ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ‘Sustainable development goals’ ਵਿਸ਼ੇ ‘ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ
( KOROTANY ) JALANDHAR PUNJAB INDIA, :ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ‘ਸਸਟੇਨੇਬਲ ਡਿਵੈਲਪਮੈਂਟ ਗੋਲਸ’ ਵਿਸ਼ੇ ‘ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਸਰੋਤ ਬੁਲਾਰੇ ਵਜੋਂ ਵਿਸ਼ੇਸ਼ ਵਿਸ਼ੇ ‘ਤੇ ਵਿਸਥਾਰ ਸਹਿਤ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਵੀ ਏ.ਐਸ.ਈ.ਐਮ. ਬੀਜਿੰਗ ਵਿੱਚ ਹੋਈ ਮੀਟਿੰਗ ਵਿੱਚ ਸਸਟੇਨੇਬਲ ਡਿਵੈਲਪਮੈਂਟ ਨੂੰ ਵੱਡੀ ਚੁਣੌਤੀ ਮੰਨਦੇ ਹੋਏ ਕਿਹਾ ਸੀ ਕਿ ਇਸ ਵਿਸ਼ੇ ‘ਤੇ ਸਿਰਫ਼ ਚਰਚਾ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਇਸ ਨੂੰ ਅਮਲੀ ਰੂਪ ਦੇਣ ਦੀ ਗੱਲ ਕਰਦਿਆਂ ਉਨ੍ਹਾਂਨੇ ਕਿਹਾ ਸੀ ਕਿ ਵਿਕਾਸ ਉਦੋਂ ਹੀ ਸੰਭਵ ਹੈ ਜਦੋਂ ਸਾਰੇ ਦੇਸ਼ ਮਿਲ ਕੇ ਇਨ੍ਹਾਂ ਚੁਣੌਤੀਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਡਾ: ਢੀਂਗਰਾ ਨੇ ਕਿਹਾ ਕਿ ਸਸਟੇਨੇਬਲ ਡਿਵੈਲਪਮੈਂਟ ਗੋਲਸ (SDGs) ਜਾਂ ਗਲੋਬਲ ਗੋਲਸ ਸੰਯੁਕਤ ਰਾਸ਼ਟਰ ਦੁਆਰਾ ਬਣਾਏ ਗਏ ਅੰਤਰਰਾਸ਼ਟਰੀ ਵਿਕਾਸ ਟੀਚਿਆਂ ਦਾ ਇੱਕ ਸਮੂਹ ਹੈ। ਇਹ ਟੀਚੇ ਸਾਲ 2015 ਵਿੱਚ ਅਪਣਾਏ ਗਏ ਸਨ ਅਤੇ 2015 ਤੋਂ 2030 ਦੀ ਮਿਆਦ ਲਈ ਹਨ। ਇਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਸਮਾਜ ਦੇ ਸਾਰੇ ਲੋਕਾਂ ਦੀ ਰਚਨਾਤਮਕਤਾ, ਜਾਣਕਾਰੀ, ਸਿਰਜਣਾਤਮਕਤਾ, ਗਿਆਨ, ਤਕਨਾਲੋਜੀ ਅਤੇ ਵਿੱਤੀ ਸਰੋਤਾਂ ਦੀ ਲੋੜ ਹੈ। ਡਾ: ਢੀਂਗਰਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਘ ਦਾ ਮੰਨਣਾ ਹੈ ਕਿ ਅਸੀਂ ਸਿਰਫ਼ ਆਪਣਾ ਵਿਕਾਸ ਕਰਕੇ ਅੱਗੇ ਨਹੀਂ ਵਧ ਸਕਦੇ, ਜੇਕਰ ਕਿਸੇ ਦੇਸ਼ ਵਿੱਚ ਗਰੀਬੀ ਵਰਗੀ ਸਮੱਸਿਆ ਆਉਂਦੀ ਹੈ ਤਾਂ ਇੱਕ ਦਿਨ ਇਸ ਦਾ ਅਸਰ ਦੂਜੇ ਦੇਸ਼ਾਂ ‘ਤੇ ਵੀ ਪਵੇਗਾ ਅਤੇ ਉਸ ਦੇ ਵਿਕਾਸ ਨੂੰ ਖ਼ਤਰਾ ਪੈਦਾ ਹੋਵੇਗਾ ਪੂਰੀ ਦੁਨੀਆ ਦਾ ਵਿਕਾਸ ਉਦੋਂ ਹੀ ਸੰਭਵ ਹੈ ਜਦੋਂ ਸਾਰੇ ਦੇਸ਼ ਜ਼ਿੰਮੇਵਾਰੀ ਨਾਲ ਉਤਪਾਦਨ ਵੀ ਕਰਨ ਅਤੇ ਉਨ੍ਹਾ ਦਾ ਉਪਭੋਗ ਵੀ ਜਿੰਮੇਦਾਰੀ ਨਾਲ ਹੀ ਕਰਨ। ਸਵੈ-ਕੇਂਦਰਿਤ ਹੋ ਕੇ ਕੀਤਾ ਗਿਆ ਵਿਕਾਸ ਤੁਹਾਨੂੰ ਕੁਝ ਸਮੇਂ ਲਈ ਖੁਸ਼ ਕਰ ਸਕਦਾ ਹੈ, ਪਰ ਜਦੋਂ ਤੱਕ ਇਸ ਵਿੱਚ ਦੂਜਿਆਂ ਦੇ ਵਿਕਾਸ ਦੇ ਵਿਕਾਸ ਦੀ ਭਾਵਨਾ ਨਹੀਂ ਹੋਵੇਗੀ , ਉਦੋਂ ਤੱਕ ਵਿਕਾਸ ਨਹੀਂ ਹੋਵੇਗਾ । ਗੱਲ ਭਾਵੇਂ ਵਾਤਾਵਰਨ ਦੀ ਸੁਰੱਖਿਆ, ਆਰਥਿਕ ਵਿਕਾਸ, ਪਾਣੀ ਵਿੱਚ ਰਹਿਣ ਵਾਲੇ ਜਾਨਵਰਾਂ ਦੀ ਸੰਭਾਲ, ਪੌਸ਼ਟਿਕ ਭੋਜਨ ਜਾਂ ਸਮਾਜ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਲਈ ਬਰਾਬਰਤਾ ਦੇ ਅਧਿਕਾਰ ਦੀ ਗੱਲ ਹੋਵੇ। ਡਾ: ਨੀਰਜਾ ਨੇ ਕਿਹਾ ਕਿ ਜੇਕਰ ਅਸੀਂ ਸੋਚਦੇ ਹਾਂ ਕਿ ਸਾਡੇ ਦੇਸ਼ ਦਾ ਵਾਤਾਵਰਣ ਪ੍ਰਦੂਸ਼ਿਤ ਹੈ ਤਾਂ ਅਸੀਂ ਕਿਸੇ ਹੋਰ ਦੇਸ਼ ਵਿੱਚ ਜਾ ਕੇ ਵਸ ਸਕਦੇ ਹਾਂ, ਤਾਂ ਆਉਣ ਵਾਲੇ ਸਮੇਂ ਵਿੱਚ ਦੂਜੇ ਦੇਸ਼ਾਂ ਵਿੱਚ ਪਰਵਾਸੀਆਂ ਲੋਕਾਂ ਦੇ ਆਉਣ ਨਾਲ ਉਹੀ ਸਮੱਸਿਆਵਾਂ ਸ਼ੁਰੂ ਹੋ ਜਾਣਗੀਆਂ, ਇਸ ਲਈ ਲੋੜ ਹੈ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉਥੋਂ ਦੇ ਵਾਤਾਵਰਨ ਦੀ ਸੁਰੱਖਿਆ ਲਈ ਨਿੱਜੀ ਤੌਰ ‘ਤੇ ਯੋਗਦਾਨ ਦੇਈਏ ਅਤੇ ਦੂਜਿਆਂ ਨੂੰ ਇਸ ਬਾਰੇ ਜਾਗਰੂਕ ਕਰੀਏ। ਡਾ: ਢੀਂਗਰਾ ਨੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਇੰਚਾਰਜ ਡਾ: ਅੰਜਨਾ ਕੁਮਾਰੀ ਅਤੇ ਮੈਡਮ ਰਜਨੀ ਕੁਮਾਰ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਅੰਗਰੇਜ਼ੀ ਵਿਭਾਗ ਦੀ ਅਧਿਆਪਕਾ ਪਰਿਧੀ ਤੁਲੀ ਨੇ ਵਧੀਆ ਸਟੇਜ ਸੰਚਾਲਨ ਕਰਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

More Related Stories
Petrol-diesel prices ‘ਤੇ ‘ਸਸਪੈਂਸ’ ਖਤਮ: ਸਰਕਾਰ ਦਾ ਸਖ਼ਤ ਰੁਖ
ਐਚ.ਐਮ.ਵੀ. ਦੇ ਮਲਟੀਮੀਡੀਆ ਵਿਭਾਗ ਵੱਲੋਂ 30 ਘੰਟਿਆਂ ਦਾ ਸਰਟੀਫਿਕੇਟ ਕੋਰਸ ਸਫਲਤਾਪੂਰਵਕ ਸੰਪੰਨ
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜਲੰਧਰ ਲਈ ਪ੍ਰਮੁੱਖ ਵਿਕਾਸ ਤਰਜੀਹਾਂ ਦੀ ਰੂਪਰੇਖਾ ’ਤੇ ਪਾਇਆ ਚਾਨਣਾ