ਅੰਮ੍ਰਿਤਸਰ-ਹਾਵੜਾ ਰੇਲ, ਮੇਲ ‘ਚ ਧਮਾਕਾ, ਚਾਰ ਯਾਤਰੀ ਜ਼ਖਮੀ; ਕਈਆਂ ਨੇ ਜਾਨ ਬਚਾਉਣ ਲਈ ਰੇਲ ਦੇ ਡੱਬੇ ਤੋਂ ਮਾਰੀ ਛਾਲ
( ਕੋਰੋਟਾਣੇ ) ਫਤਹਿਗੜ੍ਹ ਸਾਹਿਬ: ਸ਼ਨੀਵਾਰ ਰਾਤ ਕਰੀਬ 10.30 ਵਜੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਚੱਲਦੀ ਟਰੇਨ ‘ਚ ਧਮਾਕਾ ਹੋਇਆ। ਇਹ ਧਮਾਕਾ ਅੰਮ੍ਰਿਤਸਰ ਤੋਂ ਚੱਲ ਰਹੀ ਹਾਵੜਾ ਮੇਲ ਦੇ ਜਨਰਲ ਡੱਬੇ ਵਿੱਚ ਹੋਇਆ।
ਧਮਾਕਾ ਬਾਲਟੀ ‘ਚ ਰੱਖੇ ਪਟਾਕਿਆਂ ਕਾਰਨ ਹੋਇਆ
ਧਮਾਕਾ ਬਾਲਟੀ ‘ਚ ਰੱਖੇ ਪਟਾਕਿਆਂ ਕਾਰਨ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਕਰੀਬ 20 ਯਾਤਰੀਆਂ ਨੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ।
ਇਨ੍ਹਾਂ ਵਿੱਚੋਂ ਚਾਰ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਜੀਆਰਪੀ ਤੇ ਆਰਪੀਐਫ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਜ਼ਖਮੀਆਂ ਦੀ ਪਛਾਣ ਅਜੈ ਕੁਮਾਰ ਅਤੇ ਉਸ ਦੀ ਪਤਨੀ ਸੰਗੀਤਾ ਕੁਮਾਰੀ ਵਾਸੀ ਭੋਜਪੁਰ ਪੀਰੂ ਬਿਹਾਰ, ਆਸ਼ੂਤੋਸ਼ ਪਾਲ ਵਾਸੀ ਉੱਤਰ ਪ੍ਰਦੇਸ਼ ਅਤੇ ਸੋਨੂੰ ਕੁਮਾਰ ਵਾਸੀ ਨਵਾਦਾ ਬਾਜ਼ਾਰ ਬਿਹਾਰ ਵਜੋਂ ਹੋਈ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਜੀਆਰਪੀ ਅਤੇ ਆਰਪੀਐਫ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਧਮਾਕੇ ਦੀ ਆਵਾਜ਼ ਸੁਣ ਕੇ ਕਈ ਲੋਕ ਭੱਜੇ
ਧਮਾਕੇ ਦੀ ਆਵਾਜ਼ ਸੁਣ ਕੇ ਚੱਲਦੀ ਟਰੇਨ ਤੋਂ ਛਾਲ ਮਾਰਨ ਵਾਲੇ ਆਸ਼ੂਤੋਸ਼ ਪਾਲ ਦੇ ਭਰਾ ਰਾਕੇਸ਼ ਪਾਲ ਨੇ ਦੱਸਿਆ ਕਿ ਉਹ ਸੌਂ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਉਹ ਡਰ ਗਿਆ ਅਤੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ।
ਅਜੈ ਅਤੇ ਉਸ ਦੀ ਪਤਨੀ ਸੰਗੀਤਾ ਨੇ ਦੱਸਿਆ ਕਿ ਉਹ ਛੱਠ ਪੂਜਾ ਲਈ ਬਿਹਾਰ ਸਥਿਤ ਆਪਣੇ ਘਰ ਜਾ ਰਹੇ ਸਨ। ਉਹ ਫਗਵਾੜਾ ਸਟੇਸ਼ਨ ਤੋਂ ਰੇਲਗੱਡੀ ‘ਤੇ ਚੜ੍ਹੇ ਸੀ।
ਅਚਾਨਕ ਅੱਗ ਲੱਗ ਗਈ ਅਤੇ ਧਮਾਕਾ ਹੋਇਆ
ਜੀਆਰਪੀ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਯਾਤਰੀ ਠੀਕ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੇਲਗੱਡੀ ਵਿੱਚ ਇੱਕ ਬਾਲਟੀ ਪਈ ਸੀ ਜਿਸ ਵਿੱਚ ਪਟਾਕੇ ਸਨ। ਇਸ ਵਿਚ ਅਚਾਨਕ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਾਲਟੀ ਕਿਸ ਯਾਤਰੀ ਦੀ ਸੀ। ਪੁਲਿਸ ਜਾਂਚ ਜਾਰੀ ਹੈ।

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…