ਜਲੰਧਰ ਇਨ੍ਹੀਂ ਦਿਨੀਂ ਨਗਰ ਨਿਗਮ ਚੋਣਾਂ ਸਿਰ ’ਤੇ ਆ ਗਈਆਂ ਹਨ ਅਤੇ ਮਾਡਲ ਟਾਊਨ ਡੰਪ ਨੂੰ ਲੈ ਕੇ ਸੰਘਰਸ਼ ਦਾ ਅਲਟੀਮੇਟਮ ਪ੍ਰਸ਼ਾਸਨ ਨੂੰ ਮਿਲ ਚੁੱਕਾ ਹੈ।
( KOROTANY ) JALANDHAR PUNJAB INDIA, ਅਜਿਹੇ ਵਿਚ ਨਗਰ ਨਿਗਮ ਨੇ ਪਲਾਨਿੰਗ ਬਣਾ ਲਈ ਹੈ ਕਿ ਕੁਝ ਹੀ ਦਿਨਾਂ ਵਿਚ ਮਾਡਲ ਟਾਊਨ ਡੰਪ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਹੁਣ ਇਥੇ ਰੈਗ ਪਿਕਰਸ (ਕੂੜਾ ਚੁੱਕਣ ਵਾਲੇ) ਕੂੜਾ ਲੈ ਕੇ ਨਹੀਂ ਆਇਆ ਕਰਨਗੇ।
ਇਸ ਪਲਾਨਿੰਗ ਲਈ ਨਿਗਮ ਕਮਿਸ਼ਨਰ ਨੇ ਹੈਲਥ ਆਫਿਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਅਤੇ ਸੈਨੇਟਰੀ ਇੰਸ. ਅਸ਼ੋਕ ਭੀਲ ਦੀ ਡਿਊਟੀ ਲਾਈ ਹੋਈ ਹੈ। ਇਨ੍ਹਾਂ ਦੋਵਾਂ ਨੇ ਪਲਾਨਿੰਗ ਬਣਾਈ ਹੈ ਕਿ ਮਾਡਲ ਟਾਊਨ ਡੰਪ ’ਤੇ ਜੋ ਵੀ ਰੈਗ ਪਿਕਰਸ ਕੂੜਾ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਦੂਜੇ ਡੰਪ ਸਥਾਨਾਂ ’ਤੇ ਸ਼ਿਫਟ ਕਰ ਦਿੱਤਾ ਜਾਵੇ, ਜਿਹੜੇ ਉਨ੍ਹਾਂ ਦੇ ਨਜ਼ਦੀਕ ਪੈਂਦੇ ਹਨ।
ਰੈਗ ਪਿਕਰਸ ਨੂੰ ਲੰਮਾ ਰਸਤਾ ਤਹਿ ਕਰਨ ਲਈ ਮੁਸ਼ਕਿਲ ਪੇਸ਼ ਨਾ ਆਵੇ, ਇਸਦੇ ਲਈ ਉਨ੍ਹਾਂ ਨੂੰ ਮੰਗਲਵਾਰ 22 ਈ-ਰਿਕਸ਼ੇ ਦਿੱਤੇ ਗਏ। ਇਹ ਈ-ਰਿਕਸ਼ਾ ਮੰਗਲਵਾਰ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਰਾਜਵਿੰਦਰ ਕੌਰ ਥਿਆੜਾ ਨੇ ਨਿਗਮ ਕਮਿਸ਼ਨਰ ਅਤੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਦੀ ਹਾਜ਼ਰੀ ਵਿਚ ਰੈਗ ਪਿਕਰਸ ਨੂੰ ਸੌਂਪੇ। ਇਸ ਦੌਰਾਨ ਡਾ. ਸ਼੍ਰੀਕ੍ਰਿਸ਼ਨ ਸ਼ਰਮਾ, ਅਸ਼ੋਕ ਭੀਲ, ਸੰਨੀ ਸਹੋਤਾ, ਸੰਨੀ ਸੇਠੀ ਆਦਿ ਵੀ ਮੌਜੂਦ ਰਹੇ। 9 ਈ-ਰਿਕਸ਼ਾ ਉਨ੍ਹਾਂ ਨੂੰ ਪਹਿਲਾਂ ਹੀ ਸੌਂਪੇ ਜਾ ਚੁੱਕੇ ਹਨ ਅਤੇ 9 ਉਨ੍ਹਾਂ ਨੂੰ ਜਲਦ ਸੌਂਪੇ ਜਾ ਰਹੇ ਹਨ।
ਨਿਗਮ ਦੀ ਪਲਾਨਿੰਗ ਅਨੁਸਾਰ ਹੁਣ ਮਾਡਲ ਟਾਊਨ ਡੰਪ ’ਤੇ ਆਉਂਦਾ ਸਾਰਾ ਕੂੜਾ ਫੋਲੜੀਵਾਲ ਪਲਾਂਟ ਦੇ ਅੰਦਰ ਬਣੇ ਡੰਪ, ਜੋਤੀ ਨਗਰ ਡੰਪ ਅਤੇ ਬਸਤੀ ਸ਼ੇਖ ਸਥਿਤ ਬਨਖੰਡੀ ਡੰਪ ’ਤੇ ਜਾਇਆ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਮਾਡਲ ਟਾਊਨ ਡੰਪ ’ਤੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 20 ਦਾ ਵੀ ਕੂੜਾ ਆਉਂਦਾ ਹੁੰਦਾ ਸੀ, ਉਸ ਨੂੰ ਹੁਣ ਕੇਂਦਰੀ ਡੰਪ ’ਤੇ ਪੈਂਦੇ ਪਲਾਜ਼ਾ ਚੌਕ ਡੰਪ ਜਾਂ ਨੇੜੇ ਹੀ ਕਿਸੇ ਹੋਰ ਸਥਾਨ ’ਤੇ ਭੇਜਿਆ ਜਾਵੇਗਾ। ਹੁਣ ਵੇਖਣਾ ਹੈ ਕਿ ਨਿਗਮ ਦੀ ਇਹ ਪਲਾਨਿੰਗ ਕਦੋਂ ਤਕ ਅਤੇ ਕਿੰਨੇ ਸਮੇਂ ਤਕ ਕਾਮਯਾਬ ਰਹਿੰਦੀ ਹੈ

More Related Stories
ਜਲੰਧਰ ‘ਚ ਹਾਈ-ਵੋਲਟੇਜ ਡਰਾਮਾ: ਨਿਊ ਜਵਾਹਰ ਨਗਰ ‘ਚ ਕਰੋੜਾਂ ਦੀ ਕੋਠੀ ਪਿੱਛੇ ਭਿੜੇ NRI ਦੀ ਧੀ ਤੇ ਵਕੀਲ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼
ਪੰਜਾਬ ਚੋਣਾਂ 2027 ਲਈ ਪੁਲਿਸ ਨੇ ਹੁਣੇ ਤੋਂ ਖਿੱਚੀ ਤਿਆਰੀ, ਗੁਆਂਢੀ ਸੂਬਿਆਂ ਨਾਲ ਬਣੇਗੀ ਸਾਂਝੀ ਰਣਨੀਤੀ
ਜੁਆਇਨਿੰਗ ਨੂੰ ਲੈ ਮੁੜ ਬਿਜਲੀ ਟਾਵਰ ‘ਤੇ ਚੜ੍ਹੇ ਨੌਜਵਾਨ, 2600 ਲਾਇਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਨੇ ਪਾਵਰਕਾਮ ਖ਼ਿਲਾਫ਼ ਮੁੜ ਖੋਲ੍ਹਿਆ ਮੋਰਚਾ