Global Awareness News

Awareness is Power: Know the World

Dera Baba Nanak Byelection 2024 : ਸਰਪੰਚੀ ਤੋਂ ਨਾਰਾਜ਼ ਹੋ ਕੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਛੱਡਿਆ, ਉਸੇ ਦੇ ਪਰਿਵਾਰ ਨੂੰ ਹਰਾ ਕੇ ਬਣੇ ਵਿਧਾਇਕ

 

Dera Baba Nanak Byelection 2024 : ਸਰਪੰਚੀ ਤੋਂ ਨਾਰਾਜ਼ ਹੋ ਕੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਛੱਡਿਆ, ਉਸੇ ਦੇ ਪਰਿਵਾਰ ਨੂੰ ਹਰਾ ਕੇ ਬਣੇ ਵਿਧਾਇਕ

( KOROTANY ) Jalandhar Punjab INDIA,

:ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦਾ ਕਿਲ੍ਹਾ ਢਾਹ ਕੇ ਗੁਰਦੀਪ ਰੰਧਾਵਾ ਨੇ ਹਲਕੇ ‘ਚ ਆਪਣਾ ਮਜ਼ਬੂਤ ​​ਅਕਸ ਬਣਾ ਲਿਆ ਹੈ। ਖਾਸ ਗੱਲ ਇਹ ਹੈ ਕਿ ਕੁਝ ਸਾਲ ਪਹਿਲਾਂ ਤਕ ਗੁਰਦੀਪ ਸਿੰਘ ਰੰਧਾਵਾ ਕਾਂਗਰਸੀ ਵਰਕਰ ਸਨ। ਇਸ ਦੌਰਾਨ ਉਨ੍ਹਾਂ ਸਰਪੰਚ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ ਸੀ ਪਰ ਜਦੋਂ ਸੁਖਜਿੰਦਰ ਰੰਧਾਵਾ ਨੇ ਉਨ੍ਹਾਂ ਨੂੰ ਸਹਿਮਤੀ ਨਾ ਦਿੱਤੀ ਤਾਂ ਉਹ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

‘ਆਪ’ ‘ਚ ਵਰਕਰ ਵਜੋਂ ਕੰਮ ਕਰਦੇ ਹੋਏ 2022 ‘ਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜੇ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਜ਼ਿਮਨੀ ਚੋਣ ‘ਚ ਉਨ੍ਹਾਂ ਨੇ ਹਲਕੇ ਦੀ ਹੁਣ ਤਕ ਸਭ ਤੋਂ ਵੱਡੀ ਜਿੱਤ ਹਾਸਲਕ ਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਵੀ ਗੁਰਦੀਪ ਸਿੰਘ ਰੰਧਾਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਵਿਰੁੱਧ ‘ਆਪ’ ਵੱਲੋਂ ਚੋਣ ਲੜੀ ਸੀ, ਪਰ ਉਹ ਤੀਜੇ ਨੰਬਰ ‘ਤੇ ਰਹੇ ਤੇ ਉਨ੍ਹਾਂ ਨੂੰ ਸਿਰਫ਼ 31742 ਵੋਟਾਂ ਮਿਲੀਆਂ ਸਨ। ਇਸ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਪਿਛਲੇ ਤਿੰਨ ਸਾਲਾਂ ਤੋਂ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਉਹ ਹਲਕਾ ਵਰਕਰਾਂ ਦਾ ਭਰੋਸਾ ਜਿੱਤਣ ‘ਚ ਸਫਲ ਰਹੇ ਤੇ ਜ਼ਿਮਨੀ ਚੋਣ ‘ਚ ਉਨ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਹਰਾਇਆ।

ਹੁਣ ਤਕ ਦੀ ਸਭ ਤੋਂ ਵੱਡੀ ਜਿੱਤ-

ਪੰਜਾਬ ‘ਚ 2012 ਦੀ ਹਲਕਾਬੰਦੀ ਤੋਂ ਬਾਅਦ ਹੋਂਦ ‘ਚ ਆਏ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ ਦੀ ਜਿੱਤ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਹੈ। ਸੁਖਜਿੰਦਰ ਸਿੰਘ ਰੰਧਾਵਾ 2012 ਦੀਆਂ ਵਿਧਾਨ ਸਭਾ ਚੋਣਾਂ ‘ਚ 2940 ਵੋਟਾਂ ਨਾਲ, 2017 ‘ਚ 1194 ਵੋਟਾਂ ਨਾਲ ਤੇ 2022 ‘ਚ ਸਿਰਫ਼ 466 ਵੋਟਾਂ ਨਾਲ ਜੇਤੂ ਰਹੇ ਸਨ। ਇਸ ਦੇ ਉਲਟ ਗੁਰਦੀਪ ਸਿੰਘ ਰੰਧਾਵਾ ਨੇ 5699 ਵੋਟਾਂ ਲੈ ਕੇ ਹਲਕੇ ‘ਚ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ।