Global Awareness News

Awareness is Power: Know the World

ਪੰਜਾਬ 2027 ਚੋਣਾਂ ਚੋਣਾਂ ਲਈ ਲਈ ਪਹਿਲਾ ਹੁਕਮ ਜਾਰੀ

ਪੰਜਾਬ 2027 ਚੋਣਾਂ ਚੋਣਾਂ ਲਈ ਲਈ ਪਹਿਲਾ ਹੁਕਮ ਜਾਰੀ

ਚੋਣ ਕਮਿਸ਼ਨ ਨੇ ਅਫ਼ਸਰਾਂ ਦੇ ਤਬਾਦਲਿਆਂ ਲਈ ਨਿਰਦੇਸ਼ ਕੀਤੇ ਜਾਰੀ। ਮੁਲਾਜ਼ਮਾਂ ਨੂੰ 31 ਨਵੰਬਰ ਤੱਕ ਗ੍ਰਹਿ ਜ਼ਿਲ੍ਹੇ ਤੋਂ ਤਬਦੀਲ ਕਰਨ ਦਾ ਹੁਕਮ।

( KOROTANY ) ਜਲੰਧਰ,

ਚੋਣ ਕਮਿਸ਼ਨ ਨੇ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲਿਆਂ ਲਈ ਪਹਿਲਾ ਹੁਕਮ ਜਾਰੀ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਚੋਣ ਡਿਊਟੀ ਨਾਲ ਜੁੜੇ ਅਧਿਕਾਰੀ ਆਪਣੇ ਗ੍ਰਹਿ ਜ਼ਿਲ੍ਹੇ ਵਿੱਚ ਤਾਇਨਾਤ ਨਹੀਂ ਰਹਿ ਸਕਣਗੇ ਅਤੇ 31 ਨਵੰਬਰ 2026 ਤੱਕ ਸਾਰੇ ਤਬਾਦਲੇ ਮੁਕੰਮਲ ਕਕੇ ਰਿਪੋਰਟ ਭੇਜੀ ਜਾਵੇ।

ਕਿਹੜੇ ਅਧਿਕਾਰੀਆਂ ਦਾ ਹੋਵੇਗਾ ਤਬਾਦਲਾ ?

ਕਮਿਸ਼ਨ ਨੇ ਕਿਹਾ ਹੈ ਕਿ ਕੋਈ ਵੀ ਅਧਿਕਾਰੀ ਜੋ ਸਿੱਧੇ ਤੌਰ ‘ਤੇ ਚੋਣ ਡਿਊਟੀ ਨਾਲ ਜੁੜਿਆ ਹੈ, ਉਹ ਆਪਣੇ ਗ੍ਰਹਿ ਜ਼ਿਲ੍ਹੇ (Home District) ਵਿੱਚ ਤਾਇਨਾਤ ਨਹੀਂ ਰਹਿ ਸਕੇਗਾ। ਜੇਕਰ ਕਿਸੇ ਅਧਿਕਾਰੀ ਨੇ ਪਿਛਲੇ 4 ਸਾਲਾਂ ਵਿੱਚ ਇੱਕੋ ਜ਼ਿਲ੍ਹੇ ਵਿੱਚ 3 ਸਾਲ ਪੂਰੇ ਕਰ ਲਏ ਹਨ ਜਾਂ 31 ਮਾਰਚ 2027 ਤੱਕ 3 ਸਾਲ ਪੂਰੇ ਹੋਣ ਵਾਲੇ ਹਨ ਤਾਂ ਉਸਦਾ ਤਬਾਦਲਾ ਲਾਜ਼ਮੀ ਹੋਵੇਗਾ।

ਕਿਹੜੇ ਵਿਭਾਗ ਆਉਣਗੇ ਘੇਰੇ ਵਿੱਚ ?

ਜ਼ਿਲ੍ਹਾ ਅਧਿਕਾਰੀ:

DEO, SDM, Tehsildar, BDO, ERO, RO/ARO

ਪੁਲਿਸ ਵਿਭਾਗ:

ADGP, IG, DIG, SSP, SP, DSP, Inspector, Sub-Inspector

ਆਬਕਾਰੀ ਅਤੇ ਟਰਾਂਸਪੋਰਟ ਵਿਭਾਗ:

RTO, ARTO, DTO ਅਤੇ SI

ਨਸ਼ਿਆਂ ਮੁਕਤ ਅਤੇ ਨਿਰਪੱਖ ਚੋਣਾਂ ਲਈ ਵਚਨਬੱਧ

ਆਖਰੀ ਮਿਤੀ 30 ਨਵੰਬਰ:

3 ਚੋਣ ਕਮਿਸ਼ਨ ਨੇ ਸਾਰੇ ਮੁੱਖ ਸਕੱਤਰਾਂ ਅਤੇ DGPs ਨੂੰ ਹੁਕਮ ਦਿੱਤਾ ਹੈ ਕਿ ਸਾਰੇ ਤਬਾਦਲੇ ਕਰਕੇ 30 ਨਵੰਬਰ 2026 ਤੱਕ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ।

4 ਕੌਣ ਰਹੇਗਾ ਬਾਹਰ?

31 ਮਾਰਚ 2027 ਤੱਕ ਰਿਟਾਇਰ ਹੋਣ ਵਾਲੇ ਅਧਿਕਾਰੀ, ਡਾਕਟਰ, ਇੰਜੀਨੀਅਰ, ਅਧਿਆਪਕ ਅਤੇ ਸਕੱਤਰੇਤ ਵਿੱਚ ਤਾਇਨਾਤ ਅਧਿਕਾਰੀਆਂ ‘ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ।

ਖਾਸ ਗੱਲ

ਦੱਸਣਯੋਗ ਹੈ ਕਿ ਇਸ ਵਾਰ ਚੋਣ ਕਮਿਸ਼ਨ ਨੇ ਸਖਤੀ ਵਰਤਦਿਆਂ ਕਿਹਾ ਹੈ ਕਿ ਜੋਕਰ ਕਿਸੇ ਅਧਿਕਾਰੀ ਖਿਲਾਫ ਅਪਰਾਧਿਕ ਮਾਮਲਾ ਚੱਲ ਰਿਹਾ ਹੈ ਜਾਂ ਪਹਿਲਾਂ ਚੋਣ ਡਿਊਟੀ ਵਿੱਚ ਲਾਪਰਵਾਹੀ ਦਾ ਦੋਸ਼ ਲੱਗਾ ਹੈ ਤਾਂ ਉਸਨੂੰ ਕੋਈ ਚੋਣ ਡਿਊਟੀ ਨਹੀਂ ਦਿੱਤੀ ਜਾਵੇਗੀ।