Global Awareness News

Awareness is Power: Know the World

ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦੇ ਆਈਟੀ ਫੋਰਮ ਵਲੋਂ ਇਨਵੈਸਚਰ ਸੈਰਾਮਨੀ ਦਾ ਆਯੋਜਨ ਕੀਤਾ ਗਿਆ

ਏਪੀਜੇ ਕਾਲਜ ਆਫ ਫਾਈਨ ਆਰਟਸ ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦੇ ਆਈਟੀ ਫੋਰਮ ਵਲੋਂ ਇਨਵੈਸਚਰ ਸੈਰਾਮਨੀ ਦਾ ਆਯੋਜਨ ਕੀਤਾ ਗਿਆ

( KOROTANY ) ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਪੀਜੀ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਦੇ ਆਈਟੀ ਫੋਰਮ ਵੱਲੋਂ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਮਾਰੋਹ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਯੋਗ ਵਿਦਿਆਰਥੀਆਂ ਨੂੰ ਉਹਨਾਂ ਦੀ ਅਕਾਦਮਿਕ ਯੋਗਤਾ ਅਤੇ ਵੱਖ-ਵੱਖ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਦੇ ਆਧਾਰ ‘ਤੇ ਜ਼ਿੰਮੇਵਾਰੀਆਂ ਅਤੇ ਅਹੁਦੇ ਸੌਂਪੇ ਗਏ।

ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਅਤੇ ਪ੍ਰੇਰਿਤ ਕਰਦਿਆਂ ਕਿਹਾ ਕਿ ਇਹਨਾਂ ਫੋਰਮਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣਾ ਅਤੇ ਉਹਨਾਂ ਵਿੱਚ ਆਪਣੇ ਬਲਬੂਤੇ ‘ਤੇ ਵੱਡੇ ਪ੍ਰੋਗਰਾਮਾਂ ਦਾ ਆਯੋਜਨ ਕਰਵਾਉਣ ਦਾ ਹੌਸਲਾ ਪੈਦਾ ਕਰਨਾ ਹੈ। ਉਹਨਾਂ ਕਿਹਾ ਕਿ ਅਜਿਹੇ ਮੰਚਾਂ ਤੋਂ ਵਿਦਿਆਰਥੀ ਨਿਡਰ ਹੋ ਕੇ ਆਪਣੇ ਜੀਵਨ ਦੇ ਰਾਹ ‘ਤੇ ਅੱਗੇ ਵਧਦੇ ਹਨ, ਉਹਨਾਂ ਦੀ ਸ਼ਖ਼ਸੀਅਤ ਵਿੱਚ ਨਿਖਾਰ ਆਉਂਦਾ ਹੈ ਅਤੇ ਸਮੇਂ ਦੇ ਅਨੁਸਾਰ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਵਿਕਸਿਤ ਹੁੰਦੀ ਹੈ। ਡਾ. ਢੀਂਗਰਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਉਹ ਲਗਨ ਅਤੇ ਮਿਹਨਤ ਨਾਲ ਕੰਮ ਕਰਨਗੇ, ਤਾਂ ਉਹਨਾਂ ਨੂੰ ਮਾਨਸਿਕ ਸ਼ਕਤੀ ਅਤੇ ਸਕਾਰਾਤਮਕ ਸੋਚ ਪ੍ਰਾਪਤ ਹੋਵੇਗੀ।

ਕੰਪਿਊਟਰ ਸਾਇੰਸ ਵਿਭਾਗ ਦੇ ਹੇਠ ਲਿਖੇ ਵਿਦਿਆਰਥੀਆਂ ਨੂੰ ਅਹੁਦੇ ਸੌਂਪਦਿਆਂ ਡਾ. ਢੀਂਗਰਾ ਨੇ ਉਹਨਾਂ ਨੂੰ ਬੈਜ ਲਗਾਏ:

ਆਈ.ਟੀ. ਫੋਰਮ 2026-27
​ਪ੍ਰਧਾਨ: ਨਵਕੀਰਤ ਸਿੰਘ, ਮੰਨਤ ਕੋਛੜ
​ਮੀਤ ਪ੍ਰਧਾਨ: ਉਦੇ ਮਲਹੋਤਰਾ, ਸਮਾਇਰਾ ਚੇਤਲ
​ਜਨਰਲ ਸਕੱਤਰ: ਦੇਵਾਂਸ਼ ਸ਼ਰਮਾ, ਮੇਹਰਜੋਤ ਅਹਲੂਵਾਲੀਆ
​ਸੰਯੁਕਤ ਸਕੱਤਰ: ਕ੍ਰਿਸ਼, ਦਿਸ਼ਾ ਸ਼ਰਮਾ
​ਖਜ਼ਾਨਚੀ: ਹਰਸ਼ਿਤਾ, ਪ੍ਰੇਮ
​ਈਵੈਂਟ ਇੰਚਾਰਜ: ਕਨਿਕਾ ਆਹੂਜਾ, ਕ੍ਰਿਸ਼ਨਾ
​ਤਕਨੀਕੀ ਇੰਚਾਰਜ: ਨੋਨਿਕਾ, ਦਕਸ਼
​ਐਂਕਰਿੰਗ ਇੰਚਾਰਜ: ਦਿਵਿਤਾ, ਪਰਲ
​ਪ੍ਰੈੱਸ ਅਤੇ ਪਬਲਿਸਿਟੀ ਇੰਚਾਰਜ: ਖੁਸ਼ਲੀਨ, ਮਨਜਸਰੀਤ
​ਅਨੁਸ਼ਾਸਨ ਇੰਚਾਰਜ: ਸਾਹਿਬਜੀਤ, ਆਯੂਸ਼
​ਇਨਵੈਸਟੀਚਰ ਸੈਰੇਮਨੀ ਦੇ ਸਫ਼ਲ ਆਯੋਜਨ ਲਈ ਡਾ. ਢੀਂਗਰਾ ਨੇ ਡਾ. ਰੂਪਾਲੀ ਸੂਦ, ਡਾ. ਜਗਮੋਹਨ ਮਾਗੋ, ਡਾ. ਮੁਨੀਸ਼ ਗੁਪਤਾ, ਡਾ. ਰੇਖਾ ਅਤੇ ਮੈਡਮ ਪੱਲਵੀ ਮਹਿਤਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਰਹਿਣ ਤਾਂ ਜੋ ਉਹ ਸਾਰੇ ਪ੍ਰੋਗਰਾਮਾਂ ਵਿੱਚ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ। ਮੈਡਮ ਹਰਪ੍ਰੀਤ ਕੌਰ ਨੇ ਸ਼ਾਨਦਾਰ ਮੰਚ ਸੰਚਾਲਨ ਕਰਦਿਆਂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ।