ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਵਿਖੇ ‘ The Hidden Cost of Convenience in Our Food Choices ‘ ਵਿਸ਼ੇ ‘ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
( KOROTANY ) JALANDHAR, 31-12-2024,
: ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਚੱਲ ਰਹੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਲੜੀ ਵਿਚ ‘ਦ ਹਿਡਨ ਕਾਸਟ ਆਫ ਕਨਵੀਨੀਅੰਸ ਇਨ ਅਵਰ ਫੂਡਚੁਆਇਸ’ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਪੀ.ਜੀ. ਡਿਪਾਰਟਮੈਂਟ ਆਫ ਕਾਮਰਸ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੀ ਅਧਿਆਪਕਾ ਜਿਨ੍ਹਾਂ ਨੂੰ ਸੈਸ਼ਨ 2021-22 ਵਿੱਚ ਸ਼੍ਰੀਮਤੀ ਦਰੋਪਤੀ ਮੁਰਮੂ ਦੇ ਕਰ ਕਮਲਾਂ ਨਾਲ ਨੈਸ਼ਨਲ ਐਨਐਸਐਸ ਅਵਾਰਡ ਨਾਲ ਸਨਮਾਨਿਤ ਸ਼੍ਰਿਆ ਮੈਣੀ, ਹਾਜ਼ਰ ਹੋਈ। ਪਿ੍ੰਸੀਪਲ ਡਾ: ਨੀਰਜਾ ਢੀਂਗਰਾ ਨੇ ਇਸ ਵਿਸ਼ੇ ਦੀ ਮਹੱਤਤਾ ‘ਤੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਸਾਡੀਆਂ ਗ਼ਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ ਜੇਕਰ ਅਸੀਂ ਸੁਚੇਤ ਹੋ ਕੇ ਆਪਣੇ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਰੱਖੀਏ ਤਾਂ ਅਸੀਂ ਨਾ ਸਿਰਫ ਆਪਣੀ ਸਿਹਤ ਨੂੰ ਬਰਕਰਾਰ ਰੱਖ ਸਕਦੇ ਹਾਂ ਬਲਕਿ ਅਸੀਂ ਆਪਣੇ ਪੂਰੇ ਪਰਿਵਾਰ ਦੀ ਸਿਹਤ ਦਾ ਵੀ ਧਿਆਨ ਰੱਖ ਸਕਦੇ ਹਾਂ। ਇਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਮੈਡਮ ਸ਼੍ਰਿਆ ਮੈਨੀ ਨੇ ਕਿਹਾ ਕਿ ਬਚਪਨ ਤੋਂ ਹੀ ਸਿਹਤ ਸੰਬੰਧੀ ਸਮੱਸਿਆਵਾਂ ਨੇ ਮੈਨੂੰ ਇਹ ਜਾਣਨ ਲਈ ਪ੍ਰੇਰਿਤ ਕੀਤਾ ਹੈ ਕਿ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ ਜਿਸ ਲਈ ਮੈਂ ਪੌਸ਼ਟਿਕ ਤੱਤਾਂ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਭੋਜਨ ਦੇ ਵਿਸ਼ਿਆਂ ‘ਤੇ ਖੋਜ ਕੀਤੀ ਅਤੇ ਅੱਜ ਮੈਂ ਸਹੀ ਖਾਣ-ਪੀਣ ਦੀਆਂ ਆਦਤਾਂ ਕਾਰਨ ਸਿਹਤਮੰਦ ਜੀਵਨ ਜੀ ਰਹੀ ਹਾਂ। ਮੈਡਮ ਮੈਨੀ ਨੇ ਦੱਸਿਆ ਕਿ ਸਾਡੀ ਭਾਰਤੀ ਸੰਸਕ੍ਰਿਤੀ ‘ਚ ਵਿਗਿਆਨਕ ਆਧਾਰ ‘ਤੇ ਵਰਤ ਰੱਖਣ ਦੀ ਸ਼ੁਰੂਆਤ ਹੋਈ ਪਰ ਬਾਅਦ ‘ਚ ਇਸ ‘ਚ ਧਰਮ ਨੂੰ ਜੋੜਿਆ ਗਿਆ। ਉਹਨਾਂ ਨੇ ਕਿਹਾ ਕਿ ਨਵਰਾਤਰੇ ਦੋਨੋਂ ਵਾਰ ਬਦਲਦੇ ਮੌਸਮ ਵਿੱਚ ਆਉਂਦੇ ਹਨ ਅਤੇ ਇਸ ਸਮੇਂ ਣਕ ਦਾ ਆਟਾ ਨਾ ਖਾ ਕੇ ਸਵਾਂਗ ਅਤੇ ਸਿੰਘਾੜੇ ਦਾ ਆਟਾ ਖਾਣ ਨੂੰ ਕਿਹਾ ਜਾਂਦਾ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਫਲ ਖਾਣ ਲਈ ਕਿਹਾ ਜਾਂਦਾ ਹੈ ਜੋ ਕਿ ਵਾਸਤਵਿਕ ਵਿੱਚ ਸਾਡੀ ਪਾਚਨ ਕਿਰਿਆ ਨੂੰ ਮਜਬੂਤ ਬਣਾਉਂਦਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਭੋਜਨ ਵਿੱਚੋਂ ਰਿਫਾਇੰਡ ਅਤੇ ਮਿਉਨੀਜ਼ ਨੂੰ ਕੱਢਣਾ ਚਾਹੀਦਾ ਹੈ ਅਤੇ ਮੌਸਮ ਦੇ ਹਿਸਾਬ ਨਾਲ ਸਰ੍ਹੋਂ ਦਾ ਤੇਲ, ਬਸੰਤ ਰੁੱਤ ਵਿੱਚ ਮੂੰਗਫਲੀ, ਗਰਮੀਆਂ ਵਿੱਚ ਨਾਰੀਅਲ ਅਤੇ ਸਰਦੀਆਂ ਵਿੱਚ ਘਿਓ ਅਤੇ ਮੱਖਣ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਸਾਨੂੰ ਮੈਦੇ ਅਤੇ ਕਣਕ ਦੀ ਵਰਤੋਂ ਘੱਟ ਕਰਦੇ ਹੋਏ ਵੀਹ ਤਰ੍ਹਾਂ ਦੇ ਸ ਸਾਡੇ ਕੋਲ ਅਨਾਜ ਹਨ ਵਾਰੀ ਵਾਰੀ ਨਾਲ ਉਹਨਾਂ ਨੂੰ ਵਰਤਣਾ ਚਾਹੀਦਾ ਹੈ। ਮੈਡਮ ਸ਼੍ਰਿਆ ਨੇ ਦੱਸਿਆ ਕਿ ਸਾਰੀਆ ਦਾਲਾਂ ਨੂੰ ਭਿਉਂ ਕੇ ਪਕਾਉਣ ਨਾਲ ਉਨ੍ਹਾਂ ਦਾ ਪੌਸ਼ਟਿਕ ਤੱਤ ਬਰਕਰਾਰ ਰਹਿੰਦਾ ਹੈ ਅਤੇ ਰਸੋਈ ਵਿੱਚ ਨਾਨ-ਸਟਿਕ ਅਤੇ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਨਾ ਕਰਨ ਦੀ ਵੀ ਸਲਾਹ ਦਿੱਤੀ।
ਮੈਡਮ ਮੈਨੀ ਨੇ ਕਿਹਾ ਕਿ ਅਸੀਂ ਆਪਣੇ ਘਰ ਤੋਂ ਹੀ ਸਿਹਤਮੰਦ ਜੀਵਨ ਜਿਊਣਾ ਸ਼ੁਰੂ ਕਰ ਸਕਦੇ ਹਾਂ ਤਾਂ ਕਿ ਅਸੀਂ ਘਰ ਵਿੱਚ ਹੀ ਹਰੀਆਂ ਸਬਜ਼ੀਆਂ ਉਗਾ ਸਕਦੇ ਹਾਂ ਤਾਂ ਜੋ ਅਸੀਂ ਆਪਣੀ ਸਿਹਤ ਦਾ ਕੁਝ ਹੱਦ ਤੱਕ ਧਿਆਨ ਰੱਖ ਸਕੀਏ।

ਅੰਗਰੇਜ਼ੀ ਵਿਭਾਗ ਦੀ ਮੁਖੀ ਡਾ: ਸੁਨੀਤ ਕੌਰ ਨੇ ਇਨ੍ਹਾਂ ਐੱਫ.ਡੀ.ਪੀ. ਸੀਰੀਜ਼ ਦੇ ਸਾਰੇ ਸਰੋਤ ਬੁਲਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਯਕੀਨੀ ਤੌਰ ‘ਤੇ ਹਰ ਸਰੋਤ ਬੁਲਾਰੇ ਨੇ ਆਪਣੀ ਮੌਲਿਕਤਾ ਅਤੇ ਸੂਝ-ਬੂਝ ਨਾਲ ਵਿਸ਼ੇ ਸੰਬੰਧੀ ਜਾਣਕਾਰੀ ਦੇ ਕੇ ਸਾਨੂੰ ਉਤਸ਼ਾਹਿਤ ਕੀਤਾ ਹੈ ਡਾਕਟਰ ਨੀਰਜਾ ਢੀਂਗਰਾ ਨੇ ਐਫਡੀਪੀ ਇੰਚਾਰਜ ਡਾ: ਅੰਜਨਾ ਕੁਮਾਰੀ, ਡਾ: ਪਾਇਲ ਅਰੋੜਾ ਅਤੇ ਮੈਡਮ ਰਜਨੀ ਕੁਮਾਰ ਵੱਲੋਂ ਐਫਡੀਪੀ ਲੜੀ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।


More Related Stories
Petrol-diesel prices ‘ਤੇ ‘ਸਸਪੈਂਸ’ ਖਤਮ: ਸਰਕਾਰ ਦਾ ਸਖ਼ਤ ਰੁਖ
ਐਚ.ਐਮ.ਵੀ. ਦੇ ਮਲਟੀਮੀਡੀਆ ਵਿਭਾਗ ਵੱਲੋਂ 30 ਘੰਟਿਆਂ ਦਾ ਸਰਟੀਫਿਕੇਟ ਕੋਰਸ ਸਫਲਤਾਪੂਰਵਕ ਸੰਪੰਨ
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜਲੰਧਰ ਲਈ ਪ੍ਰਮੁੱਖ ਵਿਕਾਸ ਤਰਜੀਹਾਂ ਦੀ ਰੂਪਰੇਖਾ ’ਤੇ ਪਾਇਆ ਚਾਨਣਾ