ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੇ ਐਨਐੱਸਐੱਸ ਵਿੰਗ ਵੱਲੋਂ 7 ਦਿਨਾਂ ਕੈਂਪ ‘ਸਪਤਵਰਨ’ ਦਾ ਆਗਾਜ਼
( KOROTANY )ਏਪੀਜੇ ਕਾਲਜ ਆਫ ਫਾਈਨ ਆਰਟਸ, ਜਲੰਧਰ ਦੇ ਐਨਐੱਸਐੱਸ ਵਿੰਗ ਵੱਲੋਂ ਕਾਲਜ ਵਿੱਚ 7 ਦਿਨਾਂ ਐਨਐੱਸਐੱਸ ਕੈਂਪ ਦਾ ਆਰੰਭ ਕੀਤਾ ਗਿਆ। ਇਸ ਕੈਂਪ ਦਾ ਥੀਮ ਹੈ ‘ਸਪਤਵਰਣ’ – ਜੀਵਨ ਦੇ ਰੰਗ।
ਇਸ 7 ਦਿਨਾਂ ਐਨਐੱਸਐੱਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮਾਜ ਸੇਵਾ ਵਿੱਚ ਸ਼ਾਮਿਲ ਕਰਨਾ, ਉਨ੍ਹਾਂ ਦੇ ਨੇਤ੍ਰਿਤਵ ਅਤੇ ਕੌਸ਼ਲ ਨੂੰ ਵਿਕਸਤ ਕਰਨਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾਉਣਾ ਹੈ। ਕੈਂਪ ਦਾ ਮਕਸਦ ਹਿਸੇਦਾਰਾਂ ਅਤੇ ਉਨ੍ਹਾਂ ਦੁਆਰਾ ਸੇਵਾ ਕੀਤੇ ਜਾਣ ਵਾਲੇ ਸਮਾਜ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਵ ਲਿਆਉਣਾ ਹੈ। ਵਿਦਿਆਰਥੀਆਂ ਨੂੰ ਜ਼ਿੰਮੇਵਾਰ ਬਣਾਉਣ ਅਤੇ ਸਾਂਝ ਪੈਦਾ ਕਰਨ ਦੀ ਖੁਸ਼ੀ ਦੇ ਆਦਰਸ਼ ਦੇ ਨਾਲ, ਏਪੀਜੇ ਕਾਲਜ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਇੱਕ ਵਧੀਆ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਵੱਖ-ਵੱਖ ਮੰਚ ਪ੍ਰਦਾਨ ਕਰਦਾ ਹੈ।
ਇਸ 7 ਦਿਨਾਂ ਕੈਂਪ ਵਿੱਚ, ਵਿਦਿਆਰਥੀ ਕੁਝ ਪਿੰਡਾਂ ਅਤੇ ਸੰਸਥਾਵਾਂ ਦਾ ਦੌਰਾ ਕਰਨਗੇ । ਇਸ ਦੌਰੇ ਦੌਰਾਨ ਵਿਦਿਆਰਥੀ ਵੱਖ – ਵੱਖ ਵਿਸ਼ਿਆਂ ਨਾਲ ਸੰਬੰਧਿਤ ਮਨੁੱਖੀ ਮਸਲਿਆਂ ਦਾ ਅਧਿਐਨ ਅਤੇ ਪ੍ਰਚਾਰ ਕਰਨਗੇ। ਉਨ੍ਹਾਂ ਦੁਆਰਾ ਸਾਈਬਰ ਕ੍ਰਾਈਮ, ਨਸ਼ੀਲੀਆਂ ਦਵਾਈਆਂ, ਸਿਹਤ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੇ ਇਲਾਵਾ, ਵਿਦਿਆਰਥੀਆਂ ਲਈ ਪੋਸਟਰ ਬਣਾਉਣ, ਫੋਟੋਗ੍ਰਾਫੀ ਅਤੇ ਬੈਸਟ ਆਉਟ ਆਫ ਵੇਸਟ ਵਰਗੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਵੀ ਹੋਵੇਗਾ। ਇਨ੍ਹਾਂ ਕਾਰਜਾਂ ਦੇ ਨਾਲ-ਨਾਲ, 7 ਦਿਨਾਂ ਐਨਐੱਸਐੱਸ ਕੈਂਪ ਦੌਰਾਨ ਇੱਕ ਮੁਫ਼ਤ ਸਿਹਤ ਜਾਂਚ ਕੈਂਪ ਦਾ ਆਯੋਜਨ ਵੀ ਕੀਤਾ ਜਾਵੇਗਾ।

ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਅਤੇ ਕੈਂਪ ਵਿੱਚ ਹਿੱਸਾ ਲੈਣ ਵਾਲੇ ਅਤੇ ਇਸ ਵਿੱਚ ਸਰਗਰਮ ਤੌਰ ‘ਤੇ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਤਕਨੀਕੀ ਸੈਸ਼ਨ ਵਿੱਚ, ਡਾ. ਸੰਜੀਵ ਆਨੰਦ, ਪੀਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ (ਐਲਕੇਸੀ, ਜਲੰਧਰ) ਦੇ ਪ੍ਰਧਾਨ, ਰਿਸੋਰਸ ਪਰਸਨ ਵਜੋਂ ਹਾਜ਼ਰ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ‘ਯੂਥ ਡਿਵੈਲਪਮੈਂਟ’ ਵਿਸ਼ੇ ਤੇ ਸੰਬੋਧਿਤ ਕੀਤਾ, ਜਿੱਥੇ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੌਜਵਾਨ ਕਿਵੇਂ ਰਾਸ਼ਟਰ ਦੀ ਭਲਾਈ ਵਿੱਚ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਦੀਆਂ ਜ਼ਿੰਮੇਵਾਰੀਆਂ ਅਤੇ ਫ਼ਰਜ਼ਾਂ ਬਾਰੇ ਵੀ ਗੱਲ ਕੀਤੀ ਅਤੇ ਦੱਸਿਆ ਕਿ ਨੌਜਵਾਨਾਂ ਨੂੰ ਦੁਨੀਆ ਨੂੰ ਬਿਹਤਰ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ। ਡਾ. ਆਨੰਦ ਦੇ ਵਿਚਾਰਾਂ ਨੂੰ ਸੁਣ ਕੇ ਵਿਦਿਆਰਥੀ ਬਹੁਤ ਪ੍ਰੇਰਿਤ ਹੋਏ ਅਤੇ ਇਸ ਵਿਸ਼ੇ ‘ਤੇ ਉਨ੍ਹਾਂ ਨਾਲ ਉਤਸ਼ਾਹਪੂਰਵਕ ਗੱਲਬਾਤ ਕੀਤੀ।

ਉਦਘਾਟਨ ਦੌਰਾਨ, ਐਨਐੱਸਐੱਸ ਵੋਲੰਟੀਅਰ ਸਾਹਿਲ ਨੇ ਇੱਕ ਕਵਿਤਾ ਪੇਸ਼ ਕੀਤੀ, ਅਤੇ ਅਨੁਰਾਗ, ਅਕਸ਼ਤ ਅਤੇ ਪਾਤਰਾ ਨੇ ਆਪਣੇ ਸੰਗੀਤਮਈ ਮੈਸ਼ਅੱਪ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ । ਇਸਦੇ ਨਾਲ-ਨਾਲ, ਐਨਐੱਸਐੱਸ ਵੋਲੰਟੀਅਰਾਂ ਵੱਲੋਂ ‘ਜ਼ਹਿਰ’ ਨਾਟਕ ਦਾ ਪ੍ਰਦਰਸ਼ਨ ਕੀਤਾ ਗਿਆ।
ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਡਾ. ਸਿਮਕੀ ਦੇਵ (ਡੀਨ, ਐਨਐੱਸਐੱਸ ਵਿੰਗ) ਅਤੇ ਮੈਡਮ ਚੇਤਨਾ ਸ਼ਰਮਾ ਅਤੇ ਉਨ੍ਹਾਂ ਦੀ ਸਮਰਪਿਤ ਟੀਮ ਦੀ ਸ਼ਲਾਘਾ ਕੀਤੀ।

More Related Stories
ਇਂੰਨੋਸੈਂਟ ਹਾਰਟਸ ਵਿੱਚ ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਜੀ ਦੀ ਬਰਥ ਐਨੀਵਰਸਿਰੀ ਮੌਕੇ ਸ਼ਰਧਾਪੂਰਵਕ ਮਨਾਇਆ ਗਿਆ ਫਾਊਂਡਰਜ਼ ਡੇ
ਇੰਨੋਸੈਂਟ ਹਾਰਟਸ ਸਕੂਲ ਵੱਲੋਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਟੈਲੈਂਟ ਹੰਟ ਮੁਕਾਬਲੇ ਦਾ ਆਯੋਜਨ
ਪਹਿਲਾਂ ਪ੍ਰੇਮੀ ਨੂੰ ਸੱਦ ਕੇ ਕੁੱਟਿਆ ਫਿਰ ਥਾਣੇ ਦੇ ਬਾਹਰ ਕਰਵਾਇਆ ਵਿਆਹ