ਗੁਰਸਿੱਖ ਜੋੜੇ ਨੇ ਆਪਣੇ ਵਿਆਹ ‘ਚ ਖੁਦ ਕੀਤਾ ਸ਼ਬਦ ਕੀਰਤਨ, ਸੰਗਤਾਂ ਨੇ ਮਾਣਿਆ ਭਰਪੂਰ ਆਨੰਦ
( KOROTANY ) JALANDHAR PUNJAB INDIA, ਲੁਧਿਆਣਾ : ਬੀਬੀ ਮਨਪ੍ਰੀਤ ਕੌਰ ਤੇ ਅਰਵਿੰਦਰ ਸਿੰਘ ਦੇ ਸ਼ੁੱਭ ਵਿਆਹ ਮੌਕੇ ਸਲੇਮ ਟਾਬਰੀ ਸਥਿਤ ਗੁਰਦੁਆਰਾ ਗੁਰ ਸਾਗਰ ਸਿੰਘ ਸਭਾ ਵਿਖੇ ਗੁਰਸਿੱਖ ਇਸ ਜੋੜੇ ਨੇ ਖੁਦ ਸ਼ਬਦ ਕੀਰਤਨ ਕਰ ਕੇ ਵਿਲੱਖਣ ਕਾਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਐੱਸਡੀਓ ਤੇ ਬੀਬੀ ਮਨਪ੍ਰੀਤ ਕੌਰ ਦੇ ਪਿਤਾ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਬਚਪਨ ਤੋਂ ਹੀ ਗੁਰੂ ਘਰ ਜਾਣ ਤੇ ਕੀਰਤਨ ਕਰਨ ਦਾ ਚਾਅ ਰਿਹਾ।
ਦੂਜਾ ਪਰਿਵਾਰ ਵੀ ਅਜਿਹਾ ਮਿਲਿਆ ਜਿਨ੍ਹਾਂ ਦਾ ਸਪੁੱਤਰ ਵੀ ਗੁਰੂ ਘਰ ਨਾਲ ਜੁੜੇ ਹੋਣ ਦੇ ਨਾਲ ਖੁਦ ਕੀਰਤਨ ਕਰਦਾ ਰਿਹਾ।
ਗੁਰਸਿੱਖ ਜੋੜੇ ਦਾ ਕਹਿਣਾ ਹੈ ਕਿ ਸ਼ਬਦ ਕੀਰਤਨ ਕਰ ਕੇ ਉਨ੍ਹਾਂ ਦੇ ਮਨ ਨੂੰ ਜੋ ਸਕੂਨ ਮਿਲਦਾ ਹੈ, ਉਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਜੋੜੇ ਵੱਲੋਂ ਕੀਤੇ ਗਏ ਸ਼ਬਦ ਕੀਰਤਨ ਦਾ ਸਭ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ। ਗੁਰਸਿੱਖ ਜੋੜੇ ਨੇ ਸੰਗਤੀ ਰੂਪ ‘ਚ ਸਭ ਨੂੰ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕਰਵਾਇਆ। ਸੰਗਤ ’ਚ ਸ਼ਾਮਲ ਕਈ ਵਿਅਕਤੀਆਂ ਨੇ ਕਿਹਾ ਕਿ ਇਹ ਬਹੁਤ ਹੀ ਚੰਗਾ ਸ਼ਗਨ ਹੈ ਤੇ ਇਸ ਤੋਂ ਨੌਜਵਾਨ ਪੀੜ੍ਹੀ ਨੂੰ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਗਤ ਨੂੰ ਗੁਰੂ ਘਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਲਈ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ।
Global Awareness news ਦੇ ਸਾਰੇ ਕਰਮਚਾਰੀਆਂ ਵੱਲੋਂ ਇਸ ਜੋੜੇ ਨੂੰ ਬਹੁਤ ਬਹੁਤ ਮੁਬਾਰਕਾਂ।


More Related Stories
ਲਾਗੂ ਹੋਈਆਂ ਨਵੀਆਂ ਵਿਆਜ ਦਰਾਂ: ਜਾਣੋ PPF, NSC ਤੇ SCSS ‘ਤੇ ਹੁਣ ਕਿੰਨਾ ਮਿਲੇਗਾ ਰਿਟਰਨ
ਡਾ. ਸੇਠੀ ਨੇ ਠੇਕੇਦਾਰਾਂ ਨੂੰ ਦਿੱਤੀ ਚਿਤਾਵਨੀ
ਪ੍ਰਧਾਨ ਮੰਤਰੀ ਮੋਦੀ ਨੇ ਗਿਆਨੇਸ਼ ਕੁਮਾਰ ‘ਤੇ ਦਬਾਅ ਪਾਇਆ, ਉਨ੍ਹਾਂ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ;