ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਦਾ ਵਿਦਿਆਰਥੀ ਈਸ਼ਾਨ ਬੱਗਾ ਪਬਲਿਕ ਪਾਲਿਸੀ ਇੰਟਰਨਸ ਲਈ ਚੁਣਿਆ ਗਿਆ
( KOROTANY ) JALANDHAR PUNJAB INDIA, :ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ ਵਿਦਿਆਰਥੀ ਲਗਾਤਾਰ ਆਪਣੀ ਮਿਹਨਤ ਨਾਲ ਨਵੀਆਂ ਉੱਚਾਈਆਂ ਨੂੰ ਛੂਹਣ ਲਈ ਯਤਨਸ਼ੀਲ ਹਨ।ਬੀ-ਡਿਜ਼ਾਈਨ ਮਲਟੀਮੀਡੀਆ ਵਿਭਾਗ ਦੇ 7ਵੇਂ ਸਮੈਸਟਰ ਦੇ ਵਿਦਿਆਰਥੀ ਈਸ਼ਾਨ ਬੱਗਾ ਨੂੰ ਕਾਲਜ ਦੇ ‘ਇੰਟਰਨਸ਼ਿਪ ਸੈੱਲ’ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੁਆਰਾ ਸਥਾਪਿਤ ਜ਼ਿਲ੍ਹਾ ਬਿਊਰੋ ਆਫ਼ ਇੰਪਲਾਇਮੈਂਟ ਐਂਡ ਇੰਟਰਪ੍ਰਾਈਜਿਜ਼ ਅਧੀਨ ਪਬਲਿਕ ਪਾਲਿਸੀ ਇੰਟਰਨ ਵਜੋਂ ਚੁਣਿਆ ਗਿਆ ਹੈ । ਇਸ ਗਵਰਨਿੰਗ ਕੌਂਸਲ ਦੀ ਅਗਵਾਈ ਜਲੰਧਰ ਦੇ ਮਾਨਯੋਗ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਆਈ.ਏ.ਐਸ. ਜਲੰਧਰ ਕਰ ਰਹੇ ਹਨ। ਇਸ ਲਈ 500 ਅੰਡਰ ਗਰੈਜੁਏਟ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿੱਚੋਂ ਕੁਝ ਹੀ ਵਿਦਿਆਰਥੀ ਇਸ ਲਈ ਚੁਣੇ ਗਏ ਸਨ।ਈਸ਼ਾਨ ਬੱਗਾ ਮਾਨਯੋਗ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲੰਧਰ ਦੇ ਸੌਂਦਰਯਕਰਨ ਅਤੇ ਵਿਕਾਸ ਵਿੱਚ ਆਪਣੀ ਪ੍ਰਤਿਭਾ, ਪ੍ਰਤੀਬੱਧਤਾ ਅਤੇ ਸਿਰਜਣਾਤਮਕਤਾ ਨਾਲ ਇੰਟਰਨ ਵਜੋਂ ਕੰਮ ਕਰਕੇ ਯੋਗਦਾਨ ਪਾਉਣਗੇ।ਆਪਣੇ ਇੰਟਰਨਸ਼ਿਪ ਪ੍ਰੋਗਰਾਮ ਲਈ, ਈਸ਼ਾਨ ਨੂੰ ਜਲੰਧਰ ਦੇ ਵੱਖ-ਵੱਖ ਖੇਤਰਾਂ ਜਿਵੇਂ ਸਪੋਰਟਸ ਮਾਰਕੀਟ, ਜਲੰਧਰ ਦੀ ਹੈਲਥ ਸਟਰੀਟ, ਜਲੰਧਰ ਦੇ ਬਾਜ਼ਾਰ, ਬਲਟਨ ਪਾਰਕ ਆਦਿ ਵਿੱਚ ਸਰਵੇਖਣ ਕਰਕੇ ਉਥੇ ਫੋਟੋਆਂ ਖਿੱਚ ਕੇ, ਵੀਡੀਓ ਬਣਾ ਕੇ ਅਤੇ 3ਡੀ ਕੰਪੋਜ਼ੀਟਿਂਗ ਕਰ ਕੇ ਇਨ੍ਹਾਂ ਖੇਤਰਾਂ ਦੇ ਸੌਂਦਰਯਕਰਨ ਅਤੇ ਵਿਕਾਸ ਲਈ ਆਪਣੇ ਦ੍ਰਿਸ਼ਟੀਕੋਣ ਤੋਂ ਕੁਝ ਸੁਝਾਅ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਈਸ਼ਾਨ ਨੂੰ ਉਸ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਸ ਨੂੰ ਇਸ ਇੰਟਰਨਸ਼ਿਪ ਵਿਚ ਬਹੁਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਹੁਣ ਕੀਤਾ ਗਿਆ ਕੰਮ ਭਵਿੱਖ ਵਿਚ ਵੀ ਉਸ ਦੀ ਸਫਲਤਾ ਦਾ ਆਧਾਰ ਬਣ ਸਕੇ। ਉਨ੍ਹਾਂ ਨੇ ਈਸ਼ਾਨ ਨੂੰ ਮਾਰਗਦਰਸ਼ਨ ਦੇਣ ਲਈ ਇੰਟਰਨਸ਼ਿਪ ਸੈੱਲ ਦੇ ਅਧਿਆਪਕ ਡਾ: ਕੇਵਲ ਕ੍ਰਿਸ਼ਨ ਨੇਲਵਾਲ ਅਤੇ ਮਲਟੀਮੀਡੀਆ ਵਿਭਾਗ ਦੇ ਅਧਿਆਪਕ ਸ਼੍ਰੀ ਅੰਕਿਤ ਗੋਇਲ ਦੇ ਯਤਨਾਂ ਦੀ ਸ਼ਲਾਘਾ ਕੀਤੀ

More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…