Global Awareness News

Awareness is Power: Know the World

ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੇ ਫੈਸ਼ਨ ਮੇਕਓਵਰ ਵਿਭਾਗ ਵੱਲੋਂ ‘ਹੇਅਰ ਕੱਟ ਅਤੇ ਸਟਾਈਲ ਤਕਨੀਕ’ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੇ ਫੈਸ਼ਨ ਮੇਕਓਵਰ ਵਿਭਾਗ ਵੱਲੋਂ ‘ਹੇਅਰ ਕੱਟ ਅਤੇ ਸਟਾਈਲ ਤਕਨੀਕ’ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

( KOROTANY ) ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੇ ਫੈਸ਼ਨ ਮੇਕਓਵਰ ਵਿਭਾਗ ਦੇ ਕਾਸਮੈਟੋਲੋਜੀ ਦੇ ਵਿਦਿਆਰਥੀਆਂ ਲਈ ‘ਹੇਅਰ ਕੱਟ ਅਤੇ ਸਟਾਈਲ ਤਕਨੀਕ’ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸ੍ਰੀ ਤੁਸ਼ਾਰ ਬਾਂਸਲ ਜੋ ਕਿ ਹੇਅਰ ਸਟਾਈਲਿੰਗ ਅਤੇ ਆਪਣੀ ਸਟਾਈਲਿੰਗ ਤਕਨੀਕਾਂ ਬਾਰੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਹੋਏ ਹਨ, ਹਾਜ਼ਰ ਸਨ। ਸ੍ਰੀ ਤੁਸ਼ਾਰ ਬਾਂਸਲ ਨੇ ਵਿਦਿਆਰਥੀਆਂ ਨੂੰ ਹੇਅਰ ਕਟਿੰਗ ਦੌਰਾਨ ਵਰਤੇ ਜਾਣ ਵਾਲੇ ਵੱਖ-ਵੱਖ ਔਜ਼ਾਰਾਂ ਜਿਵੇਂ ਕਿ ਸਟਰੇਟਨਰ, ਕਰਲਿੰਗ ਰਾਡਸ, ਡ੍ਰਾਇਅਰ, ਸਟਾਈਲਿੰਗ ਕੌਮਬਜ, ਸੀਜਰਸ ਅਤੇ ਵਾਲਾਂ ਦੇ ਸਟਾਈਲਿੰਗ ਲਈ ਵੱਖ-ਵੱਖ ਬ੍ਰਾਂਡਾਂ ਦੇ ਉਤਪਾਦਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਤੁਸ਼ਾਰ ਬਾਂਸਲ ਨੇ ਕਾਸਮੈਟੋਲੋਜੀ ਦੇ ਵਿਦਿਆਰਥੀਆਂ ਨੂੰ ਵਾਲ ਕੱਟਣ ਸਮੇਂ ਸੈਕਸ਼ਨਿੰਗ, ਗਾਈਡੈਂਸ, ਐਂਗਲ ਅਤੇ ਹੇਅਰ ਟੈਕਸਟਚਰਿੰਗ ਦੇ ਗਿਆਨ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ। ਪਿ੍ੰਸੀਪਲ ਡਾ. ਨੀਰਜਾ ਢੀਂਗਰਾ ਨੇ ਇਸ ਵਰਕਸ਼ਾਪ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੇ ਯੁੱਗ ਵਿਚ ਹੇਅਰ ਸਟਾਈਲਿੰਗ ਇਕ ਅਜਿਹਾ ਖੇਤਰ ਹੈ ਜਿਸ ਵਿਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਅਜੋਕੇ ਸਮੇਂ ਵਿੱਚ ਨਾ ਸਿਰਫ਼ ਔਰਤਾਂ ਸਗੋਂ ਮਰਦ ਵੀ ਆਪਣੇ ਹੇਅਰ ਸਟਾਈਲ ਪ੍ਰਤੀ ਬਹੁਤ ਸੁਚੇਤ ਹਨ; ਇਸ ਲਈ ਅੱਜ ਦੇ ਮੁਕਾਬਲੇ ਦੇ ਮਾਹੌਲ ਵਿੱਚ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨ ਲਈ ਅਸੀਂ ਸਮੇਂ-ਸਮੇਂ ‘ਤੇ ਵੱਖ-ਵੱਖ ਵਿਸ਼ਿਆਂ ‘ਤੇ ਵਰਕਸ਼ਾਪਾਂ ਲਗਾਉਂਦੇ ਰਹਿੰਦੇ ਹਾਂ ਤਾਂ ਜੋ ਉਹ ਕਿਸੇ ਵਿਸ਼ੇਸ਼ ਖੇਤਰ ਦੇ ਮਾਹਿਰਾਂ ਤੋਂ ਗਿਆਨ ਪ੍ਰਾਪਤ ਕਰ ਸਕਣ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕਰ ਸਕਣ। ਇਸ ਵਰਕਸ਼ਾਪ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਉਹਨਾਂ ਨੇ ਫੈਸ਼ਨ ਮੇ ਕੋਵਰ ਦੀ ਅਧਿਆਪਕਾ ਮੈਡਮ ਮੀਨਲ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਮੇਂ ਅਨੁਸਾਰ ਵਿਸ਼ਿਆਂ ਦੀ ਚੋਣ ਕਰਕੇ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਆਯੋਜਨ ਕਰਵਾਉਂਦੇ ਰਹਿਣ।