ਤੇ ਪਿਚਾਈ ਰਹੇ ਮੌਜੂਦ
ਪੰਜਾਬ – ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਐਲਪੀਯੂ ਵਿੱਚ ਹੰਗਾਮਾ: ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਗਾ ਦਿੱਤੀ, ਐਂਟਰੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ; ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ