ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਸਰਕਲ ਸਟਾਇਲ ਕਬੱਡੀ ਖਿਡਾਰੀਆਂ ਨੇ ਜਿਲ੍ਹਾ ਖੇਡਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।
ਕਬੱਡੀ ਦੇ 3 ਖਿਡਾਰੀਆਂ ਦੀ ਸਟੇਟ ਖੇਡਣ ਲਈ ਹੋਈ ਚੋਣ ।
ਸਰਦੂਲਗੜ੍ਹ 16 ਸਤੰਬਰ :- ਗੁਰਜੀਤ ਸ਼ੀਂਹ, ਦਸਮੇਸ਼ ਕਾਨਵੈਂਟ ਸੀਨੀ: ਸੈਕੰਡਰੀ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ 68ਵੀਆਂ ਜਿਲ੍ਹਾ ਪੱਧਰੀ ਅੰਡਰ-19 ਸਰਕਲ ਸਟਾਇਲ ਕਬੱਡੀ ਮੁਕਾਬਲੇ ਸਰਕਾਰੀ ਸੀਨੀਅਰ ਸਕੈਡੰਰੀ ਬੌੜਾਵਾਲ ਮਾਨਸਾ ਵਿਖੇ ਹੋਏ ਸਖਤ ਮੁਕਾਬਲਿਆ ਵਿੱਚੋ ਜੋਗਾ ਜੋਨ, ਭੀਖੀ ਜੋਨ ਅਤੇ ਝੁਨੀਰ ਜੋਨ ਨੂੰ ਹਰਾਉਦਿਆ ਹੋਇਆ ਫਾਈਨਲ ਵਿੱਚ ਬੁਢਲਾਡਾ ਜੋਨ ਨੂੰ ਹਰਾ ਕੇ ਪਹਿਲਾ ਸਥਾਨ ਤੇ ਰਹਿੰਦਿਆ ਸੋਨ ਤਗਮਾ ਜਿੱਤਿਆ ਜਿਸ ਵਿੱਚ ਵਿੱਚ ਦਸਮੇਸ ਸਕੂਲ ਦੇ ਤਿੰਨ ਖਿਡਾਰੀ ਗੁਰਵਿੰਦਰ ਸਿੰਘ , ਭੁਪਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੀ ਪੰਜਾਬ ਸਟੇਟ ਖੇਡਣ ਲਈ ਚੋਣ ਹੋਈ ।ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਸਰਕਲ ਕਬੱਡੀ ਟੀਮ ਕੋਚ ਮਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਵਧਾਈਆਂ ਦਿੰਦਿਆਂ ਸਟੇਟ ਵਿਚੋਂ ਵੀ ਵਧੀਆ ਕਾਰਗੁਜਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ।

More Related Stories
ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਮਹਾਰਾਜ ਜਸਦੀਪ ਸਿੰਘ ਗਿੱਲ: ਕ੍ਰਿਸ਼ਨਾ ਤਲਵਾਰ ਦੀ ਅੰਤਿਮ ਸੰਸਕਾਰ ‘ਚ ਹੋਏ ਸ਼ਾਮਲ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪੰਜਾਬ – ਬਲਾਤਕਾਰ ਦੇ ਦੋਸ਼ਾਂ ਨੂੰ ਲੈ ਕੇ ਐਲਪੀਯੂ ਵਿੱਚ ਹੰਗਾਮਾ: ਵਿਦਿਆਰਥੀਆਂ ਨੇ ਕੈਂਪਸ ਨੂੰ ਅੱਗ ਲਗਾ ਦਿੱਤੀ, ਐਂਟਰੀ ਗੇਟ ਤੋੜਨ ਦੀ ਕੋਸ਼ਿਸ਼ ਕੀਤੀ; ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਗਿਆ