ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਸਰਕਲ ਸਟਾਇਲ ਕਬੱਡੀ ਖਿਡਾਰੀਆਂ ਨੇ ਜਿਲ੍ਹਾ ਖੇਡਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।

ਕਬੱਡੀ ਦੇ 3 ਖਿਡਾਰੀਆਂ ਦੀ ਸਟੇਟ ਖੇਡਣ ਲਈ ਹੋਈ ਚੋਣ ।
ਸਰਦੂਲਗੜ੍ਹ 16 ਸਤੰਬਰ :- ਗੁਰਜੰਟ ਸਿੰਘ / ਦਸਮੇਸ਼ ਕਾਨਵੈਂਟ ਸੀਨੀ: ਸੈਕੰਡਰੀ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ 68ਵੀਆਂ ਜਿਲ੍ਹਾ ਪੱਧਰੀ ਅੰਡਰ-19 ਸਰਕਲ ਸਟਾਇਲ ਕਬੱਡੀ ਮੁਕਾਬਲੇ ਸਰਕਾਰੀ ਸੀਨੀਅਰ ਸਕੈਡੰਰੀ ਬੌੜਾਵਾਲ ਮਾਨਸਾ ਵਿਖੇ ਹੋਏ ਸਖਤ ਮੁਕਾਬਲਿਆ ਵਿੱਚੋ ਜੋਗਾ ਜੋਨ, ਭੀਖੀ ਜੋਨ ਅਤੇ ਝੁਨੀਰ ਜੋਨ ਨੂੰ ਹਰਾਉਦਿਆ ਹੋਇਆ ਫਾਈਨਲ ਵਿੱਚ ਬੁਢਲਾਡਾ ਜੋਨ ਨੂੰ ਹਰਾ ਕੇ ਪਹਿਲਾ ਸਥਾਨ ਤੇ ਰਹਿੰਦਿਆ ਸੋਨ ਤਗਮਾ ਜਿੱਤਿਆ ਜਿਸ ਵਿੱਚ ਵਿੱਚ ਦਸਮੇਸ ਸਕੂਲ ਦੇ ਤਿੰਨ ਖਿਡਾਰੀ ਗੁਰਵਿੰਦਰ ਸਿੰਘ , ਭੁਪਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੀ ਪੰਜਾਬ ਸਟੇਟ ਖੇਡਣ ਲਈ ਚੋਣ ਹੋਈ ।ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਸਰਕਲ ਕਬੱਡੀ ਟੀਮ ਕੋਚ ਮਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਵਧਾਈਆਂ ਦਿੰਦਿਆਂ ਸਟੇਟ ਵਿਚੋਂ ਵੀ ਵਧੀਆ ਕਾਰਗੁਜਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ।

More Related Stories
ਕੇਂਦਰੀ ਮੰਤਰੀ ਪਿਊਸ਼ ਗੋਇਲ 15-16 ਨਵੰਬਰ ਤੱਕ ਮਿਸਰ ਦਾ ਦੌਰਾ ਕਰਨਗੇ
ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਨੇ ਸਹੋਦਯਾ ਈ-ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜਿੱਤਿਆ ਪਹਿਲਾ ਇਨਾਮ
ਇੰਨੋਸੈਂਟ ਹਾਰਟਸ ਗਰੁੱਪ ਵੱਲੋਂ ਸਾਲਾਨਾ ਚੈਂਪੀਅਨ ਐਕਸੀਲੈਂਸ (ACE) ਐਵਾਰਡਜ਼ 2026 ਵਿੱਚ ਖੇਡ ਪ੍ਰਤਿਭਾਵਾਂ ਦਾ ਸਨਮਾਨ