ਜਲੰਧਰ ਲਈ ਮਾਣ ਵਾਲੀ ਗੱਲ: NIT ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਸਣੇ 20 ਪ੍ਰੋਫੈਸਰ ਵਿਸ਼ਵ ਦੇ ਸਰਵੋਤਮ ਖੋਜਕਾਰਾਂ ‘ਚ ਸ਼ੁਮਾਰ
( KOROTANY ) ਜਲੰਧਰ – ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ) ਜਲੰਧਰ ਦੇ 20 ਫੈਕਲਟੀ ਮੈਂਬਰਾਂ ਨੂੰ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸੇਵੀਅਰ ਵੱਲੋਂ ਜਾਰੀ ਦੁਨੀਆ ਦੇ ਟੌਪ 2% ਵਿਗਿਆਨੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ‘ਚ ਪ੍ਰੋ. ਬਿਨੋਦ ਕੁਮਾਰ ਕਨੌਜੀਆ, ਡਾਇਰੈਕਟਰ, ਐਨਆਈਟੀ ਜਲੰਧਰ, ਦੇ ਨਾਲ ਡਾ. ਵਿਜੈ ਰਾਕੇਸ਼ ਕੁਮਾਰ, ਡਾ. ਬਲਵਿੰਦਰ ਰਾਜ, ਡਾ. ਮੋਹਿਤ ਕੁਮਾਰ, ਡਾ. ਵਿਸ਼ਾਲ ਐਸ ਸ਼ਰਮਾ, ਡਾ. ਸਮਯਵੀਰ ਸਿੰਘ, ਡਾ. ਉਮਾ ਸ਼ੰਕਰ, ਡਾ. ਅੰਮ੍ਰਿਤਪਾਲ ਸਿੰਘ, ਡਾ. ਪ੍ਰਾਂਗਿਆ ਰੰਜਨ ਰਾਉਤ, ਡਾ. ਹਰਪ੍ਰੀਤ ਸਿੰਘ, ਡਾ. ਸਤਿਏਂਦਰ ਸਿੰਘ, ਡਾ. ਬਲਬੀਰ ਸਿੰਘ ਕੈਥ, ਡਾ. ਸੁਮਿਤ ਸ਼ਰਮਾ, ਡਾ. ਪ੍ਰੀਤਮ ਕੁਮਾਰ ਦੀਕਸ਼ਿਤ, ਡਾ. ਰਾਜ ਕੁਮਾਰ ਆਰਿਆ, ਪ੍ਰੋ. ਜੇ.
ਐਨ. ਚਕਰਵਰਤੀ, ਡਾ. ਅਰਵਿੰਦ ਕੁਮਾਰ, ਡਾ. ਅਫਜ਼ਲ ਸਿਕੰਦਰ, ਡਾ. ਮਹਿੰਦਰ ਕੁਮਾਰ ਅਤੇ ਡਾ. ਆਰ ਸਿਵਰਾਜ ਸ਼ਾਮਲ ਹਨ।
ਇਨ੍ਹਾਂ ਫੈਕਲਟੀ ਮੈਂਬਰਾਂ ਦੀ ਰਿਸਰਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇਮੇਜ ਪ੍ਰੋਸੈਸਿੰਗ, ਐਪਲਾਈਡ ਫਿਜ਼ਿਕਸ, ਇੰਡਸਟਰੀਅਲ ਇੰਜੀਨੀਅਰਿੰਗ ਅਤੇ ਆਟੋਮੇਸ਼ਨ, ਐਨਵਾਇਰਨਮੈਂਟਲ ਸਾਇੰਸ, ਮਟੀਰੀਅਲ ਸਾਇੰਸ, ਐਨਰਜੀ, ਪਾਲੀਮਰ, ਬਾਇਓਟੈਕਨਾਲੋਜੀ, ਕੰਪਿਊਟਰ ਹਾਰਡਵੇਅਰ ਅਤੇ ਆਰਕੀਟੈਕਚਰ, ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕ ਇੰਜੀਨੀਅਰਿੰਗ, ਨੈੱਟਵਰਕਿੰਗ ਅਤੇ ਟੈਲੀਕਮਿਊਨੀਕੇਸ਼ਨ ਅਤੇ ਮਕੈਨੀਕਲ ਇੰਜੀਨੀਅਰਿੰਗ ਅਤੇ ਟਰਾਂਸਪੋਰਟ ਵਰਗੇ ਵੱਖ-ਵੱਖ ਵਿਸ਼ਿਆਂ ਨਾਲ ਜੁੜੀ ਹੋਈ ਹੈ।
ਪ੍ਰੋ. ਬਿਨੋਦ ਕੁਮਾਰ ਕਨੌਜੀਆ, ਡਾਇਰੈਕਟਰ, ਐਨਆਈਟੀ ਜਲੰਧਰ, ਨੇ ਸਾਰੇ ਫੈਕਲਟੀ ਮੈਂਬਰਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਰਿਸਰਚ ‘ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਪ੍ਰੋ. ਅਨਿਸ਼ ਸਚਦੇਵਾ, ਰਜਿਸਟਰਾਰ, ਐਨਆਈਟੀ ਜਲੰਧਰ, ਨੇ ਵੀ ਸਾਰੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।

More Related Stories
ਜਲੰਧਰ ‘ਚ ਹਾਈ-ਵੋਲਟੇਜ ਡਰਾਮਾ: ਨਿਊ ਜਵਾਹਰ ਨਗਰ ‘ਚ ਕਰੋੜਾਂ ਦੀ ਕੋਠੀ ਪਿੱਛੇ ਭਿੜੇ NRI ਦੀ ਧੀ ਤੇ ਵਕੀਲ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼
ਪੰਜਾਬ ਚੋਣਾਂ 2027 ਲਈ ਪੁਲਿਸ ਨੇ ਹੁਣੇ ਤੋਂ ਖਿੱਚੀ ਤਿਆਰੀ, ਗੁਆਂਢੀ ਸੂਬਿਆਂ ਨਾਲ ਬਣੇਗੀ ਸਾਂਝੀ ਰਣਨੀਤੀ
ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਦੀ ਵਧਣ ਵਾਲੀ ਹੈ ਸੈਲਰੀ, ਪੀਐਮ ਮੋਦੀ ਤੋਂ ਬਾਅਦ ਵਿੱਤ ਮੰਤਰਾਲੇ ਨੇ ਦਿੱਤੇ ਸੰਕੇਤ…