ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਵਿਖੇ ‘ਸਾਈਬਰ ਹਾਈਜੀਨ’ ਵਿਸ਼ੇ ‘ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ
( KOROTANY ) JALANDHAR PUNJAB INDIA,
:ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ‘ਸਾਈਬਰ ਹਾਈਜੀਨ’ ਵਿਸ਼ੇ ‘ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿੱਚ ਸਰੋਤ ਵਕਤਾ ਵਜੋਂ ਪੀ ਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦੇ ਮੁਖੀ ਐਸੋਸੀਏਟ ਪ੍ਰੋਫੈਸਰ ਡਾ.ਰੁਪਾਲੀ ਸੂਦ, ਹਾਜ਼ਰ ਹੋਏ।

ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਇਸ ਵਿਸ਼ੇ ਦੀ ਮਹੱਤਤਾ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਈਬਰ ਹਾਈਜੀਨ ‘ਤੇ ਗੱਲ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਇਸ ਸਮੇਂ ਪੂਰੀ ਦੁਨੀਆ ‘ਚ ਬਹੁਤ ਸਾਰੇ ਲੋਕ ਸਾਈਬਰ ਕਰਾਈਮ ਦਾ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਕਿਹਾ ਕਿ ਸਾਨੂੰ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਉਤਸੁਕਤਾ, ਜਲਦਬਾਜ਼ੀ ਅਤੇ ਅਗਿਆਨਤਾ ਵਿੱਚ ਕੋਈ ਅਜਿਹਾ ਕੰਮ ਨਾ ਕਰ ਦੇਣ ਜਿਸ ਨਾਲ ਮਾਲੀ ਨੁਕਸਾਨ ਉਠਾਉਣਾ ਪੈ ਜਾਏ। ਡਾ: ਰੂਪਾਲੀ ਸੂਦ ਨੇ ਸਾਈਬਰ ਹਾਈਜੀਨ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਕੱਲ੍ਹ ਅਣਗਿਣਤ ਅਜਿਹੇ ਗੈਜੇਟਸ ਹਨ ਜੋ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤ ਰਹੇ ਹਾਂ, ਇਸ ਲਈ ਸਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਅੱਜਕੱਲ੍ਹ ਕਈ ਤਰ੍ਹਾਂ ਦੇ ਡੇਟਾ ਬਰੇਕ ਹੋ ਰਹੇ ਹਨ ਜਿਸ ਵਿੱਚ ਤੁਹਾਡਾ ਮਹੱਤਵਪੂਰਨ ਡੇਟਾ ਦੀ ਨਕਲ ਕੀਤੀ ਜਾਂਦੀ ਹੈ, ਡਿਜੀਟਲ ਅਰੈਸਟ ਸਕੈਮ,ਟਰੇਡਿੰਗ ਸਕੈਮ , ਇਨਵੈਸਟਮੈਂਟ ਸਕੈਮ , ਰੋਮਾਂਸ ਅਤੇ ਡੇਟਿੰਗ ਸਕੈਮ, ਸਾਈਬਰ ਧੋਖਾਧੜੀ, ਵਿਅਕਤੀਗਤ ਰੂਪ ਨਾਲ ਤਾਂ ਇਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਹੀ ਰਹੇ ਹਨ। ਕਈ ਵਾਰ ਨਾ ਕੇਵਲ ਰਾਜ ਬਲਕਿ ਦੇਸ਼ ਦੀ ਸੁਰੱਖਿਆ ਨੂੰ ਵੀ ਇਨ੍ਹਾ ਧੋਖਾਧੜੀਆਂ ਤੋਂ ਖਤਰਾ ਰਹਿੰਦਾ ਹੈ।

ਡਾ: ਰੁਪਾਲੀ ਨੇ ਕਿਹਾ ਕਿ ਇਸ ਧੋਖਾਧੜੀ ਦਾ ਸ਼ਿਕਾਰ ਹੋਣ ਦਾ ਪਹਿਲਾ ਕਾਰਨ ਅਗਿਆਨਤਾ, ਅਜਨਬੀਆਂ ‘ਤੇ ਭਰੋਸਾ ਕਰਨਾ ਅਤੇ ਸਾਈਬਰ ਅਪਰਾਧ ਦੇ ਖ਼ਤਰੇ ਨੂੰ ਘੱਟ ਸਮਝਣਾ ਹੈ। ਸਾਈਬਰ ਕ੍ਰਾਈਮ ਤੋਂ ਬਚਣ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਝੂਠੇ ਸੰਦੇਸ਼ਾਂ, ਗਲਤ ਖ਼ਬਰਾਂ, ਗਲਤ ਵੈੱਬਸਾਈਟਾਂ, ਓ.ਟੀ.ਪੀ ਫਰਾਡ, ਈ-ਵਾਲੇਟ ਫਰਾਡ, ਸਿਮ ਸਵੈਪਿੰਗ ਧੋਖਾਧੜੀ, ਖਤਰਨਾਕ ਗੇਮ ਚੁਣੌਤੀਆਂ, ਵਿਆਹ ਸੰਬੰਧੀ ਧੋਖਾਧੜੀ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੀ ਰੱਖਿਆ ਕਰਨੀ ਚਾਹੀਦੀ ਹੈ। ਨਿੱਜੀ ਡੇਟਾ ਅਤੇ ਦੂਜੀ ਈਮੇਲ ਨੂੰ ਵੱਖਰਾ ਰੱਖੋ, ਹਰ ਮਹੀਨੇ ਆਪਣਾ ਪਾਸਵਰਡ ਬਦਲਦੇ ਰਹੋ ਅਤੇ ਅਜਿਹਾ ਪਾਸਵਰਡ ਬਣਾਓ ਤਾਂ ਕਿ ਇਹ ਸੁਰੱਖਿਅਤ ਰਹੇ। ਡਾ: ਰੂਪਾਲੀ ਨੇ ਦੱਸਿਆ ਕਿ ਜੇਕਰ ਅਸੀਂ ਕਦੇ ਵੀ ਗਲਤੀ ਨਾਲ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਜਾਂਦੇ ਹਾਂ ਤਾਂ ਸਾਨੂੰ ਸਰਕਾਰ ਦੁਆਰਾ ਬਣਾਏ ਗਏ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਅਤੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਤੋਂ ਜਲਦੀ ਤੋਂ ਜਲਦੀ ਮਦਦ ਲੈਣੀ ਚਾਹੀਦੀ ਹੈ, ਤਾਂ ਜੋ ਅਸੀਂ ਉਸ ਨੁਕਸਾਨ ਤੋਂ ਬਚ ਸਕੀਏ, ਅਤੇ ਸਾਨੂੰ ਆਪਣੇ ਗੈਜੇਟਸ ਵਿੱਚ ਐਂਟੀਵਾਇਰਸ ਸੌਫਟਵੇਅਰ ਸਥਾਪਤ ਰੱਖਣਾ ਚਾਹੀਦਾ ਹੈ ਅਤੇ ਕਦੇ ਵੀ ਆਪਣੀ ਲੋਕੇਸ਼ਨ ਨੂੰ ਆਨ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਸਾਨੂੰ ਜਨਤਕ ਇੰਟਰਨੈਟ ਦੀ ਵਰਤੋਂ ਕਰਨੀ ਚਾਹੀਦੀ ਹੈ।

ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਸਫਲਤਾਪੂਰਵਕ ਆਯੋਜਨ ਲਈ ਉਨ੍ਹਾਂ ਨੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਇੰਚਾਰਜ ਡਾ: ਅੰਜਨਾ ਕੁਮਾਰੀ ਅਤੇ ਮੈਡਮ ਰਜਨੀ ਕੁਮਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਭਖਦੇ ਅਤੇ ਮਹੱਤਵਪੂਰਨ ਵਿਸ਼ਿਆਂ ‘ਤੇ ਫੈਕਲਟੀ ਵਿਕਾਸ ਪ੍ਰੋਗਰਾਮਾਂ ਦਾ ਆਯੋਜਨ ਕਰਦੇਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।


More Related Stories
3 साल की सर्विस के बाद 253 मास्टर कैडर टीचरों को नौकरी से निकालना गलत: MLA सुखविंदर सुखी
ਆਪ’ ਵੱਲੋਂ ਪੰਜਾਬ ਵਿੱਚ ਐਸ.ਆਈ.ਆਰ. ਦੌਰਾਨ ਇੱਕ ਵੀ ਯੋਗ ਵੋਟ ਹਟਾਉਣ ਨਹੀਂ ਦਿੱਤੀ ਜਾਵੇਗੀ : ਭਗਵੰਤ ਸਿੰਘ ਮਾਨ
Public Holiday: ਪੰਜਾਬ ਵਿਚ ਬੁੱਧਵਾਰ ਨੂੰ ਸਰਕਾਰੀ ਛੁੱਟੀ…