Global Awareness News

Awareness is Power: Know the World

ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਨੇ ਲਗਾਤਾਰ 24ਵੀਂ ਵਾਰ ਇੰਟਰ-ਜ਼ੋਨਲ ਯੂਥ ਫੈਸਟੀਵਲ ਦੀ ਓਵਰਆਲ ਚੈਂਪੀਅਨ ਟਰਾਫੀ ਜਿੱਤੀ ਅਤੇ ਮਿਊਜਿਕ, ਥੀਏਟਰ, ਲਿਟਰੇਰੀ, ਫਾਈਨ ਆਰਟਸ ਅਤੇ ਫੋਕ ਦੀਆਂ ਟਰਾਫੀਆਂ ‘ਤੇ ਵੀ ਆਪਣਾ ਦਬਦਬਾ ਕਾਇਮ ਕੀਤਾ

ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਨੇ ਲਗਾਤਾਰ 24ਵੀਂ ਵਾਰ ਇੰਟਰ-ਜ਼ੋਨਲ ਯੂਥ ਫੈਸਟੀਵਲ ਦੀ ਓਵਰਆਲ ਚੈਂਪੀਅਨ ਟਰਾਫੀ ਜਿੱਤੀ

ਅਤੇ ਮਿਊਜਿਕ, ਥੀਏਟਰ, ਲਿਟਰੇਰੀ, ਫਾਈਨ ਆਰਟਸ ਅਤੇ ਫੋਕ ਦੀਆਂ ਟਰਾਫੀਆਂ ‘ਤੇ ਵੀ ਆਪਣਾ ਦਬਦਬਾ ਕਾਇਮ ਕੀਤਾ

( KOROTANY ) JALANDHAR PUNJAB INDIA, ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਸਬੂਤ ਦਿੰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 8 ਤੋਂ 10 ਨਵੰਬਰ ਤੱਕ ਕਰਵਾਏ ਗਏ ਇੰਟਰ-ਜ਼ੋਨਲ ਯੂਥ ਫੈਸਟੀਵਲ ਵਿੱਚ ਭਾਗ ਲੈ ਕੇ ਲਗਾਤਾਰ 24ਵੀਂ ਵਾਰ ਚੈਂਪੀਅਨਸ਼ਿਪ ਦੀ ਟਰਾਫੀ ਤੇ ਆਪਣਾ ਕਬਜ਼ਾ ਕਰਦੇ ਹੋਏ , ਮਿਊਜ਼ਿਕ, ਥੀਏਟਰ, ਫਾਈਨ ਆਰਟਸ,ਲਿਟਰੇਰੀ ਅਤੇ ਫੋਕ ਦੀ ਟਰਾਫੀ ਵੀ ਜਿੱਤੀ। ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਇਸ ਸ਼ਾਨਦਾਰ ਜਿੱਤ ‘ਤੇ ਯੁਵਕ ਮੇਲੇ ‘ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ। ਡਾ: ਢੀਂਗਰਾ ਨੇ ਕਿਹਾ ਕਿ ਏ.ਪੀ.ਜੇ ਕਾਲਜ ਆਪਣੇ ਸੰਸਥਾਪਕ ਮੁਖੀ ਡਾ: ਸੱਤਿਆਪਾਲ ਜੀ ਦੀ ਪ੍ਰੇਰਨਾ ਅਤੇ ਏ.ਪੀ.ਜੇ ਸੱਤਿਆ ਐਂਡ ਸਵਰਨ ਗਰੁੱਪ ਦੀ ਪ੍ਰੈਜੀਡੈਂਟ, ਏ.ਪੀ.ਜੇ. ਐਜੂਕੇਸ਼ਨ ਦੇ ਮੁਖੀ ਅਤੇ ਏ.ਪੀ.ਜੇ ਸੱਤਿਆ ਯੂਨੀਵਰਸਿਟੀ ਦੀ ਚਾਂਸਲਰ ਸ੍ਰੀਮਤੀ ਸੁਸ਼ਮਾ ਪਾਲ ਬਰਲੀਆ ਦੀ ਦੂਰਅੰਦੇਸ਼ੀ ਅਤੇ ਨਿਰੰਤਰ ਹੱਲਾਸ਼ੇਰੀ ਸਦਕਾ ਅਸੀਂ ਵਿਦਿਆਰਥੀਆਂ ਦੇ ਸਰਵਪੱਖੀ ਅਤੇ ਬਹੁਪੱਖੀ ਵਿਕਾਸ ਨੂੰ ਵੜਾਵਾ ਦਿੰਦੇ ਹਾਂ ਤਾਂ ਜੋ ਕਿਸੇ ਵੀ ਵਿਸ਼ੇ ਵਿੱਚ ਡਿਗਰੀ ਪ੍ਰਾਪਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਤਿਭਾ ਵਿੱਚ ਵੀ ਨਿਖਾਰ ਆ ਸਕੇ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਵਿੱਚ ਜੇਤੂ ਰਹੇ ਕਈ ਵਿਦਿਆਰਥੀ ਅੱਜ ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਅਦਾਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਕੇ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ।


ਕਾਲਜ ਦੇ ਵਿਦਿਆਰਥੀਆਂ ਨੇ ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਕੁੱਲ 36 ਮੁਕਾਬਲਿਆਂ ਵਿੱਚੋਂ 35 ਵਿੱਚ ਭਾਗ ਲਿਆ। ਕੁੱਲ 155 ਅੰਕ ਪ੍ਰਾਪਤ ਕੀਤੇ ਅਤੇ 19 ਮੁਕਾਬਲਿਆਂ ਵਿੱਚ ਪਹਿਲਾ, 10 ਮੁਕਾਬਲਿਆਂ ਵਿੱਚ ਦੂਜਾ ਅਤੇ 4 ਮੁਕਾਬਲਿਆਂ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਜਿੱਤ ਦਾ ਐਲਾਨ ਕੀਤਾ। ਸਾਰੇ ਮੁਕਾਬਲਿਆਂ ਦੇ ਐਲਾਨੇ ਨਤੀਜੇ ਇਸ ਪ੍ਰਕਾਰ ਰਹੇ: ਕੁਇਜ਼, ਗਰੁੱਪ ਭਜਨ, ਇੰਡੀਅਨ ਗਰੁੱਪ ਸੌਂਗ, ਕਲੇਅ ਮਾਡਲਿੰਗ, ਫੋਟੋਗ੍ਰਾਫੀ, ਕਲਾਸੀਕਲ ਡਾਂਸ, ਫੋਕ ਸੌਂਗ, ਫੋਕ ਆਰਕੈਸਟਰਾ, ਰੰਗੋਲੀ, ਪੋਸਟਰ ਮੇਕਿੰਗ, ਕਲਾਸੀਕਲ ਇੰਸਟਰੂਮੈਂਟ ਪ੍ਰਕਸ਼ਨ, ਕਲਾਸੀਕਲ ਇੰਸਟਰੂਮੈਂਟ ਨਾਨ ਪ੍ਕਸ਼ਨ, ਮਾਈਮ, ਸਕਿੱਟ, ਵਨ ਐਕਟ ਪਲੇ ,ਵੈਸਟਰਨ ਸੋਲੋ, ਵੈਸਟਰਨ ਗਰੁੱਪ ਸਾਂਗ, ਵੈਸਟਰਨ ਇੰਸਟਰੂਮੈਂਟਲ ਸੋਲੋ, ਜਨਰਲ ਡਾਂਸ,ਵਿੱਚ ਪਹਿਲਾ। ਪੇਂਟਿੰਗ ਆਨ ਸਪਾਟ, ਗੀਤ-ਗ਼ਜ਼ਲ, ਕਾਸਟਿਊਮ ਪਰੇਡ, ਮਿਮਿਕਰੀ, ਕਲਾਸੀਕਲ ਵੋਕਲ, ਕਵੀਸ਼ਰੀ, ਵਾਰ ਗਾਇਨ, ਪੋਇਟਿਕਲ ਸਿੰਪੋਜ਼ੀਅਮ, ਇਲੋਕਿਊਸ਼ਨ ਅਤੇ ਗਿੱਧੇ ਵਿਚ ਦੂਜਾ, ਅਤੇ ਭੰਗੜਾ, ਕਾਰਟੂਨਿੰਗ, ਫੁਲਕਾਰੀ ਅਤੇ ਮਹਿੰਦੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਬੈਸਟ ਐਕਟਰੈਸ- ਦੂਜਾ ਸਥਾਨ ਤਨਿਸ਼ਠਾ ਨੂੰ , ਬੈਸਟ ਐਕਟਰ-ਦੂਜਾ ਸਥਾਨ ਸੰਯਮ ਨੂੰ , ਬੈਸਟ ਡਾਂਸਰ- ਤੀਜਾ ਸਥਾਨ ਤੇ ਹਰਲੀਨ ਨੂੰ ਚੁਣਿਆ ਗਿਆ। ਡਾ: ਢੀਂਗਰਾ ਨੇ ਇਸ ਸ਼ਾਨਦਾਰ ਅਤੇ ਅਦਭੁਤ ਜਿੱਤ ਲਈ ਕਾਲਜ ਦੇ ਕਲਚਰਲ ਕੋਆਰਡੀਨੇਟਰ ਡਾ: ਅਰੁਣ ਮਿਸ਼ਰਾ ਅਤੇ ਡਾ: ਅਮਿਤਾ ਮਿਸ਼ਰਾ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾ ਦੀ ਲਗਾਤਾਰ ਮਿਹਨਤ ਲਗਨ ਅਤੇ ਨਿਸ਼ਠਾ ਨਾਲ ਕਾਲਜ ਦੇ ਵਿਦਿਆਰਥੀਆ ਮਿਹਨਤ ਕਰਦੇ ਹੋਏ ਇਹ ਜਿੱਤ ਹਾਸਿਲ ਕਰਦੇ ਹਨ ਅਤੇ ਮੈਂ ਉਮੀਦ ਕਰਦੀ ਹਾਂ ਕਿ ਕਾਲਜ ਭਵਿੱਖ ਵਿੱਚ ਵੀ ਕਾਲਜ ਇਸੇ ਤਰਾਂ ਇਹ ਸ਼ਾਨਦਾਰ ਪ੍ਰਾਪਤੀਆਂ ਕਰਦਾ ਰਹੇਗਾ।